ਕੀ ਪੁੱਛਦੇ ਹੋ ਕਿੱਦਾਂ ਜਿੰਦ ਹੰਢਾ ਰਿਹਾ ਹਾਂ , ਬਸ ਉਸ ਰੱਬ ਦਾ ਕਰਜ਼ ਚੁਕਾ ਰਿਹਾ ਹਾਂ , ਨਾਤੇ ਤੋੜ ਕੇ ਸਾਰੇ ਖੁਸ਼ੀਆਂ ਤੋਂ , ਤਨਹਾਈਆਂ ਨੂੰ ਗਲ ਨਾਲ ਲਾ ਰਿਹਾ ਹਾਂ। ਅੰਨ-ਪਾਣੀ ਤਾਂ ਦਸਤੂਰ ਹੈ ਦੁਨੀਆ ਦਾ , ਸੱਚ ਪੁੱਛੋਂ ਤਾਂ ਗ਼ਮਾਂ ਨਾਲ ਭੁੱਖ `ਤੇ, ਹੰਝੂਆਂ ਨਾਲ ਤ੍ਰੇਹ ਮਿਟਾ ਰਿਹਾ ਹਾਂ। ਸ਼ਾਇਦ ਮੰਜ਼ਿਲ ਤੇ ਬੈਠਾ, ਕੋਈ ਰਾਹ ਦੇਖ ਰਿਹਾ ਹੋਵੇਗਾ ਮੇਰਾ ਵੀ , ਪਰ ਨੰਗੇ ਪੈਰਾਂ `ਚ ਕੰਡਿਆਂ ਦੀ ਚੋਭ ਲੈ ਕੇ , ਰਾਹਾਂ ਦੇ ਮਿੱਟੀ-ਘੱਟਿਆਂ ਨਾਲ ਨਿਭਾ ਰਿਹਾ ਹਾਂ। ਮੋਇਆਂ ਦੀ ਮਹਿਫ਼ਿਲ ਚ ਬੈਠਾਂ , ਸਦਰਾਂ ਦਾ ਸੋਗ ਮਨਾ ਰਿਹਾ ਹਾਂ। ਅੱਖੀਂ ਦੇਖੇ ਸੀ ਕੁਝ ਸੁਪਨੇ , ਹੱਥੀਂ ਤੋੜ ਦੂਜਿਆਂ ਦੀ ਝੋਲੀ ਪਾਏ ਜੋ , ਉਹਨਾਂ ਸੁਪਨਿਆਂ ਦੇ ਫ਼ੁੱਲ ਚੁੱਗ ਕੇ , ਨੈਣਾਂ ਦੀ ਗੰਗਾ `ਚ ਵਹਾ ਰਿਹਾ ਹਾਂ। ਕੀ ਪੁੱਛਦੇ ਹੋ ਕਿੱਦਾਂ ਜਿੰਦ ਹੰਢਾ ਰਿਹਾ ਹਾਂ , ਬਸ ਉਸ ਰੱਬ ਦਾ ਕਰਜ਼ ਚੁਕਾ ਰਿਹਾ ਹਾਂ ।। (Ki puchde ho kida jind handa reha haan , Bas us rabb da karz chuka reha haan , Naate tod ke sare khushian to , Tanhaiyan nu gal naal la rha reha haan .. Ann-Paani ta dastoor hai dunia da , Sach pucho ta ghaman naal bhukhe `te, Hanjuan naal treh mita reha haan .. Shayad Manzilan te b
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem