Skip to main content

JOKER

ਕਿਦਾਂ ਦਿਲ ਦੀ ਗੱਲ ਸਮਝਾਉਂਦਾ ਦਿਲ ਵਿੱਚਲੇ ਜ਼ਜ਼ਬਾਤ ਭੁੱਲ ਬੈਠਾ ਸੀ ,
ਹੋਰਾਂ ਦੇ ਹਾਲ ਤੇ ਹੱਸਦਾ ਰਿਹਾ ਖ਼ੁਦ ਆਪਣੇ ਹਾਲਾਤ ਭੁੱਲ ਬੈਠਾ ਸੀ ,
ਐਵੇਂ ਹੀ ਓਹਨੂੰ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ,
ਇਹ ਜੋਕਰ ਆਪਣੀ ਔਕਾਤ ਭੁੱਲ ਬੈਠਾ ਸੀ।

ਐਵੇਂ ਖ਼ਵਾਬ ਸਜਾ ਲਏ ਤੇਜ਼ ਹਵਾਵਾਂ ਦੇ ,
ਵੱਲ ਵੇਖ ਅੰਬਰ ਵਿਚ ਉੱਡਦੇ ਕਾਂਵਾਂ ਦੇ ,
ਮੈਂ ਭੰਨਤੇ ਪਿੰਜਰੇ ਸਾਕ - ਸਜ਼ਾਵਾਂ ਦੇ ,
ਮੁੜ ਮੂਧੇ-ਮੂੰਹ ਆਉਣ ਖਾੜਾਂ ਵਿਚ ਡਿੱਗਿਆਂ ,
ਬੇ-ਪੰਖ ਪਰਿੰਦਾ ਆਪਣੀ ਜਾਤ ਭੁੱਲ ਬੈਠਾ ਸੀ।

ਮੈਂ ਆਪਣੇ ਖੁਦਾ ਨਾਲ ਆਪੇ ਲੜ ਕੇ ,
ਕਾਲੇ ਕਰਤੇ ਲੇਖਾਂ ਦੇ ਵਰਕੇ ,
ਆਪੇ ਰੋਵਾਂ ਆਪੇ ਪੜ੍ਹ ਕੇ ,
ਹੁਣ ਕੀ ਆਇਤ ਪੜ੍ਹਾਂ ਕੀ ਫਰਿਆਦ ਕਰਾਂ ਮੈਂ ,
ਕਾਫ਼ਿਰ ਹੋ ਜੋ ਉਸ ਖੁਦਾ ਦੀ ਨਮਾਜ਼ ਭੁੱਲ ਬੈਠਾ ਸੀ।

ਮੈਂ ਹਿਜਰ ਵਿਚ ਤੁਖਦੇ ਚਾਵਾਂ ਨੂੰ ਹਵਾ ਦੇ ਬੈਠਾ ਸੀ ,
ਦਿਲ ਦੀਆਂ ਬੰਦ ਗਲੀਆਂ ਨੂੰ ਖੁੱਲੇ ਰਾਹ ਦੇ ਬੈਠਾ ਸੀ ,
ਰਾਖ ਹੋਈਆਂ ਸਦਰਾਂ ਨੂੰ ਮੁੜ ਤੋਂ ਜਿਉਂਦੇ ਸਾਹ ਦੇ ਬੈਠਾ ਸੀ ,
ਐਵੇਂ ਮਿੰਨੀ ਦੇਖ ਬੈਠਾ ਮੁੜ ਹਯਾਤ ਦੇ ਸੁਪਨੇ ,
ਉਸ ਰਾਤ ਹੋਈ ਆਪਣੀ ਵਫ਼ਾਤ ਭੁੱਲ ਬੈਠਾ ਸੀ।
ਐਵੇਂ ਹੀ ਓਹਨੂੰ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ,
ਇਹ ਜੋਕਰ ਆਪਣੀ ਔਕਾਤ ਭੁੱਲ ਬੈਠਾ ਸੀ।(Kida dil di gal samjhaunda dil vichle zazbat bhul betha si ,
 Horan de haal te hasda rha khud apne halaat bhul betha si ,
 Eiven hi ohnu paun di koshish karda rha ,
 Eh Joker apni aukat bhul betha si ..

 Eiven khwab sajaa laye tez hawaavan de ,
 Val vekh amber vich udd`de kaawan de ,
 Mein bhante pinjre saak-sajawaan de ,
 Murh mudhe munh aun khaarhan vich diggya ,
 Be-pankh parinda apni jaat bhul betha si ..

 Mein apne khuda nal aape ladhke ,
 Kaale karte lekhan de varke ,
 Aape rovan aape padhke ,
 Hun ki ayat pdha ki fariyad kra mein ,
 Kafir ho jo us khuda di namaz bhul betha si ..

 Mein hijar vich tukhde chaawan nu hawaa de betha si ,
 Dil dian band gallian nu khulle raah de betha si ,
 Raakh hoyian sadran nu murh to jionde saah de betha si ,
 Eiven Mini dekh betha murh hayat de supne ,
 Us raat hoyi apni wafaat bhul betha si ..
 Eiven hi ohnu paun di koshish karda rha ,
 Eh Joker apni aukat bhul betha si .... )

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क