Skip to main content

PEHCHAN


ਕੌਣ ਹਾਂ ਅਸੀਂ 
ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ
ਇਸ ਸੱਚ ਦਾ ਸੱਚ ਕੌਣ ਪਛਾਣੇ 
ਸੱਚ ਨਾਲ ਬਣਦੀ 
ਭਲਾਂ ਕਿਸੇ ਦੀ ਕਿਉਂ ਨਹੀਂ ਏ 
ਕੌਣ ਹਾਂ ਅਸੀਂ 
ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ



ਕਿੱਥੋਂ ਆਏ ਹਾਂ ਕਿੱਥੇ ਜਾਣਾ 
ਕੀ ਘਰ ਬਾਰ ਤੇ ਕੀ ਥੌਂ ਟਿਕਾਣਾ 
ਕਿੱਥੇ ਚੁਗਣਾ ਕਿੱਥੇ ਭੁੰਨਣਾ ਕਿੱਥੇ ਖਾਣਾ 
ਕੁਝ ਦਿਨ ਰਹਿਣਾ ਜਾਂ ਭਲਕੇ ਟੁਰ ਜਾਣਾ 
ਇਸ ਗੱਲ ਦੀ ਯਾਰਾ 
ਕਿਸੇ ਨੂੰ ਕੋਈ ਸੂਹ ਨਹੀਂ ਏ 
ਕੌਣ ਹਾਂ ਅਸੀਂ 
ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ


ਕਹਿਣ ਨੂੰ ਤਾਂ ਸਭ ਸੁਚੱਜੇ-ਸੋਹਲੇ 
ਥਾਂ-ਥਾਂ ਫਿਰਦੇ ਪਾਉਂਦੇ ਰੌਲੇ 
ਅਸਲ 'ਚ ਸਭ ਅੱਖਾਂ ਦੇ ਝੌਲੇ 
ਮੂੰਹੋਂ ਗੂੰਗੇ ਤੇ ਕੰਨੋਂ ਬੋਲੇ 
ਤਾਂ ਵੀ ਇੱਥੇ ਹੁੰਦਾ 
ਬੰਦ ਕਿਸੇ ਦਾ ਮੂੰਹ ਨਹੀਂ ਏ 
ਕੌਣ ਹਾਂ ਅਸੀਂ 
ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ


ਬੰਦਾ ਤਾਂ ਫਿਰਦਾ ਲੋਹਾ ਚੱਬੀਂ 
ਗੱਲ-ਗੱਲ ਉੱਤੇ ਮਾਰ ਦੁਲੱਥੀਂ 
ਭੁੱਲ ਜਾਂਦਾ ਬੈਠ ਜਗਤ ਦੇ ਸੱਥੀਂ 
ਕਿ ਕੰਮ ਤਾਂ ਸਾਰਾ ਕੁਦਰਤ ਦੇ ਹੱਥੀਂ 
ਓਹਦੇ ਕਹੇ ਬਿਨ੍ਹਾਂ 
ਤਾਂ ਹੁੰਦੀ ਕੋਈ ਹੂੰ ਨਹੀਂ ਏ 
ਕੌਣ ਹਾਂ ਅਸੀਂ 
ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ


ਆਹ ਜਗ ਵੀ ਕੀ ਆ ਭਰਮ-ਭੁਲੇਖੇ 
ਅਰਬਾਂ ਦੇ ਖਾਤੇ ਕੱਖਾਂ ਲੇਖੇ 
ਵਿੱਚੇ ਜੰਨਤੇ ਵਿੱਚੇ ਦੋਜ਼ੇਖ਼ੇ   
ਅੱਖਾਂ ਬੰਦ ਕਰ ਕੋਈ ਤਾਂ ਦੇਖੇ 
ਜੋ ਖੁੱਲ੍ਹੀ ਅੱਖੀਂ ਦਿਸਦਾ 
ਅਸਲ 'ਚ ਹੁੰਦਾ ਓਹ ਨਹੀਂ ਏ 
ਕੌਣ ਹਾਂ ਅਸੀਂ 
ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ


ਆਹ ਮਿੱਟੀ ਵੀ ਕੀ ਮਿੱਟੀ ਖਾਵੇ 
ਮਿੱਟੀ ਪੂਜੇ ਮਿੱਟੀ ਦੇ ਬਾਵੇ 
ਮਿੱਟੀ ਦੇ ਵਾਣ ਮਿੱਟੀ ਦੇ ਪਾਵੇ 
ਆਪੇ ਉਸਰੇ ਤੇ ਆਪੇ ਢਾਵੇ 
ਮਿੱਟੀ ਦਾ ਸੱਚ ਮਿੱਟੀ ਹੋਣਾ 
ਮਿੱਟੀ 'ਚ ਕੋਈ ਰੂਹ ਨਹੀਂ ਏ 
ਕੌਣ ਹਾਂ ਅਸੀਂ 
ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ


ਆਹ ਰੱਬ ਦੇ ਵੀ ਤੂੰ ਦੇਖ ਤਮਾਸ਼ੇ 
ਕਿਹੜੇ ਹਾਲੀਂ ਬਸ਼ਰ ਤਰਾਸ਼ੇ 
ਇੱਕੋ ਤਨ ਦੇ ਸਾਰੇ ਪਾਸ਼ੇ 
ਕੀ ਕੋਈ ਆਪਣਾ ਆਪ ਤਲਾਸ਼ੇ 
ਜਿੱਥੇ ਮੈਂ ਮੈਂ ਹੋ ਜਾਵਾਂ, ਤੂੰ ਤੂੰ ਹੋ ਜਾਵੇਂ 
ਐਸੀ ਲੱਭਦੀ ਕੋਈ ਜੂਹ ਨਹੀਂ ਏ 
ਕੌਣ ਹਾਂ ਅਸੀਂ 
ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ
ਕੌਣ ਹਾਂ ਅਸੀਂ ?


Install our Android App
https://play.google.com/store/apps/details?id=com.alfaz4life.www.alfaz4life


(Kaun haan asi`n
 Main Main nahi haan, Tu Tu nahi e
 Is sach da sach kaun pachhaane
 Sach naal bandi
 Bhala kise di kyu nahi e
 Kaun haan asi`n
 Main Main nahi haan, Tu Tu nahi e

 Kitho`n aaye haan kithe jaana

 Ki ghar baar te ki thaun tikaana
 Kithe chugna kithe bhun`na kithe khaana
 Kujh din rehna ya bhalke tur jaana
 Is gal di yaara
 Kise nu koi sooh nahi e 
 Kaun haan asi`n
 Main Main nahi haan, Tu Tu nahi e

 Kehan nu ta sabh suchaje-sohle

 Thaan-thaan firde paunde raule
 Asal ch sabh akhan de jhaule 
 Munho`n goonge te kanno`n bole 
 Ta vi ithe hunda
 Band kise da moonh nahi e
 Kaun haan asi`n 
 Main Main nahi haan, Tu Tu nahi e

 Banda ta firda loha chabbi`n

 Gal-gal utte maar dulathi`n
 Bhul jaanda baith jagat de sathi`n
 Ki kam ta sara kudrat de hathi`n
 Ohde kahe bina
 Ta hundi koi hoon nahi e
 Kaun haan asi`n
 Main Main nahi haan, Tu Tu nahi e

 Aah jag vi ki aa bharm-bhulekhe

 Arban de khaate kakh`an lekhe
 Viche jannat`e viche dozekh`e
 Akhan band kar koi ta dekhe 
 Jo khuli akh`in disda
 Asal ch hunda oh nahi e
 Kaun haan asi`n 
 Main Main nahi haan, Tu Tu nahi e

 Aah mitti vi ki mitti khaave
 Mitti pooje mitti de baawe
 Mitti de vaan mitti de paave
 Aape usre te aape dhaave
 Mitti da sach mitti hona
 Mitti ch koi rooh nahi e
 Kaun haan asi`n
 Main Main nahi haan, Tu Tu nahi e

 Aah rabb de vi tu dekh tamaashe

 Kehde haal`in bashar taraashe
 Ikko tan de sare paashe
 Ki koi aapna aap talaashe
 Jithe Main Main ho jaavan, Tu Tu ho jaavein
 Aisi labhdi koi jooh nahi e
 Kaun haan asi`n
 Main Main nahi haan, Tu Tu nahi e
 Kaun haan Asi`n ? )

Comments

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क