Skip to main content

MITTI

ਇੱਕ ਮਾਂ ਦੀ ਮਿੱਟੀ ਨੇ ਜਾਇਆ ਮੈਨੂੰ ,
ਦੂਜੀ ਮਾਂ ਦੀ ਮਿੱਟੀ ਨੇ ਖਿਡਾਇਆ ਮੈਨੂੰ ,

ਮਿੱਟੀ ਨੇ ਪਾਲ਼ਿਆ ਵੱਡਿਆਂ ਕੀਤਾ ,
ਮਿੱਟੀ ਨੇ ਹੀ ਚਲਣਾ ਸਿਖਾਇਆ ਮੈਨੂੰ ,

ਇੱਕ ਮਿੱਟੀ ਪਿਓ ਦੀ ਮੇਰੇ ਸਿਰ `ਤੇ ਐਸੀ ,
ਖੁਦ ਮਿੱਟੀ ਨਾਲ ਮਿੱਟੀ ਹੋ ਕੇ ਕੱਢ ਮਿੱਟੀਓਂ ਤਖ਼ਤ ਬਿਠਾਇਆ ਮੈਨੂੰ ,

ਕੁੱਝ ਸੁਪਨੇ ਵੀ ਵੱਡੇ ਸੀ ਇਸ ਮਿੱਟੀ ਮਗਜ਼ ਦੇ ,
ਝਾੜ ਕੇ ਮਿੱਟੀ ਪੈਰਾਂ ਤੋਂ ਅੰਬਰਾਂ ਵਿਚ ਉਡਾਇਆ ਮੈਨੂੰ ,

ਕੁੱਝ ਹੱਥ ਹੋਏ ਭਾਰੇ ਤੇ ਸਿਰ ਬਹੁਤਾ ਹੀ ਉੱਚਾ ,
ਫੇਰ ਮਾਂ ਪਿਓ ਵੀ ਨਜ਼ਰੀਂ ਨਾ ਆਇਆ ਮੈਨੂੰ ,

ਰੱਜ ਕੇ ਓਹਨਾ ਦੀ ਮਿੱਟੀ , ਮਿੱਟੀ ਵਿੱਚ ਰੋਲੀ ,
ਪਰ ਧੰਨ ਉਹ ਮਿੱਟੀ ਜਿਹਨਾਂ ਭੌਰਾ ਨਾ ਜਤਾਇਆ ਮੈਨੂੰ ,

ਫੇਰ ਵੀ ਇਸ ਤਨ ਮਿੱਟੀ ਦੇ ਲਾਲਚ ਦੇਖੋ ,
ਚੰਦ ਹਿੱਸੇ ਮਿੱਟੀ ਪਿੱਛੇ ਭਾਈਆਂ ਨਾਲ ਲੜਾਇਆ ਮੈਨੂੰ ,

ਸਬਰ ਨਾ ਦਿੱਤਾ ਕਿਸੇ ਜੂਹ ਇੱਕ ਦਾ ,
ਦਰ-ਦਰ ਤੇ ਬੰਨੇ-ਬੰਨੇ ਭਟਕਾਇਆ  ਮੈਨੂੰ ,

ਇਸ ਮਨ ਮਿੱਟੀ ਦੀ ਉਸ ਮਿੱਟੀ ਦੇ ਲਈ ਲਾਲਸਾ ਦੇਖੋ ,
ਸਾਰੀ ਉਮਰ ਮਿੱਟੀ ਪਿੱਛੇ ਮਿੱਟੀ ਉੱਤੇ ਭਜਾਇਆ ਮੈਨੂੰ ,
ਅੰਤ ਚਲੀ ਜਦ ਵਾਅ ਕੋਈ ਨਾ ,
ਫੇਰ ਉਸੇ ਮਿੱਟੀ ਵਿੱਚ ਜਾਣ ਮਿਲਾਇਆ ਮੈਨੂੰ ।

ਮਿੰਨੀ ਵੇਖ ਉਸ ਖੁਦਾ ਦੀ ਖੇਡ ਨਿਰਾਲੀ ,
ਮਿੱਟੀ ਤੋਂ ਬਣਾ ਕੇ ਅਖੀਰ ਮਿੱਟੀ ਚ ਹੀ ਰੁਲਾਇਆ ਤੈਨੂੰ ।।

Ik maa di mitti ne jaaya meinu ,
Duji maa di mitti ne khidaaya meinu ,

Mitti ne paalya vaddyan kitta ,
Mitti ne hi chalna sikhaya meinu ,

Ik mitti piyo di mere sir te aisi ,
Khud mitti nal mitti ho ke kadd mittion takhat bithaya meinu ,

Kuch supne vi vadde si is mitti magaz de ,
Jhaad ke mitti pairan ton ambran vich udaaya meinu ,

Kuch hath hoye bhaare te sir bahuta hi ucha ,
Fer maa-piyo vi nazrin na aaya meinu ,

Rajj ke ohna di mitti , mitti vich roli ,
Par dhan oh mitti jehna bhora na jataaya meinu ,

Fer vi is tan mitti de laalch dekho ,
Chand hisse mitti piche bhaayian naal ldaaya meinu ,

Sabar na dita kise jooh ikk da ,
dar-dar te banne-banne bhatkaya meinu ,

Is mann mitti di us mitti lai laalsa dekho ,
Sari umar mitti piche mitti utte bhajaaya meinu ,
Ant chali jad vaah koi na ,
Fer use mitti vich jaan milaaya meinu ,

Mini vekh us khuda di khed niraali ,
Mitti ton bna ke akheer mitti ch hi rulaaya teinu ...

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ...

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस...

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना...