Skip to main content

KIRDARAN DI MAUT

ਅੱਜ ਫੇਰ ਬੰਦ ਕਮਰੇ ਚ ਦੁਨੀਆ ਤੋਂ ਮੂੰਹ ਵੱਟ ਕੇ ਬੈਠਾ ਇੱਕ ਕਹਾਣੀ ਲਿੱਖ ਰਿਹਾ ਹਾਂ।  ਹਰ ਕਹਾਣੀ ਵਾਂਗ ਇਸ ਕਹਾਣੀ ਵਿੱਚ ਵੀ ਪਹਿਲਾਂ ਦੋ ਕਿਰਦਾਰ ਬਣਾਏ ਤੇ ਓਹਨਾ ਦਾ ਆਪਸ ਚ ਪਿਆਰ ਤੇ ਵਿਸ਼ਵਾਸ ਬਣਾਇਆ। ਤੇ ਮਜ਼ਹਬ ਅਲਗ ਹੋਣ ਕਰਕੇ ਦੋਵਾਂ ਦੇ ਰਾਹਾਂ ਚ ਕੁਝ ਮੁਸੀਬਤਾਂ ਬਣਾਈਆਂ।  ਪਰ ਇਹਨਾਂ ਮੁਸੀਬਤਾਂ ਦੇ ਨਾਲ-ਨਾਲ ਹੀ ਇਹਨਾਂ ਨਾਲ ਲੜਨ ਵਾਲੀ ਹਿੰਮਤ ਬਣਾਈ ਤੇ ਇਸੇ ਹਿੰਮਤ ਦੇ ਸਦਕਾ ਓਹਨਾ ਦਾ ਮਿਲਣਾ ਸੁਭਾਵਿਕ ਬਣਾਇਆ।  ਪਰ ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਦੁੱਖਾਂ ਨੂੰ ਖੁਸ਼ੀਆਂ ਤੋਂ ਉਪਰ ਚੁਣਦੇ ਹੋਏ ਇਕ ਕਿਰਦਾਰ ਦੀ ਸਦੀਵੀਂ ਵਿਧਾਇਗੀ ਬਣਾਈ ਤੇ ਦੂਜੇ ਕਿਰਦਾਰ ਨੂੰ ਸਾਰੀ ਉਮਰ ਓਹਦੇ ਵਿਛੋੜੇ ਚ ਵਿਲਕਦਾ ਛੱਡ ਦਿੱਤਾ।
            ਰਾਤ ਦੇ ਢਾਈ ਵੱਜ ਚੁੱਕੇ ਸਨ ਤੇ ਮੈਂ ਸਿਰਫ ਅਖੀਰਲੀਆਂ ਕੁਝ ਸਤਰਾਂ ਹੀ ਲਿਖ ਰਿਹਾ ਸਾਂ ਕਿ ਏਹਨੇ ਨੂੰ ਦਰਵਾਜ਼ਾ ਖੜਕਣ ਦੀ ਆਵਾਜ਼ ਆਈ। ਦਰਵਾਜ਼ੇ ਦੀ ਖੜਕ ਸੁਣਦੇ ਸਾਰ ਹੀ ਮੈਂ ਸੋਚਾਂ ਚ ਪੈ ਗਿਆਂ ਕਿ ਇਸ ਵੇਲੇ ਕੌਣ ਆਇਆ ਹੋਊਗਾ ਤੇ ਕਿਵੇਂ ਆਇਆ ਹੋਊਗਾ। ਬਾਹਰਲਾ ਗੇਟ ਤਾਂ ਬੰਦ ਹੈ।  ਖੈਰ ਇਹ ਸਭ ਸੋਚਾਂ ਭੁੱਲ ਕੇ ਮੈਂ ਥੋੜੀ ਜੇਹੀ ਦਲੇਰੀ ਕਰਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਕੁਝ ਦਸ-ਬਾਰ੍ਹਾਂ ਲੋਕ ਖੜੇ ਸਨ। ਓਹਨਾਂ ਚੋਂ ਕੁਝ ਬੰਦੇ ਤੇ ਕੁਝ ਔਰਤਾਂ ਵੀ ਸਨ , ਕੁਝ ਬਜ਼ੁਰਗ ਤੇ ਕੁਝ ਬੱਚੇ ਵੀ ਸਨ।  ਤੇ ਪਤਾ ਨਹੀਂ ਕਿਉਂ ਸਭ ਦੇ ਚੇਹਰੇ ਜਾਣੇ-ਪਹਿਚਾਣੇ ਲਗ ਰਹੇ ਸਨ। ਇਸ ਤੋਂ ਪਹਿਲਾਂ ਕਿ ਮੈਂ ਓਹਨਾਂ ਨੂੰ ਓਹਨਾਂ ਦੀ ਪਹਿਚਾਣ ਪੁੱਛਦਾ , ਓਹਨਾਂ ਦੇ ਮੋਹਰੀ ਬੰਦੇ ਨੇ ਮੈਨੂੰ ਧੱਕਾ ਦੇ ਕੇ ਮੰਜੇ ਤੇ ਸੁੱਟ ਲਿਆ। ਤੇ ਮੇਰੇ ਬੇਬਸ-ਲਾਚਾਰ ਦੇ ਮੂਹੋਂ ਹੈਰਾਨੀ ਤੇ ਡਰ ਭਰੇ ਸਿਰਫ ਏਹੋ ਬੋਲ ਨਿਕਲੇ ਕਿ ਤੁਸੀਂ ਹੋ ਕੌਣ ਤੇ ਮੇਰੇ ਨਾਲ ਤੁਹਾਡਾ ਕੀ ਵਾਸਤਾ ???
     ਗੁੱਸੇ ਚ ਹੱਸਦੇ ਹੋਏ ਓਹਨਾਂ ਦੇ ਮੋਹਰੀ ਨੇ ਜਵਾਬ ਦਿੱਤਾ ਕਿ ਹੁਣ  ਤੂੰ ਸਾਨੂੰ ਭੁੱਲ ਗਿਆਂ ? ਹੁਣ ਤੂੰ ਸਾਨੂੰ ਜਾਣਦਾ ਵੀ ਨਹੀਂ ? ਅਸੀਂ ਓਹੀ ਹਾਂ ਜਿਹਨਾਂ ਦੇ ਚੇਹਰੇ  ਤੇ  ਤੂੰ ਹਾਸਿਆਂ ਦੇ ਦੋ ਪਲ ਦੇ ਕੇ ਬਦਲੇ ਚ ਸਾਰੀ ਉਮਰ ਦਾ ਰੌਣਾ ਦਿੱਤਾ।  ਅਸੀਂ ਓਹੀ ਤੇਰੀਆਂ ਕਹਾਣੀਆਂ ਦੇ ਕਿਰਦਾਰ ਹਾਂ ਜਿਹਨਾਂ ਨੂੰ ਤੂੰ ਬੜੀ ਬੇਰਹਿਮੀ ਨਾਲ ਆਪਣੀ ਕਲਮ ਨਾਲ ਕ਼ਤਲ ਕੀਤਾ ਤੇ ਇਹ ਵੀ ਨਹੀਂ ਸੋਚਿਆ ਕਿ ਮੋਇਆਂ ਦੇ ਸੁਪਨੇ ਹਮੇਸ਼ਾਂ ਭਟਕਦੇ ਰਹਿੰਦੇ ਨੇ ਤੇ ਓਹ ਸੁਪਨੇ ਸਾਰੀ ਕਾਇਨਾਤ ਲਈ ਬਹੁਤ ਦੁੱਖਦਾਈ ਹੁੰਦੇ ਨੇ। ਪਰ ਤੂੰ ਓਹ ਸਭ ਭੁੱਲ ਸਾਡੇ ਤੇ ਜ਼ੁਲਮ ਕੀਤਾ, ਸਾਡੇ ਜ਼ਜਬਾਤਾਂ ਨੂੰ ਅਨਾਥ ਬਣਾਇਆ ਤੇ ਹੁਣ ਤੂੰ ਸਾਨੂੰ ਹੀ ਭੁੱਲ ਗਿਆਂ ? ਤੇਰੇ ਵਰਗਾ ਬੇਰਹਿਮ ਇਸ ਦੁਨੀਆ ਤੇ ਕੋਈ ਨਹੀਂ ਹੋਣਾ ਤੇ ਨਾ ਹੀ ਕੋਈ ਹੋਊਗਾ।  
        ਇਸ ਤੋਂ  ਪਹਿਲਾਂ ਕਿ ਮੈਂ ਕੁਝ ਬੋਲਣ ਲਈ ਮੂੰਹ ਖੋਲਦਾ, ਜ਼ੁਬਾਨ ਨੂੰ ਕੋਈ ਆਕਾਰ ਦਿੰਦਾ ਤੇ ਆਵਾਜ਼ ਬਣਾਉਣ ਲਈ ਅੰਦਰੋਂ ਹਵਾ ਭਰ ਕੇ ਬਾਹਰ ਨੂੰ ਸੁੱਟਦਾ , ਓਸ ਮੋਹਰੀ ਬੰਦੇ ਨੇ ਦੱਬ ਚੋਂ ਛੁਰਾ ਕੱਢ ਦੇ ਮੇਰੇ ਸੀਨੇ ਚ ਮਾਰਿਆ ਤੇ ਮੇਰਾ ਦਿਲ ਕੱਢ ਬਾਹਰ ਰੱਖ ਦਿੱਤਾ। ਤੇ ਜਿਵੇਂ ਹੀ ਮੇਰਾ ਦਿਲ ਬਾਹਰ ਨਿਕਲ ਮੇਰੇ ਸੀਨੇ ਦੇ ਉਪਰ ਧੜਕਨ ਲੱਗਾ ਤਾਂ ਓਹਨਾਂ ਸਾਰਿਆਂ ਨੇ ਇਕੱਠੇ ਇਕੋ ਆਵਾਜ਼ ਚ ਵੈਣ ਪਾਉਣੇ ਸ਼ੁਰੂ ਕਰ ਦਿੱਤੇ ਤੇ ਰੌਂਦੇ-ਰੌਂਦੇ ਮੈਨੂੰ ਓਥੇ ਲਾਚਾਰ ਪਏ ਨੂੰ ਛੱਡ ਬਾਹਰ ਨੂੰ ਨਿਕਲ ਆਪਣੇ ਰਸਤੇ ਪੈ ਗਏ ਤੇ ਹੌਲੀ-ਹੌਲੀ ਓਹਨਾਂ ਦੀ ਆਵਾਜ਼ ਵੀ ਸੁਨਣੋਂ ਬੰਦ ਹੋ ਗਈ। ਇਹ ਸਭ ਮੇਰੇ ਹੋਸ਼ੋ-ਹਵਾਸ ਚ ਹੀ ਵਾਪਰ ਰਿਹਾ ਸੀ।  ਮੈਂ ਮੂੰਹ ਹਿਲਾ ਰਿਹਾ ਸਾਂ ਪਰ ਅਵਾਜ਼ ਨਹੀਂ ਸੀ ਆ ਰਹੀ।  ਮੈਂ ਆਪਣਾ ਜਗ੍ਹਾ-ਜਗ੍ਹਾ ਤੋਂ ਵਿਨ੍ਨਿਆਂ ਹੋਇਆ ਦਿਲ ਹੱਥ ਚ ਲੈ ਕੇ ਏਹੋ ਸੋਚ ਰਿਹਾ ਸਾਂ ਕਿ ਕਿਰਦਾਰਾਂ  ਦੀ ਮੌਤ ਅਸਲ ਚ ਕਲਾਕਾਰ ਦੀ ਆਪਣੀ ਜਿਓੰਦੇ-ਜੀ ਮੌਤ ਹੈ।  ਤੇ ਹਰ ਇਕ ਕਲਾਕਾਰ ਆਪਣੇ ਸੀਨੇ ਅੰਦਰ ਧੜਕਦੇ ਦਿਲ ਉੱਤੇ ਆਪਣੇ ਕਿਰਦਾਰਾਂ ਦੀ ਕਬਰ ਦਾ ਬੋਝ ਚੁੱਕੀ ਫਿਰਦਾ ਹੈ।  ਤੇ ਹਰ ਇਕ ਮੌਤ ਦੇ ਜ਼ਰੀਏ ਓਹ ਇਸ ਦੁਨੀਆ ਨੂੰ ਆਪਣੇ ਮਰੇ ਹੋਏ ਹੋਣ ਦਾ ਇਹਸਾਸ ਕਰਾਉਂਦਾ ਹੈ ਪਰ ਓਹ ਸ਼ੁਦਾਈ ਇਹ ਨਹੀਂ ਜਾਣਦਾ ਕਿ ਲੋਕੀ ਓਹਦੀ ਮੌਤ ਨੂੰ ਕੀ ਸਮਝਣਗੇ ਜਦ ਖੁਦ ਓਹਦੇ ਆਪਣੇ ਹੱਥੀਂ ਬਣਾਏ ਕਿਰਦਾਰ ਹੀ ਓਹਨੂੰ ਨਹੀਂ ਸਮਝ ਸਕਦੇ।


(Ajj fer band kamre ch dunia ton munh vatt ke baitha ik kahani likh reha saan . Har kahani vaang is kahani vich vi pehla do kirdar bnaye te ohna da apas ch pyar te vishwas bnaya . Te mazhab alag hon karke dovan de raahan ch kujh musibatan bnayian . Par ehna musibatan de naal-naal hi ehna naal ladan vali himmat bnayi te ise himmat de sadka ohna da milna subhavik bnaya . Par harek vaar di tarha is vaar vi main dukhan nu khushian ton upar chunde hoye ik kirdar di sadhivi vidhaigi bnayi te duje kirdar nu sari umar ohde vichhode ch vilakda chhad ditta .
        Raat de dhai vajj chukke san t main sirf akheerlian kujh satran hi likh reha saan ki ehn nu darwaza khadkan di awaz ayi . Darwaze di khadak sunde saar hi main sochan ch pe gya ki is vele kaun aya houga te kiven aya houga . Baharla gate ta band hai . Khair eh sab sochan bhul k main thodi jehi daleri karke darwaza kholya ta saahmne kujh dass-baahran lok khade san . Ohna cho kujh bande san te kujh auratan , kujh bazurag san te kujh bache vi san . Te pta nahi kyu sab de chehre jaane-pehchaane lag rahe san . Is to pehla ki main ohna nu ohna di pehchan puchda , ohna de mohri bande ne mainu dhakka de ke manjhe te sutt lia . Te mere bebas-lachar de muhon hairani te darr bhare sif eho bol nikale ki tusi ho kaun te mere naal tuhada ki vaasta ?
       Gusse ch hasde hoye ohna de mohri ne jawab ditta ki hun tu sanu bhul gya ? Hun tu sanu jaanda vi nahi ? Asi ohi haan jina de chehre te tu haasian de do pal de ke badle ch sari umar da rauna ditta . Asi ohi terian kahanian de kirdar haan jina nu tu badi berehami nal apni kalam nal katal kita te eh vi nahi sochya k moyean de supne hamesha bhatakde rehnde ne te oh supne sari kayanat lai bahut dukhdai hunde ne . Par tu oh sab bhul sade te zulam kita , sade zazbaatan nu anath bnaya te hun tu sanu hi bhul gya ? Tere varga bereham is dunia te koi nahi hona te na hi koi houga .  
       Is to pehla ki kujh bolan lai muh kholda , zuban nu koi akaar dinda te awaz banaun lai andro hawa bhar ke bahar nu sutda , os mohri bande ne dabb cho chhura kadd de mere seene ch maarya te mera il kadd bahar rakh dita . Te jiven hi mera dil bahar nikal mere seene de upar dhadkan lagga ta ohna sarian ne ikathe ikko awaz ch vaen paune shuru kar ditte te raunde-raunde mainu othe lachar paye nu chhad bahar nu nikal apne raste pe gye te hauli-hauli ohan di awaz vi sun`no band ho gai. Eh sab mere hosho-hawas ch hi vaapar reha si. Main munh hila reha saan par awaz nahi si aa rhi . Main apna jagah-jagah to vinnia hoya dil hath ch le k eho soch reha saan ki kirdaran di maut asal ch kalakar di apni jionde-jee maut hai . Te har ik kalakar apn seene ander dhadkde dil utte apne kirdaran di kabar da bojh chukki firda hai. Te har ik maut de zariye oh is dunia nu apne mare hoye hon da ehsaas karaunda hai par oh shudai eh nahi jaanda ki loki ohdi maut nu ki samzange jad khud ohde apne hathin bnaye kirdar hi ohnu nai samaz sakde.  )

Comments

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क