Skip to main content

Posts

Showing posts from August, 2015

ZALALAT

ਸੋਚਦਾਂ ਸਾਂ ਹਰ ਜਿੱਤ ਮੇਰੀ ਹੈ, ਹਰ ਮੰਜ਼ਿਲ ਮੇਰੀ ਹੈ , ਮੈਂ ਕਦੇ ਕਿਸੇ ਤੋਂ ਹਾਰ ਨਹੀਂ ਸਕਦਾ , ਅੱਜ ਅੰਤ ਚ ਬੈਠਾਂ ਸਬ ਕੁਝ ਹਾਰ ਕੇ , ਕਿਉਂਕਿ ਇਸ ਕਦਰ ਜ਼ਮੀਰ ਨੂੰ ਮੈਂ ਮਾਰ ਨਹੀਂ ਸਕਦਾ।  ਸੁਪਨਿਆਂ ਦੀਆਂ ਗੁੱਡੀਆਂ ਕਟਾ ਕੇ , ਆਸਾਂ ਦੀਆਂ ਡੋਰਾਂ ਲਪੇਟ ਰਿਹਾਂ ਹਾਂ,ਸਮੇਟ ਰਿਹਾਂ ਹਾਂ , ਕਿਉਂਕਿ ਨਾ ਚਾਹੁੰਦਿਆਂ ਸਬਰਾਂ ਨੂੰ ਢਿੱਲਾਂ ਦੇ ਦੇ ਕੇ , ਜ਼ਲਾਲਤ ਦੇ ਪੇਚੇ ਹੋਰ ਮੈਂ ਚਾੜ ਨਹੀਂ ਸਕਦਾ।     ਕੁਝ ਖਾਸ ਬਣਨ ਦੀਆਂ ਸਦਰਾਂ ਛੱਡ ਕੇ , ਆਮ ਜਿਹਿਆਂ ਚ ਰੁੱਲਿਆਂ ਫਿਰਦਾ ਹਾਂ , ਕਿਉਂਕਿ ਖੁਦ ਮਹੱਲ ਅਸਮਾਨੀ ਬਹਿ ਕੇ, ਲੱਖਾਂ ਮਿੱਟੀ ਚ ਰੁੱਲਦਿਆਂ ਨੂੰ ਮੈਂ ਤਾੜ ਨਹੀਂ ਸਕਦਾ।  ਜੋ ਮੇਰਾ ਕਦੇ ਹੋਇਆ ਹੀ  ਨਹੀਂ , ਓਹਨੂੰ ਖੋਣ ਦੇ ਗ਼ਮ ਵਿਚ ਬੈਠਾ ਰੋੰਦਾਂ ਹਾਂ , ਕਿਉਂਕਿ ਦਿਲ ਦੇ ਵਰਕੇ ਉੱਤੇ ਲਿਖੀ , ਜ਼ਜਬਾਤਾਂ ਦੀ ਕਹਾਣੀ ਨੂੰ ਆਪਣੇ ਹੱਥੀਂ ਮੈਂ ਸਾੜ ਨਹੀਂ ਸਕਦਾ।  ( Sochda saan har jitt meri hai , har manzil meri hai ,   Main kade kise to haar nahi sakda ,   Ajj ant ch baithan sab kujh haar ke ,   Kyuki is kadar zameer nu main maar nahi sakda ..   Supnian dian guddian kata ke ,   Aasan dian doran lapet rha haan , samet rha haan ,   Kyuki na chahundia sabran nu dhillan de de ke ,   Zalala

IKRAAR

यह कुछ लाईनें एक उस शख़्स के लिए , एक उस सोच के लिए , जो अगर मेरी ज़िन्दगी में ना आता तो शायद आज मैं किसी काबिल ना होता। हर इनकार में इकरार ढूंढ़ता हूँ , उसकी बेरूखी में भी प्यार ढूंढ़ता हूँ , हसते देख उसे ग़ैरों के संग , अपनी तनहाई में भी बहार ढूंढ़ता हूँ। हर इनकार में इकरार ढूंढ़ता हूँ , उसकी बेरूखी में भी प्यार ढूंढ़ता हूँ। ना दौलत थी ना शौहरत थी , एक हस्ती थी छोटी सी , एक आस है सपने संजोती सी , जिस में उसका आधार ढूंढ़ता हूँ , हर इनकार में इकरार ढूंढ़ता हूँ , उसकी बेरूखी में भी प्यार ढूंढ़ता हूँ। ग़ैरों से तालुख कहाँ था , अपनों से भी रुसवा दिआ , तुम्हें इस क़दर अपना बैठे ,कि खुद को खुद से जुदा किआ , अब तो हैं मुझमें तेरी यादें, तेरा अक्स, तेरा एहसास , जिसमें मुक़मल संसार ढूंढ़ता हूँ , हर इनकार में इकरार ढूंढ़ता हूँ , उसकी बेरूखी में भी प्यार ढूंढ़ता हूँ , हसते देख उसे ग़ैरों के संग , अपनी तनहाई में भी बहार ढूंढ़ता हूँ। हर इनकार में इकरार ढूंढ़ता हूँ , उसकी बेरूखी में भी प्यार ढूंढ़ता हूँ।

HASSNE DA MANN

ਅੱਜ ਮੇਰਾ ਹੱਸਣੇ ਦਾ ਮਨ ਆ , ਖਿੜ-ਖਿੜਾ ਕੇ ਹੱਸਣੇ ਦਾ ਮਨ ਆ। ਮੈਂ ਚਾਹੁਣਾ ਕਿ ਸਾਰੀ ਕਾਇਨਾਤ ਮੈਨੂੰ ਚੁਟਕੁਲੇ ਸੁਨਾਵੇ , ਤੇਜ਼ ਹਵਾਵਾਂ ਮੈਨੂੰ ਗੁਦ-ਗੁਦੀ ਕਰਨ , ਤੇ ਸਾਰੀ ਦੁਨੀਆ ਰਲ-ਮਿਲ ਮੈਨੂੰ ਹਸਾਵੇ। ਤੇ ਓਹ ਵੀ ਇਸ ਕਦਰ ਕਿ ਹੱਸ-ਹੱਸ ਕੇ ਮੇਰੀਆਂ ਅੱਖਾਂ ਦੇ ਬੰਨ ਟੁੱਟ ਜਾਣ , ਤੇ ਮੇਰੇ ਹੰਝੂਆਂ ਦਾ ਹੜ੍ਹ ਆ ਜਾਵੇ। ਤੇ ਇਹ ਸਬ ਹੁਣ ਸਿਰਫ ਹਾਸਾ ਹੀ ਕਰ ਸਕਦਾ ਹੈ , ਕਿਉਂਕਿ ਦੁੱਖ ਤਾਂ ਮੇਰੇ ਸਬਰ ਅੱਗੇ ਹਾਰ ਚੁੱਕੇ ਨੇ , ਮੈਨੂੰ ਮਾਰਦੇ-ਮਾਰਦੇ ਖੁਦ ਆਪਣਾ ਆਪ ਹੀ ਮਾਰ ਚੁੱਕੇ ਨੇ। ਸੱਚੀ ਅੱਜ ਮੇਰਾ ਹੱਸਣੇ ਦਾ ਮਨ ਆ , ਖਿੜ-ਖਿੜਾ ਕੇ ਹੱਸਣੇ ਦਾ ਮਨ ਆ। ( Ajj mera hassne da mann aa , khid-khida ke hassne da mann aa ..   Main chahuna ki sari kayinat mainu chutkule sunaave ,   Tez hawaavan mainu gud-gudi karn ,   Te sari dunia ral-mil mainu hasaave ..   Te oh vi is kadar ki hass-hass ke merian akhan de bann tutt jaan ,   Te mere hanjhuan da harh aa jaave ..   Te eh sab hun sirf haasa hi kar sakda hai ,   Kyuki dukh ta mere sabar agge haar chukke ne ,   Mainu maarde-maarde khud aapna-aap vi maar chukke ne ..   Sachi ajj mera hassne da mann aa , khid-khida ke hassne da mann aa ..

KIRDARAN DI MAUT

ਅੱਜ ਫੇਰ ਬੰਦ ਕਮਰੇ ਚ ਦੁਨੀਆ ਤੋਂ ਮੂੰਹ ਵੱਟ ਕੇ ਬੈਠਾ ਇੱਕ ਕਹਾਣੀ ਲਿੱਖ ਰਿਹਾ ਹਾਂ।  ਹਰ ਕਹਾਣੀ ਵਾਂਗ ਇਸ ਕਹਾਣੀ ਵਿੱਚ ਵੀ ਪਹਿਲਾਂ ਦੋ ਕਿਰਦਾਰ ਬਣਾਏ ਤੇ ਓਹਨਾ ਦਾ ਆਪਸ ਚ ਪਿਆਰ ਤੇ ਵਿਸ਼ਵਾਸ ਬਣਾਇਆ। ਤੇ ਮਜ਼ਹਬ ਅਲਗ ਹੋਣ ਕਰਕੇ ਦੋਵਾਂ ਦੇ ਰਾਹਾਂ ਚ ਕੁਝ ਮੁਸੀਬਤਾਂ ਬਣਾਈਆਂ।  ਪਰ ਇਹਨਾਂ ਮੁਸੀਬਤਾਂ ਦੇ ਨਾਲ-ਨਾਲ ਹੀ ਇਹਨਾਂ ਨਾਲ ਲੜਨ ਵਾਲੀ ਹਿੰਮਤ ਬਣਾਈ ਤੇ ਇਸੇ ਹਿੰਮਤ ਦੇ ਸਦਕਾ ਓਹਨਾ ਦਾ ਮਿਲਣਾ ਸੁਭਾਵਿਕ ਬਣਾਇਆ।  ਪਰ ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਦੁੱਖਾਂ ਨੂੰ ਖੁਸ਼ੀਆਂ ਤੋਂ ਉਪਰ ਚੁਣਦੇ ਹੋਏ ਇਕ ਕਿਰਦਾਰ ਦੀ ਸਦੀਵੀਂ ਵਿਧਾਇਗੀ ਬਣਾਈ ਤੇ ਦੂਜੇ ਕਿਰਦਾਰ ਨੂੰ ਸਾਰੀ ਉਮਰ ਓਹਦੇ ਵਿਛੋੜੇ ਚ ਵਿਲਕਦਾ ਛੱਡ ਦਿੱਤਾ।             ਰਾਤ ਦੇ ਢਾਈ ਵੱਜ ਚੁੱਕੇ ਸਨ ਤੇ ਮੈਂ ਸਿਰਫ ਅਖੀਰਲੀਆਂ ਕੁਝ ਸਤਰਾਂ ਹੀ ਲਿਖ ਰਿਹਾ ਸਾਂ ਕਿ ਏਹਨੇ ਨੂੰ ਦਰਵਾਜ਼ਾ ਖੜਕਣ ਦੀ ਆਵਾਜ਼ ਆਈ। ਦਰਵਾਜ਼ੇ ਦੀ ਖੜਕ ਸੁਣਦੇ ਸਾਰ ਹੀ ਮੈਂ ਸੋਚਾਂ ਚ ਪੈ ਗਿਆਂ ਕਿ ਇਸ ਵੇਲੇ ਕੌਣ ਆਇਆ ਹੋਊਗਾ ਤੇ ਕਿਵੇਂ ਆਇਆ ਹੋਊਗਾ। ਬਾਹਰਲਾ ਗੇਟ ਤਾਂ ਬੰਦ ਹੈ।  ਖੈਰ ਇਹ ਸਭ ਸੋਚਾਂ ਭੁੱਲ ਕੇ ਮੈਂ ਥੋੜੀ ਜੇਹੀ ਦਲੇਰੀ ਕਰਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਕੁਝ ਦਸ-ਬਾਰ੍ਹਾਂ ਲੋਕ ਖੜੇ ਸਨ। ਓਹਨਾਂ ਚੋਂ ਕੁਝ ਬੰਦੇ ਤੇ ਕੁਝ ਔਰਤਾਂ ਵੀ ਸਨ , ਕੁਝ ਬਜ਼ੁਰਗ ਤੇ ਕੁਝ ਬੱਚੇ ਵੀ ਸਨ।  ਤੇ ਪਤਾ ਨਹੀਂ ਕਿਉਂ ਸਭ ਦੇ ਚੇਹਰੇ ਜਾਣੇ-ਪਹਿਚਾਣੇ ਲਗ ਰਹੇ ਸਨ। ਇਸ ਤੋਂ ਪਹਿਲਾਂ ਕਿ ਮੈਂ ਓਹਨਾਂ ਨੂੰ ਓਹਨਾਂ ਦ

BECHAINI

ਕੀ ਦੱਸਾਂ ਕੀ ਹਾਲ ਹੈ ਮੇਰਾ ????? ਅੱਜ ਜਦ ਖੁਦ ਨੂੰ ਮੈਂ ਆਪਣਾ ਹਾਲ ਪੁੱਛਿਆ ਤਾਂ ਇਹ ਜਵਾਬ ਮਿਲਿਆ। ਇਸ ਜਵਾਬ ਪਿੱਛੇ ਲੁੱਕੀ ਬੇਚੈਨੀ ਦਾ ਕਾਰਨ ਲੱਭਣ ਦੀ ਕੋਸ਼ਿਸ਼ ਵਿਚ ਜੋ ਵਲ-ਵਲੇ ਨਿਕਲ ਕੇ ਸਾਹਮਣੇ ਆਏ ਓਹ ਕੁਝ ਇਸ ਤਰਾਂ ਨੇ। ....... ਬੜੇ ਦਿਨਾਂ ਤੋਂ ਇੱਕ ਬੇਚੈਨੀ ਜਿਹੀ ਹੈ , ਖੁਦ ਨੂੰ ਖੁਦੀ ਤੋਂ ਹੈਰਾਨੀ ਜਿਹੀ ਹੈ , ਕਿ ਮੈਂ, ਮੈਂ ਕਿਉਂ ਨਹੀਂ ਹਾਂ , ਤੇ ਜੇ ਮੈਂ, ਮੈਂ ਨਹੀਂ ਹਾਂ , ਤੇ ਫੇਰ ਮੈਂ ਕਿੱਥੇ ਹੈ ਤੇ ਮੈਂ ਕੌਣ ਹਾਂ ?? ਤੇ ਕੀ ਕਾਰਨ ਹੈ ਮੇਰੀ ਇਸ ਬੇਖੁਦੀ ਦਾ , ਮੇਰੀ ਬੇਚੈਨੀ ਤੇ ਮੇਰੀ ਬੇਬਸੀ ਦਾ ?? ਖੋਹਰੇ ਕਈ ਦਿਨਾਂ ਤੋਂ ਖਿੜ-ਖਿੜਾ ਕੇ ਹੱਸਿਆ ਨਹੀਂ , ਯਾਂ ਭੁੱਬਾਂ ਮਾਰ ਮਾਰ ਕੇ ਰੋਇਆ ਨਹੀਂ , ਯਾਂ ਏਸ ਨੀਂਦ ਚੋਂ ਉੱਠਿਆ ਨਹੀਂ , ਯਾਂ ਫੇਰ ਓਹ ਗੂੜੀ ਨੀਂਦ ਸੋਇਆ ਹੀ ਨਹੀਂ , ਯਾਂ ਸ਼ਾਇਦ ਕਿੰਨੇ ਦਿਨਾਂ ਤੋਂ ਦਿਲ ਨੂੰ ਮਨ ਦੀ ਗੱਲ ਨਹੀਂ ਦੱਸੀ , ਯਾਂ ਖਾਲੀ ਦਿਲ ਦੇ ਵਰਕੇ ਭਰਨ ਲਈ ਕਲਮ ਨਹੀਂ ਚੱਕੀ , ਯਾਂ ਫੇਰ ਕਿੰਨੇ ਵੀਰ-ਸੋਮ ਵਾਰ ਨਿਕਲ ਗਏ , ਪੀੜਾਂ ਦੀ ਦਰਗਾਹ ਤੇ ਮੱਥਾ ਨਹੀਂ ਟੇਕਿਆ , ਯਾਂ ਫੇਰ ਕਿੰਨੀਆਂ ਰਾਤਾਂ ਠਰ-ਠਰਾ ਕੇ ਲੰਘਾਤੀਆਂ , ਕਿਸੇ ਦੀ ਬੁੱਕਲ ਦਾ ਨਿੱਘ ਨਹੀਂ ਸੇਕਿਆ , ਏਹੋ ਸਬ ਸੋਚ-ਸੋਚ ਕੇ ਸੋਚੀਂ ਪਿਆ ਹਾਂ ਕਿ ਕਿਉਂ ਕੁਝ ਦਿਨਾਂ ਤੋਂ ਬੇਚੈਨ ਹਾਂ ਮੈਂ ?? ਪਰ ਸੱਚ ਦੱਸਾਂ ਤਾਂ ਇਹ ਸਬ ਮੇਰੇ ਦਿਲ ਦੇ ਆਪਣੇ ਹੀ ਵਲ-ਵਲੇ ਨੇ , ਇਹ ਸਬ ਮੇਰੇ ਆਪਣੇ ਮਨ ਦੇ ਹੀ ਛਲਾਵੇ ਨੇ। ਸੱਚ ਤਾਂ ਇਹ ਹੈ