ਕਿਦਾਂ ਦਿਲ ਦੀ ਗੱਲ ਸਮਝਾਉਂਦਾ ਦਿਲ ਵਿੱਚਲੇ ਜ਼ਜ਼ਬਾਤ ਭੁੱਲ ਬੈਠਾ ਸੀ , ਹੋਰਾਂ ਦੇ ਹਾਲ ਤੇ ਹੱਸਦਾ ਰਿਹਾ ਖ਼ੁਦ ਆਪਣੇ ਹਾਲਾਤ ਭੁੱਲ ਬੈਠਾ ਸੀ , ਐਵੇਂ ਹੀ ਓਹਨੂੰ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ , ਇਹ ਜੋਕਰ ਆਪਣੀ ਔਕਾਤ ਭੁੱਲ ਬੈਠਾ ਸੀ। ਐਵੇਂ ਖ਼ਵਾਬ ਸਜਾ ਲਏ ਤੇਜ਼ ਹਵਾਵਾਂ ਦੇ , ਵੱਲ ਵੇਖ ਅੰਬਰ ਵਿਚ ਉੱਡਦੇ ਕਾਂਵਾਂ ਦੇ , ਮੈਂ ਭੰਨਤੇ ਪਿੰਜਰੇ ਸਾਕ - ਸਜ਼ਾਵਾਂ ਦੇ , ਮੁੜ ਮੂਧੇ-ਮੂੰਹ ਆਉਣ ਖਾੜਾਂ ਵਿਚ ਡਿੱਗਿਆਂ , ਬੇ-ਪੰਖ ਪਰਿੰਦਾ ਆਪਣੀ ਜਾਤ ਭੁੱਲ ਬੈਠਾ ਸੀ। ਮੈਂ ਆਪਣੇ ਖੁਦਾ ਨਾਲ ਆਪੇ ਲੜ ਕੇ , ਕਾਲੇ ਕਰਤੇ ਲੇਖਾਂ ਦੇ ਵਰਕੇ , ਆਪੇ ਰੋਵਾਂ ਆਪੇ ਪੜ੍ਹ ਕੇ , ਹੁਣ ਕੀ ਆਇਤ ਪੜ੍ਹਾਂ ਕੀ ਫਰਿਆਦ ਕਰਾਂ ਮੈਂ , ਕਾਫ਼ਿਰ ਹੋ ਜੋ ਉਸ ਖੁਦਾ ਦੀ ਨਮਾਜ਼ ਭੁੱਲ ਬੈਠਾ ਸੀ। ਮੈਂ ਹਿਜਰ ਵਿਚ ਤੁਖਦੇ ਚਾਵਾਂ ਨੂੰ ਹਵਾ ਦੇ ਬੈਠਾ ਸੀ , ਦਿਲ ਦੀਆਂ ਬੰਦ ਗਲੀਆਂ ਨੂੰ ਖੁੱਲੇ ਰਾਹ ਦੇ ਬੈਠਾ ਸੀ , ਰਾਖ ਹੋਈਆਂ ਸਦਰਾਂ ਨੂੰ ਮੁੜ ਤੋਂ ਜਿਉਂਦੇ ਸਾਹ ਦੇ ਬੈਠਾ ਸੀ , ਐਵੇਂ ਮਿੰਨੀ ਦੇਖ ਬੈਠਾ ਮੁੜ ਹਯਾਤ ਦੇ ਸੁਪਨੇ , ਉਸ ਰਾਤ ਹੋਈ ਆਪਣੀ ਵਫ਼ਾਤ ਭੁੱਲ ਬੈਠਾ ਸੀ। ਐਵੇਂ ਹੀ ਓਹਨੂੰ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ , ਇਹ ਜੋਕਰ ਆਪਣੀ ਔਕਾਤ ਭੁੱਲ ਬੈਠਾ ਸੀ। (Kida dil di gal samjhaunda dil vichle zazbat bhul betha si , Horan de haal te hasda rha khud apne halaat bhul betha si , Eiven hi ohnu paun di koshis
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem