Skip to main content

Posts

Showing posts from August, 2021

MOH DA DARYAA

ਮੋਹ ਦੇ ਦਰਿਆ ਤੋਂ ਨਫ਼ਰਤ ਦੇ ਸਮੁੰਦਰ ਤਕ ਦੀ ਏ ਕਹਾਣੀ ਮੇਰੀ  ਤੈਨੂੰ ਤਾਂ ਪਤਾ ਈ ਹੋਣਾ ਆਹ ਜੋ ਕੁਝ ਵੀ ਏ ਸਭ ਮਿਹਰਬਾਨੀ ਤੇਰੀ  ਮੈਂ ਮਣਕਾ ਮਣਕਾ ਜੋੜ ਕੇ ਕਰਮਾਂ ਦਾ ਪਰੋਇਆ ਕਿਰਦਾਰ ਮੇਰੇ ਦੇ ਧਾਗੇ ਦੇ ਵਿੱਚ  ਤੂੰ ਲਗਾ ਇਲਜ਼ਾਮ ਦਰ ਇਲਜ਼ਾਮ ਉਧੇੜ ਸੁੱਟ'ਤੀ ਇੱਜ਼ਤ ਵਾਲੀ ਗਾਣੀ ਮੇਰੀ  ਮੈਂ ਬੜਾ ਪੈਂਡਾ ਤੁਰਿਆਂ ਨੰਗੇ ਪੈਰੀਂ ਆਪਣੇ ਮਾਂ-ਪਿਉ ਦੀਆਂ ਉਮੀਦਾਂ 'ਤੇ  ਤੂੰ ਤਕਰਾਰਾਂ ਦੀ ਵਿੱਥ ਪਾ-ਪਾ ਕੇ ਬੜੀ ਦੂਰ ਕਰ'ਤੀ ਮੇਰੀ ਮੰਜ਼ਿਲ ਤੋਂ ਰਵਾਨੀ ਮੇਰੀ  ਮੈਂ ਤੇਰੇ ਝੂਠੇ-ਸੱਚੇ ਮੇਹਣਿਆਂ ਨੂੰ ਦਰਜ ਕਰਦਾ ਰਿਹਾ ਵਾਂਗ ਧਾਰਾਵਾਂ ਦੇ  ਮੈਂ ਖ਼ੁਦ ਨੂੰ ਸਜ਼ਾ- ਏ- ਚੁੱਪ ਸੁਣਾ ਬੈਠਾ ਸੁਣ ਕੇ ਪੇਸ਼ੇਵਰ ਬਿਆਨੀ ਤੇਰੀ  ਮੈਂ ਹੱਥੀਂ ਗਲੇ ਘੋਟ'ਤੇ ਨਜ਼ਮਾਂ ਦੇ ਤੇ ਕਲਮ ਦੀ ਕੋਖ਼ 'ਚ ਹੀ ਮਾਰ'ਤੇ ਸਾਰੇ ਲਫ਼ਜ਼ ਮੇਰੇ  ਤਾਂ ਜੋ ਮੇਰੇ ਦਿਲ ਦੇ ਬਚੇ ਵਰਕੇ 'ਤੇ ਇੱਕ ਲੀਕ ਵੀ ਨਾ ਰਹਿ ਜਾਵੇ ਨਿਸ਼ਾਨੀ ਤੇਰੀ  ਮੋਹ ਦੇ ਦਰਿਆ ਤੋਂ ਨਫ਼ਰਤ ਦੇ ਸਮੁੰਦਰ ਤਕ ਦੀ ਏ ਕਹਾਣੀ ਮੇਰੀ  ਤੈਨੂੰ ਤਾਂ ਪਤਾ ਈ ਹੋਣਾ ਆਹ ਜੋ ਕੁਝ ਵੀ ਏ ਸਭ ਮਿਹਰਬਾਨੀ ਤੇਰੀ  Moh de daryaa to nafrat de samundar tak di e kahani meri Tainu ta pta hi hona eh jo kujh vi hai sab meharbani teri Main manka manka jod ke karma'n da paroya kirdar mere de dhaage de vich Tu lga ilzam dar ilzam udhed sutt diti izzat vali gaan