Skip to main content

KINJH MANN LAWAN

ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਤੂੰ ਮੇਰੇ ਕ਼ਤਲ ਦੀ ਸਾਜ਼ਿਸ਼ ਕਰ ਰਹੀਂ ਏਂ ,
ਹਾਂ ਜੇ ਆਪਣੇ ਹੱਥੀਂ ਕ਼ਤਲ ਕਰ ਜਾਂਦੀ ਤਾਂ ਮੰਨ ਵੀ ਲੈਂਦਾ। 

ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਚੰਨ ਦੀ ਚਾਨਣੀ ਕੀਮਤੀ ਏ ,
ਹਾਂ ਜੇ ਜੁਗਨੂੰਆਂ ਦੀ ਮੰਡੀ ਦੇਖਦਾ ਤਾਂ ਮੰਨ ਵੀ ਲੈਂਦਾ। 

ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਰੱਬ ਦਿਲਾਂ ਦੇ ਵਿੱਚ ਵਸਦਾ ਏ ,
ਹਾਂ ਜੇ ਜ਼ਜਬਾਤ ਨੀਲੇ ਅਸਮਾਨੀ ਖੇਡਦੇ ਤਾਂ ਮੰਨ ਵੀ ਲੈਂਦਾ।

ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਕ਼ਲਮ ਦੀ ਤਾਕ਼ਤ ਹਾਕਮਾਂ ਤੋਂ ਉੱਚੀ ਏ ,
ਹਾਂ ਜੇ ਅਲਫਾਜ਼ ਜੰਗ ਛੇੜਦੇ ਤਾਂ ਮੰਨ ਵੀ ਲੈਂਦਾ। 

ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਸਰਕਾਰ ਲੋਕਾਂ ਦੀ `ਤੇ ਲੋਕਾਂ ਲਈ ਏ ,
ਹਾਂ ਜੇ ਇਹ ਨੀਲੇ-ਪੀਲੇ ਕਾਰਡ ਸਹਾਰਾ ਦਿੰਦੇ ਤਾਂ ਮੰਨ ਵੀ ਲੈਂਦਾ। 

ਮੰਨਣ ਨੂੰ ਤਾਂ ਮਿੰਨੀ ਹਰ ਗੱਲ ਮੰਨ ਲਵੇ, 
ਪਰ ਇਹ ਕਿੰਝ ਮੰਨ ਲਵਾਂ ਕਿ ਹੱਥਾਂ ਦੀਆਂ ਲੀਕਾਂ ਜ਼ਿੰਦਗੀ ਨੇ ,
ਹਾਂ ਜੇ ਇਹ ਤੇਰੇ ਸ਼ਹਿਰ ਨੂੰ ਜਾਂਦੀਆਂ ਤਾਂ ਮੰਨ ਵੀ ਲੈਂਦਾ। 



( Koi kahe ta kinjh mann lawan ki tu mere qatal di sajish kar rhi e,
  Haan je apne hathin qatal kar jaandi ta mann vi lenda ...

  Koi kahe ta kinjh mann lawan ki chann di chan`ni keemti e ,
  Haan je Jugnuaan di mandi dekhda ta mann vi lenda ...

  Koi kahe ta kinjh mann lawan ki Rabb dilan de vich vasda e,
  Haan je zazbaat neele asmaani khed`de ta mann vi lenda...

  Koi kahe ta kinjh mann lawan ki kalam di taqt haakman to uchi e,
  Haan je alfaaz jung ched`de ta mann vi lenda ...

  Koi kahe ta kinjh mann lawan ki sarkar loka di ate lokan lai e ,
  Haan je eh neele-peele cad sahara dinde ta mann vi lenda ...

  Mannan nu ta Mini har gal mann lawe,
  Par eh kinjh mann lawan ki hathan dian leekan zindagi ne ,
  Haan je eh tere shehar nu jaandian taan mann vi lenda ... )

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क