Skip to main content

Posts

Showing posts from May, 2019

DHUAN

कैसा है यह धुँआ , कहाँ से आता है यह धुँआ ? कौन जलाता है इसे, कहाँ ले जाता है यह धुँआ ? यह धुँआ दिखने में तो सफ़ेद है लेकिन फेफड़े काले कर देता है  साँसों में जलन और जिगर में छाले कर देता है ।  यह धुँआ हवा में मिल के हवा ज़हरीली कर देता है  चुबता है आँखों में और नज़र पथरीली कर देता है ।  यह धुँआ हस्ती-खेलती ज़िंदगियाँ तबाह कर देता है  खुद सुलगता है और दुनिया सवाह कर देता है ।  यह धुँआ अपनों से दूर कहीं अकेले कर देता है  घर सुनसान और शमशानों में मेले कर देता है ।  यह धुँआ वातावरण, पेड़ और फसलें खा जाता है  उजाड़ देता हस्ते-बस्ते परिवार और आने वाली नस्लें खा जाता है ।  यह धुँआ किसी आँगन के चुल्हे में नाचता हुआ धुँआ नहीं है  यह धुँआ किसी भूखे पेट को पालता हुआ धुँआ नहीं है ।  यह धुँआ किसी कागज़ में लिपटे हुए तंबाकू का धुँआ है  यह धुँआ किसी आँख से बहते हुए आँसू का धुँआ है ।  यह धुँआ किसी एक पल की तलबदारी का धुँआ है  यह धुँआ किसी जानलेवा बीमारी का धुँआ है ।  यह धुँआ किसी जवान बेटे की जलती अर्थी का धुँआ है या अनाथ छोड़ गए किसी बाप की बरसी का धुँआ है । 

MAA

ਮੈਂ ਕਦੇ ਮੰਦਿਰ ਮਸਜਿਦ ਨਹੀਂ ਜਾਂਦਾ , ਮੈਂ ਆਪਣੇ ਘਰ 'ਚ ਹੀ ਰੂਹਾਨੀ ਛਾਂ ਦੇਖੀ ਏ , ਮੈਂ ਰੱਬ ਨਹੀਂ ਦੇਖਿਆ , ਮੈਂ ਮਾਂ ਦੇਖੀ ਏ ।  ਜਿਹਨੇ ਨੌ ਮਹੀਨੇ ਕੋਖ ਸੰਭਾਲਿਆ ਮੈਨੂੰ , ਪੀੜਾਂ ਸਹਿ ਜੰਮਿਆ ਤੇ ਪਾਲਿਆ ਮੈਨੂੰ , ਜਿਹਨੇ ਸਮਝੀਆਂ ਮੇਰੀਆਂ ਬਿਨ ਜ਼ੁਬਾਂ ਦੀਆਂ ਗੱਲਾਂ  ਜਿਹਨੇ ਕੱਚੇ ਤੋਂ ਪੱਕੇ ਦੇ ਵਿਚ ਢਾਲਿਆ ਮੈਨੂੰ , ਜਿਹਨੇ ਸੁਣੇ ਤੇ ਸਹੇ ਉਲਾਂਭੇ ਮੇਰੇ , ਫੇਰ ਵੀ  ਮੇਰੀ ਹਰ ਹਾਂ ਦੇ ਵਿਚ ਮੈਂ ਓਹਦੀ ਹਾਂ ਦੇਖੀ ਏ , ਮੈਂ ਰੱਬ ਨਹੀਂ ਦੇਖਿਆ , ਮੈਂ ਮਾਂ ਦੇਖੀ ਏ । ਮੈਂ ਓਹਦੇ ਦੁੱਖ, ਤਕਲੀਫ਼ ਤੇ ਤੰਗੀਆਂ ਦੇਖੀਆਂ ਨੇ , ਫਟੇ ਲੀੜਿਆਂ 'ਚ ਵੱਖੀਆਂ ਨੰਗੀਆਂ ਦੇਖੀਆਂ ਨੇ , ਮੈਂ ਦੇਖੇ ਨਹੀਂ ਕਦੇ ਕੀਤੇ ਹਾਰ ਤੇ ਸ਼ਿੰਗਾਰ ਓਹਦੇ  ਬਸ ਓਹਦੀਆਂ ਚੁੰਨੀਆਂ-ਪਰਾਂਦੀਆਂ ਟੰਗੀਆਂ ਦੇਖੀਆਂ ਨੇ , ਮੈਂ ਓਹਨੂੰ ਅਕਸਰ ਧੂਏਂ ਦੇ ਭੱਝ ਰੋਂਦੇ ਦੇਖਿਆ ਏ , ਮੇਰਾ ਢਿੱਡ ਭਰ ਆਪ ਭੁੱਖੇ ਸੌਂਦੇ ਦੇਖਿਆ ਏ , ਮੈਂ ਦੇਖੀ ਨਹੀਂ ਕਦੇ ਓਹਦੇ ਹੱਥਾਂ 'ਤੇ ਮਹਿੰਦੀ ਦੀ ਰੌਣਕ  ਬਸ ਓਹਦੇ ਹੱਥਾਂ ਨੂੰ ਭਾਂਡੇ-ਕੱਪੜੇ ਧੋਂਦੇ ਦੇਖਿਆ ਏ , ਮੈਂ ਕਦੇ ਓਹਦੀ ਵੰਗਾਂ ਭਰੀ ਵੀਣੀ ਨਹੀਂ ਦੇਖੀ , ਬਸ ਚੁੱਲ੍ਹੇ ਦੇ ਸੇਕ ਨਾਲ ਸੜੀ ਓਹਦੀ ਬਾਂਹ ਦੇਖੀ ਏ , ਮੈਂ ਰੱਬ ਨਹੀਂ ਦੇਖਿਆ , ਮੈਂ ਮਾਂ ਦੇਖੀ ਏ ।  'ਤੇ ਮੈਂ ਚਾਹੁੰਦਾ ਵੀ ਨਹੀਂ ਕਿ ਮੈਂ ਦੇਖਾਂ ਉਸ ਰੱਬ ਨੂੰ  ਤੇ ਕਰਾਂ ਕੁੱਝ ਝੂਠੀਆਂ ਅਰਦਾਸਾਂ ,