ਅੱਜ ਬਹੁਤ ਦਿਨਾਂ ਬਾਅਦ ਕੁਝ ਸਾਂਝਾ ਕਰਨ ਜਾ ਰਿਹਾਂ । ਉਮੀਦ ਹੈ ਕਿ ਸਬ ਨੂੰ ਪਸੰਦ ਆਵੇਗਾ। ਹਾਰਾਂ ਜਿੱਤੀਆਂ `ਤੇ ਜਿੱਤਾਂ ਹਾਰੀਆਂ ਮੈਂ , ਸਦਰਾਂ ਦਿਲ ਦੀਆਂ ਦਿਲ ਵਿੱਚੇ ਮਾਰੀਆਂ ਮੈਂ , ਚਾਅ ਘੁੱਟ ਗਲੇ ਹੱਥੀਂ ਦਫ਼ਨਾਏ ਆਪੇ , `ਤੇ ਪੀੜਾਂ ਵਾਂਗ ਦੁਲਹਨ ਸ਼ਿੰਗਾਰੀਆਂ ਮੈਂ। ਹਾਰਾਂ ਜਿੱਤੀਆਂ `ਤੇ ਜਿੱਤਾਂ ਹਾਰੀਆਂ ਮੈਂ। ਦਿਲ ਅੰਬਰੀਂ ਉੱਡਿਆ ਮੈਂ ਬਾਜ਼ ਬਣ ਕੇ , ਖ਼ੁਦ ਖ਼ੁਦੀ ਚ ਉਲਝਿਆਂ ਮੈਂ ਰਾਜ਼ ਬਣ ਕੇ , ਬੋਟ ਚੁੰਝਾਂ ਨਾਲ ਨੋਚ ਮੈਂ ਆਪ ਖਾਦੇ , `ਤੇ ਖ਼ੁਦ ਖ਼ੁਦੀ ਤੇ ਡਿੱਗਿਆ ਮੈਂ ਗਾਜ਼ ਬਣ ਕੇ। ਦਿਲ ਅੰਬਰੀਂ ਉੱਡਿਆ ਮੈਂ ਬਾਜ਼ ਬਣ ਕੇ। ਛੱਜ ਕਰਮਾਂ ਦੇ ਵਿੱਚ ਪਾ ਦਾਣੇ , ਜ਼ਜਬਾਤਾਂ ਚੋਂ ਅਲਫਾਜ਼ ਛਾਣੇ , ਗੀਤ ਰੌਂਦੇ ਨੇ ਕਿੰਨੇ ਮਿੰਨੀ ਦੀ ਹਿੱਕ ਅੰਦਰ , ਪੀਹਣ ਛੱਟੇ ਜੇ ਕੋਈ ਫੇਰ ਤਾਂ ਜਾਣੇ। ਛੱਜ ਕਰਮਾਂ ਦੇ ਵਿੱਚ ਪਾ ਦਾਣੇ। ( Haaran jittian te jittan haarian main , Sadran dil dian dil viche maarian main , Chaa ghut gale hathi dafnaye aape , Te peerhan vaang dulhan shingaarian main . Haaran jittian te jittan haarian main ... Dil ambari uddya main baaz banke , Khud Khudi ch uljhya main raaz banke, Bot chunjan naal noch main aap khaade , Te Khud Khudi te diggya main gaaz banke . Dil ambari u
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem