Amazon

Tuesday, 15 September 2015

BUKKAL DA NIGH

ਇਹ ਕੁਝ ਸਤਰਾਂ ਪਤਾ ਨਹੀਂ ਕਿਸ ਸੋਚ ਚ ਤੇ ਕਿਸਦੇ ਲਈ ਲਿੱਖੀਆਂ ਹਨ।  ਪਰ ਸਿਰਫ ਇੰਨਾ ਜਾਣਦਾਂ ਹਾਂ ਕਿ ਹਰ ਵਾਰ ਜਦ ਵੀ ਇਹ ਸਤਰਾਂ ਗੁਨਗੁਨਾਉਂਦਾ ਹਾਂ ਤਾਂ ਇੱਕ ਤਸਵੀਰ ਅੱਖਾਂ ਮੁਰ੍ਹੇ ਖੁਦ-ਬ-ਖੁਦ ਬਣ ਜਾਂਦੀ ਹੈ , ਜਿਸਨੂੰ ਬਿਆਨ ਕਰਨਾ ਮੇਰੇ ਅਲ੍ਫ਼ਾਜ਼ਾਂ ਦੀ ਪਹੁੰਚ ਤੋਂ ਪੈਂਡੇ ਦੂਰ ਹੈ।  ਇਹ ਸਤਰਾਂ ਉਸ ਇੱਕ ਅਧੂਰੀ ਤਸਵੀਰ ਦੇ ਨਾਮ।

ਮੰਨਿਆ ਕਿ ਹਾਰ ਚੁੱਕਿਆਂ ਮੈਂ  ,
 ਖੁਦ ਨੂੰ ਖੁਦੀ ਚੋਂ ਮਾਰ ਚੁੱਕਿਆਂ ਮੈਂ  ,
ਫੁੱਲ ਚੁੱਗ ਕੇ ਆਪਣੀਆਂ ਸਦਰਾਂ ਦੇ ,
ਨੈਣਾਂ ਦੀ ਗੰਗਾ ਚ ਨਿਤਾਰ ਚੁੱਕਿਆਂ ਮੈਂ ।
ਪਰ ਮੋਇਆ ਸਰੀਰ ਤੇ ਜ਼ਖਮੀ ਰੂਹ ਲੈ ਕੇ ਤੁਰਿਆਂ ,
ਇਕ ਨਾ ਇਕ ਦਿਨ ਪੁਜੂੰਗਾ ਤੇਰੇ ਦਰ ਤੇ ,
ਤੂੰ ਦੀਵਾ ਇਕ ਬਾਲ ਕੇ ਰੱਖੀਂ।
ਸਦੀਆਂ ਤੋਂ ਤਰਸਿਆਂ ਹਾਂ ਨੀਂਦ ਦਾ ਮੈਂ ,
ਤੂੰ ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।
ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।

ਐਸੀ ਅੱਖ ਤੇਰੇ ਨਾਲ ਲੱਗੀ ,
ਮੁੜ ਕਦੇ ਮੇਰੀ ਅੱਖ ਨਾ ਲੱਗੀ ,
ਕਿਰਾਏ ਦੀਆਂ ਬਾਹਵਾਂ ਚ ਥੱਕ-ਹਾਰ ਕੇ ਡਿੱਗਿਆਂ ਮੈਂ ,
ਲੱਗੇ ਦਾਹ ਜਿਸਮ ਦੇ ਪਰ ਕਿਸੇ ਵੀ ਭਾਅ ਤੇ ਅੱਖ ਨਾ ਲੱਗੀ।
ਥੱਕ ਗਿਆਂ ਇਸ ਮੰਡੀ ਚ ਸੌਦੇ ਕਰਦਾ ,
ਤੂੰ ਵੀ ਆਪਣੇ ਸਬ ਨਫ਼ੇ-ਨੁਕਸਾਨ ਨਿਪਟਾ ਕੇ ਰੱਖੀਂ।
ਸਦੀਆਂ ਤੋਂ ਤਰਸਿਆਂ ਹਾਂ ਨੀਂਦ ਦਾ ਮੈਂ ,
ਤੂੰ ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।
ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।

ਜਾਣਦਾਂ ਹਾਂ ਕਿ ਹੁਣ ਬੁੱਕਲ ਤੇਰੀ ਦਾ ਪਹਿਰੇਦਾਰ ਕੋਈ ਹੈ,
ਨਿੱਘ ਤੇਰੇ ਦਾ ਹੱਕਦਾਰ ਕੋਈ ਹੈ ,
ਆਪਨੇ ਹੱਥੀਂ ਜਿਹੜੇ ਆਪ ਘੜੇ ਮੈਂ ,
ਓਹਨਾਂ ਅੰਗਾਂ ਦਾ ਹੁਣ ਦਾਵੇਦਰ ਕੋਈ ਹੈ।
ਨਿਭਾ ਓਹਦੇ ਨਾਲ ਤੂੰ ਸਾਰੀਆਂ ਸਾਂਝਾਂ ,
ਬਸ ਮਿੰਨੀ ਲਈ ਰੂਹ ਸ਼ਿੰਗਾਰ ਕੇ ਰੱਖੀਂ।
ਸਦੀਆਂ ਤੋਂ ਤਰਸਿਆਂ ਹਾਂ ਨੀਂਦ ਦਾ ਮੈਂ ,
ਤੂੰ ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।
ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।

ਮੈਂ ਵੀ ਸਾਂਭ ਕੇ ਰੱਖੂੰਗਾ ਕੁਝ ਰਾਜ਼ ਮੇਰੇ ,
ਕੁਝ ਊਨੇ-ਹਾਰੇ ਜ਼ਜਬਾਤ ਮੇਰੇ ,
ਅਵਾਜ਼ ਲਈ ਵਿਲਕਦੇ ਠੇਡੇ ਖਾਂਦੇ ,
ਕੁਝ ਮੰਦ-ਭਾਗੇ ਅਲਫਾਜ਼ ਮੇਰੇ।
ਟੁੱਟੀ ਕਲਮ ਨਾਲ ਦਿਲ ਦੇ ਵਰਕੇ ਤੇ
ਆਖਰੀ ਇੱਕ ਗੀਤ ਲਿਖਾਂਗਾ ,
ਬਸ ਤੂੰ ਸੀਨੇ ਤੇ ਮਹਫ਼ਿਲ ਸਜਾ ਕੇ ਰੱਖੀਂ।
ਸਦੀਆਂ ਤੋਂ ਤਰਸਿਆਂ ਹਾਂ ਨੀਂਦ ਦਾ ਮੈਂ ,
ਤੂੰ ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।
ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।


(Mannian ke haar chukian main,
 Khud nu khudi cho maar chukian main ,
 Phull chugg ke apnian sadran de,
 Nainan di Ganga ch nitaar chukian main.
 Par moya sareer te zakhmi rooh le k turian ,
 Ik na ik din pujjunga tere darr te ,
 Tu deeva ik baal ke rakhin ,
 Sadian ton tarsian haan neend da main,
 Tu bukkal ch nigh sambhaal ke rakhin..
 Bukkal ch nigh sambhaal ke rakhin ...

 Aisi akh tere naal laggi ,
 Murh kde meri akh na laggi ,
 Kiraye dian baahvan ch thakk-haar ke diggian main ,
 Lagge daah jism de par kise vi bhaa te akh na laggi.
 Thakk gian is mandi ch saude karda,
 Tu vi apne sab nafe-nuksan nipta ke rakhin
 Sadian ton tarsian haan neend da main,
 Tu bukkal ch nigh sambhaal ke rakhin..
 Bukkal ch nigh sambhaal ke rakhin ...

 Jaanda haan ki hun bukkal teri da pehredar koi hai ,
 Nigh tere da haqdar koi hai ,
 Aapne hathin jehde aap ghade main,
 Ohna angan da hun daavedar koi hai .
 Nibhaa ohde naal tu sarian saanjhan,
 Bas MINI lai rooh shingaar ke rakhin .
 Sadian ton tarsian haan neend da main,
 Tu bukkal ch nigh sambhaal ke rakhin..
 Bukkal ch nigh sambhaal ke rakhin ...

 Main vi saambh ke rakhunga kuj raaz mere,
 Kuj oone-haare zazbaat mere,
 Awaz lai vilakde thede khaunde,
 Kuj mand-bhaage alfaz mere.
 Tutti kalam nal dil de varke te
 Akhri ik geet likhanga ,
 Bas tu seene te mehfil sajaa ke rakhin .
 Sadian ton tarsian haan neend da main,
 Tu bukkal ch nigh sambhaal ke rakhin..
 Bukkal ch nigh sambhaal ke rakhin ... )

No comments:

Post a Comment

Thanks for your valuable time and support. (Arun Badgal)