Skip to main content

Posts

Showing posts from February, 2016

KINJH MANN LAWAN

ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਤੂੰ ਮੇਰੇ ਕ਼ਤਲ ਦੀ ਸਾਜ਼ਿਸ਼ ਕਰ ਰਹੀਂ ਏਂ , ਹਾਂ ਜੇ ਆਪਣੇ ਹੱਥੀਂ ਕ਼ਤਲ ਕਰ ਜਾਂਦੀ ਤਾਂ ਮੰਨ ਵੀ ਲੈਂਦਾ।  ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਚੰਨ ਦੀ ਚਾਨਣੀ ਕੀਮਤੀ ਏ , ਹਾਂ ਜੇ ਜੁਗਨੂੰਆਂ ਦੀ ਮੰਡੀ ਦੇਖਦਾ ਤਾਂ ਮੰਨ ਵੀ ਲੈਂਦਾ।  ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਰੱਬ ਦਿਲਾਂ ਦੇ ਵਿੱਚ ਵਸਦਾ ਏ , ਹਾਂ ਜੇ ਜ਼ਜਬਾਤ ਨੀਲੇ ਅਸਮਾਨੀ ਖੇਡਦੇ ਤਾਂ ਮੰਨ ਵੀ ਲੈਂਦਾ। ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਕ਼ਲਮ ਦੀ ਤਾਕ਼ਤ ਹਾਕਮਾਂ ਤੋਂ ਉੱਚੀ ਏ , ਹਾਂ ਜੇ ਅਲਫਾਜ਼ ਜੰਗ ਛੇੜਦੇ ਤਾਂ ਮੰਨ ਵੀ ਲੈਂਦਾ।  ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਸਰਕਾਰ ਲੋਕਾਂ ਦੀ `ਤੇ ਲੋਕਾਂ ਲਈ ਏ , ਹਾਂ ਜੇ ਇਹ ਨੀਲੇ-ਪੀਲੇ ਕਾਰਡ ਸਹਾਰਾ ਦਿੰਦੇ ਤਾਂ ਮੰਨ ਵੀ ਲੈਂਦਾ।  ਮੰਨਣ ਨੂੰ ਤਾਂ ਮਿੰਨੀ ਹਰ ਗੱਲ ਮੰਨ ਲਵੇ,  ਪਰ ਇਹ ਕਿੰਝ ਮੰਨ ਲਵਾਂ ਕਿ ਹੱਥਾਂ ਦੀਆਂ ਲੀਕਾਂ ਜ਼ਿੰਦਗੀ ਨੇ , ਹਾਂ ਜੇ ਇਹ ਤੇਰੇ ਸ਼ਹਿਰ ਨੂੰ ਜਾਂਦੀਆਂ ਤਾਂ ਮੰਨ ਵੀ ਲੈਂਦਾ।  ( Koi kahe ta kinjh mann lawan ki tu mere qatal di sajish kar rhi e,   Haan je apne hathin qatal kar jaandi ta mann vi lenda ...   Koi kahe ta kinjh mann lawan ki chann di chan`ni keemti e ,   Haan je Jugnuaan di mandi dekhda ta mann vi lenda ...   Koi ka