Skip to main content

BACHPAN DI PEERH - A Short Story

यह दौलत भी ले लो , यह शौहरत भी ले लो ,
भले छीन लो मुझसे मेरी जवानी ,
मगर मुझको लौटादो बचपन का सावन ,
वो कागज़ की कश्ती वो बारिश का पानी।

ਇਹ ਲਫਜ਼ ਹਮੇਸ਼ਾ ਹੀ ਮੇਰੇ ਕੰਨਾਂ ਚ ਗੂੰਜਦੇ ਰਹਿੰਦੇ ਨੇ , ਖਾਸ ਕਰਕੇ ਉਸ ਵੇਲੇ ਜਦੋਂ ਬੈਂਕ ਦੇ ਕੰਮ ਦੇ ਬੋਝ ਹੇਠ ਦੱਬਿਆ ਹੱਥ-ਪੈਰ ਮਾਰਦਾਂ ਕਿਤੋਂ ਸਾਹ ਆਉਣ ਲਈ ਜਗਾਹ ਬਣਾਉਂਦਾ ਹਾਂ।  ਅਤੇ ਸ਼ਾਇਦ ਇਹ ਲਫਜ਼ ਸਿਰਫ ਮੇਰੇ ਹੀ ਨਹੀਂ ਬਲ੍ਕਿ ਹਰ ਉਸ ਸ਼ਖ਼ਸ ਦੇ ਕੰਨਾਂ ਚ ਗੂੰਜਦੇ ਹੋਣੇ ਆ ਜਿਸਦਾ ਬਚਪਨ ਜਵਾਨੀ ਦੀਆਂ ਸਦਰਾਂ ਚ ਮੇਰੇ ਵਾਂਗ  ਕੀਤੇ ਖੋ ਗਿਆ ਹੋਊਗਾ। ਅਤੇ ਇਨਾਂ ਲਫਜਾਂ ਦੀ ਰੋਹਾਨੀਅਤ ਨੂੰ ਸਮਝਣ ਅਤੇ ਆਪਣੇ ਅੰਦਰ ਤੜਪ ਰਹੇ ਬਚਪਨ ਦੇ ਸਾਹ ਚਲਦੇ ਰਖਣ ਸਦਕੇ ਹੀ ਰੋਜ਼ ਬੈਂਕ ਤੋ ਘਰ ਆ ਕੇ ਆਪਣੇ ਗੇਟ ਮੁਰ੍ਹੇ ਥੜੇ ਤੇ ਬੈਠ ਕੇ ਨਿੱਕੇ-ਨਿੱਕੇ ਬੱਚਿਆਂ ਨੂੰ ਕਦੇ ਛੁਹਣ-ਛੁਪਾਈ ,ਕਦੇ ਲੁਕਣ-ਮਿਚਾਈ, ਕਦੇ ਬਾਂਟੇ ਤੇ ਕਦੇ ਪਿਠੂ  ਸੇਕ ਖੇਡ ਦੇ ਦੇਖ ਮਨ ਹੀ ਮਨ ਖੁਸ਼ ਹੁੰਦਾ ਰਹਿੰਦਾ ਹਾਂ।
          ਸਾਰੇ ਬੱਚੇ ਬਹੁਤ ਹੀ ਰੌਲਾ-ਰੱਪਾ ਪਾ ਕੇ ਖੇਡ ਦੇ ਤੇ ਸਾਰਾ ਮੁਹੱਲਾ ਓਹਨਾ ਨੂੰ ਗਾਲਾਂ ਕਢਦਾ। ਪਰ ਓਹ ਗਾਲਾਂ ਸਿਰਫ ਜ਼ੁਬਾਨ ਦੀਆਂ ਹੀ ਹੁੰਦੀਆਂ ਨੇ , ਕਿਉਂਕਿ ਜੇ ਕੀਤੇ ਇਕ ਦਿਨ ਵੀ ਓਹ ਗਲੀ ਚ ਖੇਡਣ ਨਾ ਆਉਣ ਤਾਂ ਸਾਰਿਆਂ ਦੀ ਜ਼ੁਬਾਨ ਤੇ ਬਸ ਏਹੋ ਰੱਟਿਆ ਹੁੰਦਾ ਆ ਕਿ ਅੱਜ ਬੱਚੇ ਨਹੀਂ ਆਏ , ਪਤਾ ਨਹੀਂ ਕੀ ਗੱਲ।  ਅਤੇ ਮੈਂ ਵੀ ਉਸ ਦਿਨ ਉਦਾਸ ਹੋ ਕੇ ਟੀਵੀ ਤੇ ਖਬਰਾਂ ਲਾ ਕੇ ਕਿਸੇ ਇਕ ਬੇਤੁੱਕੀ ਜਿਹੀ ਖਬਰ ਤੇ ਕੁਝ ਬੜਬੋਲੇ ਲੋਕਾਂ ਦੀ ਬੇਹਿਸ ਸੁਣ-ਸੁਣ ਕੇ ਸਿਰ ਪੀੜ ਲਵਾ ਲੈਂਦਾ ਹਾਂ ਤੇ ਫਿਰ ਸੋਚਦਾ ਹਾਂ ਕਿ ਇੰਨਾ ਹੀ ਰੌਲਾ ਓਹ ਬੱਚੇ ਪਾਉਂਦੇ ਨੇ ਪਰ ਓਹ ਰੌਲਾ ਸੁਣ ਕੇ ਕਿੰਨਾ ਸੁਕੂਨ ਮਿਲਦਾ ਹੈ।  ਅਤੇ ਓਸ ਤੋਂ ਵੀ ਵੱਧ ਸੁਕੂਨ ਸਭਤੋਂ ਛੋਟੇ ਤੇ ਸ਼ੈਤਾਨ ਹੈਰੀ ਨੂੰ ਦੇਖ ਕੇ ਮਿਲਦਾ ਹੈ।  ਗੋਰਾ-ਚਿੱਟਾ ਰੰਗ ਤੇ ਨਿੱਕੀਆਂ-ਨਿੱਕੀਆਂ ਲੱਤਾਂ ਤੇ ਸ਼ੈਤਾਨੀਆਂ ਵੱਡਿਆਂ ਤੋਂ ਵੀ ਵੱਡੀਆਂ।  ਛੁਹਣ-ਛੁਪਾਈ ਖੇਡ ਦੇ ਵੇਲੇ ਕਿਸੇ ਦੇ ਹੱਥ ਨਹੀਂ ਆਉਂਦਾ ਅਤੇ ਲੁਕਣ-ਮਿਚਾਈ ਵੇਲੇ ਪਤਾ ਨਹੀਂ ਕਿਥੋਂ ਨਿਕਲ ਕੇ ਠੱਪਾ ਲਾ ਜਾਂਦਾ ਅਤੇ ਪਿਠੂ ਸੇਕ ਚ ਖ਼ੁਦ ਕਦੇ ਸੇਕਿਆ ਨਹੀਂ ਗਿਆ ਤੇ ਦੂਜਿਆਂ ਨੂੰ ਠੋਲੇ ਦਿਖਾ-ਦਿਖਾ ਕੇ ਸੇਕਦਾ।
          ਇਦਾਂ ਹੀ ਇੱਕ ਦਿਨ ਭੱਜ-ਭੱਜ ਕੇ ਥੱਕ ਕੇ ਬਾਕੀਆਂ ਨੂ ਟਈਮ ਪਲੀਜ਼ ਕਹਿ ਕੇ ਨਵੇਂ ਆਏ ਗਵਾਂਢੀਆਂ ਦੀ ਥੜੀ ਤੇ ਜਾ ਬੈਠ ਗਿਆ  ਤੇ ਓਹਨਾਂ ਦੇ 17-18 ਸਾਲਾਂ ਦੇ ਮੁੰਡੇ ਨੇ ਚੁੱਕ ਕੇ ਗੋਦੀ ਚ ਬਿਠਾ ਲਿਆ।  ਦੂਜਿਆਂ ਦੇ ਪਿਠੂ ਸੇਕ ਦੇਖ ਦੇਖ ਹੱਸਦੇ ਨੂੰ ਓਸ ਮੁੰਡੇ ਨੇ ਕੰਨ ਚ ਕੁਝ  ਕਿਹਾ ਤੇ ਓਹਨੂੰ ਚੁੱਕ ਕੇ ਘਰ ਅੰਦਰ ਲੈ ਗਿਆ ਅਤੇ ਮੈਂ ਵੀ ਅੰਦਰ ਆ ਕੇ ਨਾਵਲ ਚੁੱਕਿਆ ਤੇ ਪੜਣਾ ਸ਼ੁਰੂ ਕਰਤਾ। ਫੇਰ ਇੱਕ ਦੋ ਦਿਨ ਬੈਂਕ ਤੋਂ ਲੇਟ ਆਉਣ ਕਰਕੇ ਬੱਚਿਆਂ ਨੂੰ ਦੇਖ ਨਾ ਪਾਇਆ।  ਅਖੀਰ ਸ਼ਨੀਵਾਰ ਅੱਧਾ ਦਿਨ ਵੀ ਪੂਰਾ ਲਗਾ ਕੇ ਜਦ ਵਾਪਿਸ ਆਇਆ ਤਾਂ ਬੱਚੇ ਖੇਡ ਦੇ ਦੇਖ ਚੇਹਰਾ ਖ਼ਿਲ ਗਿਆ ਪਰ ਫੇਰ ਧਿਆਨ ਨਾਲ ਦੇਖਿਆ ਤਾਂ ਹੈਰੀ ਚੁੱਪ-ਚਾਪ ਆਪਣੀ ਥੜੀ ਤੇ ਬੈਠਾ ਬਾਕੀਆਂ ਨੂੰ ਦੇਖ ਰਿਹਾ ਸੀ।  ਨਾ ਚੇਹਰੇ ਉੱਤੇ ਮੁਸਕਾਨ ਤੇ ਨਾ ਹੀ ਅੱਖਾਂ ਚ ਸ਼ਰਾਰਤ।  ਦੂਜੇ ਬੱਚਿਆਂ ਨੂੰ ਪੁਛਿਆ ਕਿ ਓਹਨੂੰ ਕਿਉਂ ਨਹੀਂ ਖੇਡਾ ਰਹੇ ਤਾਂ ਓਹਨਾਂ ਦਸਿਆ ਕਿ ਦੋ ਦਿਨ ਹੋ ਗਏ ਖੇਡ ਹੀ ਨਹੀ ਰਿਹਾ।  ਓਹਦੀ ਤਬੀਅਤ ਦਾ ਖ਼ਿਆਲ ਕਰਕੇ ਮੈਂ ਓਹਦੇ ਕੋਲ ਜਾ ਕੇ ਪੁੱਛਿਆ ਕਿ ਖੇਡ ਕਿਉਂ ਨਹੀਂ ਰਿਹਾ ਤਾਂ ਬਿਨਾਂ ਜਵਾਬ ਦਿੱਤੇ ਚੁੱਪ-ਚਾਪ ਬੈਠਾ ਰਿਹਾ।  ਅਤੇ ਜਦ ਮੈਂ ਓਹਨੂੰ ਚੁੱਕਣ ਲਈ ਆਪਣੇ ਹੱਥ ਅੱਗੇ ਵਧਾਏ ਤਾਂ ਮੇਰੇ ਹੱਥਾਂ ਦੀ ਛੋਹ ਨੂੰ ਮਹਿਸੂਸ ਕਰਦੇ ਹੀ ਓਹ ਰੌਂਦਾ-ਰੌਂਦਾ ਅੰਦਰ ਨੂੰ ਭੱਜ ਗਿਆ।  ਮੈਂ ਓਥੇ ਗੁੰਮ-ਸੁੰਮ ਖੜਾ ਓਹਦੇ ਗੇਟ ਦੇ ਅੰਦਰ ਝਾਕ ਰਿਹਾ ਸਾਂ ਤੇ ਕਦੇ ਆਪਣੇ ਹੱਥਾਂ ਵੱਲ ਤੇ ਕਦੇ ਬੱਚਿਆਂ ਵੱਲ ਦੇਖ ਰਿਹਾ ਸਾਂ।  ਅਤੇ ਫੇਰ ਇੱਕ ਨਜ਼ਰ ਨਵੇਂ ਆਏ ਗਵਾਂਢੀਆਂ ਦੇ ਘਰ ਵੱਲ ਮਾਰ ਚੁੱਪ-ਚਾਪ ਓਥੋਂ ਵਾਪਿਸ ਘਰੇ ਆ ਕੇ ਲੇਟ ਗਿਆਂ ਤੇ ਲੇਟਦੇ ਸਾਰ ਹੀ ਅੱਖਾਂ ਚੋਂ ਵਧੋ-ਵਧੀ ਇੱਕ ਧਾਰ ਵੱਗ ਪਈ। ਬੁੱਲ੍ਹ ਜਿਵੇਂ ਸੀਤੇ ਗਏ ਤੇ ਦਿਮਾਗ ਜਿਵੇਂ ਗਹਿਰੀ ਨੀਂਦ ਸੋ ਗਿਆ।  ਤੇ ਅੱਖਾਂ ਮੁਰ੍ਹੇ ਉਸ ਰੌਂਦੇ ਹੋਏ ਸ਼ੈਤਾਨ ਬੱਚੇ ਦਾ ਚੇਹਰਾ।  ਸਾਰੀ ਰਾਤ ਇਵੇਂ ਹੀ ਨਿਕਲ ਗਈ। 
 ਕਿਉਂ ??
ਕਿਉਂਕਿ ਸ਼ਾਇਦ ਉਸ ਹੈਰੀ ਦੇ ਰੌਣੇ ਚ ਆਪਣੇ ਬਚਪਣ ਦੀ ਪੀੜ ਮਹਿਸੂਸ ਕਰ ਰਿਹਾ ਸਾਂ। ( Eh lafz hamesha hi mere kannan ch goonjhde rehnde ne, khaas karke us vele jado bank de kamm de bojh heth dabbia hath-paer maarda kiton saah aun lai jagah banaunda haan. Ate shayad eh lafz sirf mere hi nahi balke har us shakhas de kannan ch goonjhde hone aa jisda bachpan jawani dian sadran ch mere vaang kite kho gya houga. Ate ehna lafzan di roohaniat nu samjhan ate apne ander tadap rhe bachpan de saah chalde rakhan sadka hi roz bank to ghar aa ke aapne gate de murhe thade te baith ke nike-nikke bachian nu kde chhuhan-chhupai , kde lukan-michhai, kde baante te kde pithu sek khed de dekh mann hi mann khush hunda rehnda haan.
    Sare bache bahut hi raula-rappa pa ke khed de te sara mohalla ohna nu gaalan kadd da. Par oh gaalan vi sirf zuban dian hi hundian ne, kyunki je kite ik din vi oh gali ch khedan na aun ta sarian di zuban te bas eho rattia hunda aa ke ajj bache nai aye , pta nai ki gall. Ate main v us din udaas ho k TV te kahbran la ke kise ik betuki jehi khabar te kuj badbole lokan di behas sun-sun ke sir peerh lva lenda haan te fir sochda haan ki inna hi raula oh bache paunde ne par oh raula sun k kina sukoon milda hai. Ate us to v vadh sukoon sabto chhote te shaitaan Harry nu dekh k milda hai. Gora-chhitta rang te nikkian-nikkian lattan te shaitaanian vaddyan to v vaddian. Chhuhan chhuapi khed de vele kise de hath nahi aunda ate lukan-michai vele pta nahi kitho nikal ke thappa laa jaanda ate pithu sek ch khud kde sekia nai gya te dujian nu thole dikha-dikha ke sekda.
      Idan hi ik din bhajj-bhajj k thak k bakkian nu time please keh ke nave aye gwandian di thadi te ja baith gya te ohna de 17-18 saalan de munde ne chukk ke godi ch baitha lya. Dujjian de pithu sek dekh dekh ke hasde nu os munde ne kann ch kujh keha te ohnu chuk ke ander le gya ate main v ander aa ke novel chukya te padhna shuru kr dita. Fer ik do din bank to late aun karke bachian nu dekh na paya. Akhir shanivaar adha din v pura laga k jad vaapis aya ta bache khed de dekh chehra khil gya par fer dhyan nal dekhya ta Harry chup chap apni thdi te baitha baki bachian nu dekh reha si. Na chehre te muskaan te na hi akhan ch shararat. Duje bachian nu puchya k ohnu kyu nai kheda rhe ta ohna dasya ki do din ho gye khed hi nahi reha. Ohdi tabiyat da khyal karke main ohde kol ja ke puchya ki oh khed kyu nahi reha ta bina jawaab dite chup chap baitha reha. Ate jado main ohnu chukkan lai aapne hath agge vadhaye ta mere hathan di chhoh mehsus krde hi oh raunda raunda ander nu bhajj gya. Main othe gumm-summ khda ohde gate de ander jhaak reha saan te kade apne hathan vall te kade bachian vall dekh rha saan. Ate fer ik nazar nave aye gwaandian de ghar vall maar chup chaap otho vaapis ghare aa ke let gya te letde saar hi akhan cho vadho vadhi ik dhaar vagg pai. Bul jiven seete gye te dimag jiven gehri neend so gya. Te akhan murhe us raunde hoye shaitaan bache da chehra. Sari raat iven hi nikal gai.
Kyu ??
Kyuki shayad us Harry de raune ch aapne bachpan di peerh mehsus kar reha saan.

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क