Skip to main content

Posts

Showing posts from November, 2015

SURAJ

ਕਾਫ਼ੀ ਸਾਲ ਪੁਰਾਣੀਆਂ ਲਿੱਖੀਆਂ ਕੁਝ ਸਤਰਾਂ ਅੱਜ ਇਕੱਲੇ ਬੈਠ ਕੇ ਧੁੱਪ ਸੇਕਦੇ ਦੇ ਜ਼ਹਿਨ ਚ ਮੁੜ ਫੇਰਾ ਪਾ ਗਈਆਂ ਤੇ ਮੈਂ ਮੁੜ ਓਹਨਾਂ ਹਾਲਾਤਾਂ ਚ ਚਲਾ ਗਿਆਂ ਜੇਹੜੇ ਵੇਲਿਆਂ ਤੇ ਜੇਹੜੇ ਹਾਲਾਤਾਂ ਚ ਇਹ ਸਤਰਾਂ ਲਿੱਖੀਆਂ ਗਈਆਂ ਸਨ।  ਉਮੀਦ ਹੈ ਇਹਨਾਂ ਸਤਰਾਂ ਦੇ ਜ਼ਰੀਏ ਓਹ ਹਾਲਾਤ ਵੀ ਜ਼ਾਹਿਰ ਹੋ ਜਾਣਗੇ। ਅੱਜ ਫੇਰ ਇਹ ਸੂਰਜ ਚੜਿਆ ਤੇ ਆ ਕੇ ਜੋਬਨ ਤੇ ਢਲ ਜਾਣਾ ,  ਤੜਕੇ-ਤੜਕੇ ਸੱਦ ਪੰਛੀਆਂ ਨੂੰ ਸ਼ਾਮ ਨੂੰ ਵਾਪਿਸ ਘੱਲ ਜਾਣਾ ,  ਅੱਜ ਫੇਰ ਇਹ ਸੂਰਜ ਚੜਿਆ ਤੇ ਆ ਕੇ ਜੋਬਨ ਤੇ ਢਲ ਜਾਣਾ। ਕਈਆਂ ਘਰਾਂ ਚ ਬੂਹੇ ਖੁਸ਼ੀਆਂ ਦੇ ਖੁਲਣੇ , ਤੇ ਕਈਆਂ ਚ ਦਸਤਕ ਦੇਣੀ ਸੋਗ ਨੇ , ਕਈਆਂ ਦੇ ਸਬ ਦੁਖੜੇ ਟੁੱਟਣੇ ,ਤੇ ਕਈਆਂ ਦੇ ਗਲ ਲੱਗ ਮਿਲਣਾ ਰੋਗ ਨੇ ,  ਕੁਝ ਵੇਹੜਿਆਂ ਚ ਨਵੇਂ ਫੁੱਲ ਖਿੜਨੇ ,ਤੇ ਕੁਝ ਦਾ ਚੌੜਾ ਸੀਨਾ ਵੀ ਛੱਲ ਜਾਣਾ।   ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ। ਅੱਜ ਫੇਰ ਕਿਸੇ ਅਮੀਰ ਨੇ ਆਪਣਾ ਇੱਕ ਹੋਰ ਸੁਪਨਾ ਪੂਰਾ ਕਰ ਜਾਣਾ , ਤੇ ਅੱਜ ਫੇਰ ਕਿਸੇ ਗਰੀਬ ਨੇ ਇੱਕ ਹੋਰ ਦਿਨ ਦੀ ਫਾਂਸੀ ਚੜ ਜਾਣਾ , ਕਿਸੇ ਲੋਹ ਵਰਗੇ ਪੁੱਤ ਨੇ ਅੱਖੀਂ ਸੁਪਨੇ ਲੈ ਕੇ ਜਹਾਜ਼ੇ ਚੜ ਜਾਣਾ ,  ਤੇ ਕਿਸੇ ਧੁੱਪ ਵਰਗੀ ਧੀ ਨੂੰ ਬਾਬੁਲ ਨੇ ਕਿਸੇ ਹੋਰ ਦੇ ਨਾਵੇਂ ਕਰ ਜਾਣਾ , ਸੁਪਨੇ ਲੈ ਕੇ ਨਿਕਲਣਾ ਪੂਰਬ ਤੋਂ ਤੇ ਤਜ਼ਰਬੇ ਦੇ ਕੇ ਪੱਛਮ ਚ ਰਲ ਜਾਣਾ , ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ

KAYINAAT DA VAJOOD

ਅੱਜ ਬਹੁਤ ਦਿਨਾਂ ਬਾਅਦ ਕੁਝ ਸਾਂਝਾ ਕਰਨ ਜਾ ਰਿਹਾ।  ਕੁਝ ਨਵਾਂ , ਕੁਝ ਆਪਣੀ ਕਲਮ ਤੋਂ ਹੱਟ ਕੇ।  ਮੇਰੀ ਇੱਕ ਦੋਸਤ ਵਲੋਂ ਕੁਝ ਚੰਦ ਪਲਾਂ ਚ ਲਿੱਖੀਆਂ ਕੁਝ ਦਿਲ ਛੂਹਣ ਵਾਲੀਆਂ ਲਾਈਨਾਂ। ਆਸ ਕਰਦਾ ਹਾਂ ਕਿ ਜਿਸ ਤਰਾਂਹ ਇਹ ਲਾਈਨਾਂ ਮੇਰੇ ਦਿਲ ਨੂੰ ਛੂਹ ਗਈਆਂ ਉਸੇ ਤਰਾਂਹ ਤੁਹਾਨੂੰ ਵੀ ਪਸੰਦ ਆਉਣਗੀਆਂ।  ਮੇਰੀ ਦੋਸਤ ਲਵਪ੍ਰੀਤ ਕੌਰ ਨੂੰ ਮੇਰੇ ਵਲੋਂ ਇਹਨਾਂ ਲਾਈਨਾਂ ਲਈ ਦਿਲੋਂ ਪਿਆਰ ਤੇ ਸਤਕਾਰ। ਕਿਤੇ ਲਾਡਾਂ ਨਾਲ ਪਲਦੀ ਹਾਂ , ਤੇ ਕਿਤੇ ਜੰਮਦਿਆਂ ਹੀ ਫਟਕਾਰਾਂ ਸਹਿੰਦੀ ਹਾਂ। ਕਿਤੇ ਪੁੱਤਾਂ ਵਾਂਗ ਪਾਲੀ ਜਾਂਦੀ ਹਾਂ , ਤੇ ਕਿਤੇ ਪੁੱਤਾਂ ਨਾਲ ਤੋਲੀ ਜਾਂਦੀ ਹਾਂ। ਕਿਤੇ ਸਾਰੀਆਂ ਰੀਝਾਂ ਪੂਰੀਆਂ ਹੁੰਦੀਆਂ ਨੇ ,. ਤੇ ਕਿਤੇ ਗੁੱਡੀਆਂ -ਪਟੋਲਿਆਂ ਨੂੰ ਵੀ ਅੱਖਾਂ ਤਰਸਦੀਆਂ ਨੇ। ਕਿਤੇ ਡੋਲੀ ਚ ਇਜ਼ਤ ਨਾਲ ਤੋਰੀ ਜਾਂਦੀ ਹਾਂ , ਤੇ ਕਿਤੇ ਚੀਜ਼ਾਂ ਵਾਂਗ ਵੇਚ ਦਿੱਤੀ ਜਾਂਦੀ ਹਾਂ। ਕਿਤੇ ਰਾਣੀ ਬਣ ਘਰ-ਬਾਰ ਸਾਂਭਦੀ ਹਾਂ , ਤੇ ਕਿਤੇ ਰੋਟੀ ਲਈ ਝੋਲੀ ਫਿਲਾਉਂਦੀ ਹਾਂ। ਕਿਤੇ ਮਾਂ ਬਣਨ ਲਈ ਤਰਸਦੀ ਹਾਂ , ਤੇ ਕਿਤੇ ਮਾਂ ਬਣ ਕੇ ਧੀ ਦਾ ਗਲਾ ਘੁੱਟਦੀ ਹਾਂ। ਸਦੀਆਂ ਬੀਤ ਗਈਆਂ ਇਸੇ ਜੱਦੋ-ਜਹਿਦ ਚ ਕੋਈ ਸਮਝ ਨਹੀਂ ਪਾਇਆ ,ਮੈਂ ਕਿਸੇ ਦੀ ਧੀ ਕਿਸੇ ਦੀ ਮਾਂ ਹਾਂ , ਕਿਸੇ ਦਿਆਂ ਅੱਖਾਂ ਦੀ ਲੋਹ ਕਿਸੇ ਦੇ ਵੇਹੜੇ ਦੀ ਛਾਂ ਹਾਂ। ਮੇਰੀਆਂ ਅੱਖਾਂ ਚ ਦੇਖ ਮੈਂ ਤੇਰਾ ਹੀ ਇੱਕ ਰੂਪ ਹਾਂ , ਦੁੱਖਾਂ ਨਾਲ ਭਰੀ ਸੁੱਖਾਂ ਦੀ ਕੁੱਖ ਚੁੱਕੀ ਮੈਂ ਇਸ ਕਾਇਨਾ