Skip to main content

PATHAR

ਪੱਥਰਾਂ ਦੀ ਦੁਨੀਆ ਚ ਪੱਥਰ ਪੈਦਾ ਹੋਇਆ ਮੈਂ ...

ਜਿੱਥੇ ਪੱਥਰਾਂ ਦੇ ਮੁਲਕ ਤੇ ਪੱਥਰਾਂ ਦੇ ਸ਼ਹਿਰ ਨੇ ,
ਪੱਥਰਾਂ ਦੇ ਲੋਕ ਵਸਦੇ ਵਿਚ ਪੱਥਰਾਂ ਦੇ ਮਹਿਲ ਨੇ , 
ਪੱਥਰ ਜੂਹਾਂ ਪੱਥਰ ਰੂਹਾਂ ,
ਹਰ ਪਾਸੇ ਪੱਥਰ ਹੀ ਪੱਥਰ ਨੇ ,
ਬਸ ਇੱਕ ਦੇਹ ਹੀ ਇਕੱਲੀ ਮਿੱਟੀ ਆ,
ਬਾਕੀ ਦਿਲ ਤਾਂ ਸਭ ਦੇ ਪੱਥਰ ਨੇ । 
ਪੱਥਰਾਂ ਦੀ ਦੁਨੀਆ ਚ ਪੱਥਰ ਪੈਦਾ ਹੋਇਆ ਮੈਂ ,
ਜਿੱਥੇ ਸਭ ਤੇਰੇ-ਮੇਰੇ , ਆਪਣੇ-ਪਰਾਏ ਪੱਥਰ ਨੇ ।

ਪੱਥਰ ਮਿਲਦੇ ਨੇ ਤਾਂ ਪੱਥਰ ਬਣਦੇ ਨੇ ,
ਪੱਥਰ ਕਿਰਦੇ ਨੇ ਤਾਂ ਵੀ ਪੱਥਰ ਬਣਦੇ ਨੇ ,
ਪੱਥਰਾਂ ਨੇ ਪੱਥਰ ਜਾਏ ,
ਸਭ ਸਾਕ-ਸੰਬੰਧੀ ਪੱਥਰ ਨੇ ,
ਬਸ ਰਿਸ਼ਤੇ ਤੇ ਹੀ ਇੱਥੇ ਕੱਚ ਦੇ ਆ ,
ਬਾਕੀ ਨਿਭਾਉਣ ਵਾਲੇ ਸਭ ਪੱਥਰ ਨੇ ।
ਪੱਥਰਾਂ ਦੀ ਦੁਨੀਆ ਚ ਪੱਥਰ ਪੈਦਾ ਹੋਇਆ ਮੈਂ ,
ਜਿੱਥੇ ਸਭ ਤੇਰੇ-ਮੇਰੇ , ਆਪਣੇ-ਪਰਾਏ ਪੱਥਰ ਨੇ ।

ਸਿਰਫ ਪੱਥਰ ਦੁਨੀਆ ਹੀ ਨਹੀਂ ਉਹ ਅਰਸ਼ ਵੀ ਪੱਥਰ ਆ ,
ਨੀਲੇ ਸੰਗਮਰਮਰ ਪਿੱਛੇ ਲੁੱਕਿਆ ਉਹ ਅਕਸ ਵੀ ਪੱਥਰ ਆ ,
ਪੱਥਰਾਂ ਨੂੰ ਪੱਥਰ ਪੂਜਣ ,
ਸਭ ਗੁਰਮੁਖ - ਮਨਮੁਖ ਪੱਥਰ ਨੇ ,
ਬਸ ਇਕ ਜੋਤਿ ਹੀ ਇਕੱਲੀ ਨੂਰ ਹੈ ,
ਬਾਕੀ ਮਨ ਤਾਂ ਸਭ ਦੇ ਪੱਥਰ ਨੇ ।
ਪੱਥਰਾਂ ਦੀ ਦੁਨੀਆ ਚ ਪੱਥਰ ਪੈਦਾ ਹੋਇਆ ਮੈਂ ,
ਜਿੱਥੇ ਸਭ ਤੇਰੇ-ਮੇਰੇ , ਆਪਣੇ-ਪਰਾਏ ਪੱਥਰ ਨੇ ।।

Pathran di dunia ch pathar paida hoya mein,
Jithe pathran se mulak ne pathran de shehar ne,
Patharn de lok vasde vich pathran de mehal ne,
Pathar roohan pathran joohan
Har paase pathar hi pathar ne.
Bas ik deh hi ikali mitti aa
Baki dil ta sabde ji pathar ne..
Pathran di dunia ch pathar paida hoya mein ,
Jithe sab tere mere apne praye pathar ne...

Pathar milde ne te pathar bande ne,
Pathar kirde ne ta vi pathar bande ne,
Pathran ne pathar jaye,
Sab saak sambandi pathar ne,
Bas rishte hi ikalle kach de aa ,
Baki nibhaun vale sab pathar ne ..
Pathran di dunia ch pathar paida hoya mein ,
Jithe sab tere mere apne praye pathar ne...

Sirf pathar dunia hi nahi oh arsh vi pathar aa ,
Neele sangmarmar piche lukya oh aks vi pathar aa ,
Patharan nu pathar poojan ,
Sab gurmukh-manmukh pathar ne ,
Bas ik jot hi ikali noor hai ,
Baki mann ta sab de pathar ne ..
Pathran di dunia ch pathar paida hoya mein ,
Jithe sab tere mere apne praye pathar ne...

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क