Skip to main content

BAPU

ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ  ?
ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ ,
ਕਿਦਾਂ ਰਿਹਾਂ ਤੂੰ ਸਾਨੂੰ ਪਾਲਦਾ
ਘਰ-ਬਾਹਰ ਸਬ ਸੰਭਾਲਦਾ ,
ਕਿਦਾਂ ਰਿਹਾਂ ਰੋਜ਼ੀ ਰੋਟੀ , ਕਾਰੋਬਾਰ ਚਲਾਉਂਦਾ
ਸਾਰੇ ਰਿਸ਼ਤੇ-ਨਾਤੇ ਖਿੜੇ ਮੱਥੇ ਨਿਭਾਉਂਦਾ ,
ਕਿਦਾਂ ਸਹਿੰਦਾ ਰਿਹਾਂ ਇਹ ਮਤਲਬ ਦੀ ਦੁਨੀਆ
`ਤੇ ਕਿਵੇਂ ਆਪਣੇ ਆਪ ਨਾਲ ਤੂੰ ਲੜਦਾ ਰਿਹਾਂ ,
ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ ?
ਸੱਚ ਪੁੱਛੇਂ ਤਾਂ ਮੈਂ ਥੱਕ ਗਿਆਂ ।

ਮੈਨੂੰ ਯਾਦ ਹੈ
ਮੇਰੇ ਕੱਪੜੇ ਰੱਖਣ ਨੂੰ ਥਾਂ ਨਹੀਂ ਸੀ ਹੁੰਦੀ
`ਤੇ ਤੇਰੀਆਂ ਓਹੀ ਦੋ ਪੈਂਟਾਂ ਤੇ ਕਮੀਜ਼ਾਂ ਸੀ ,
ਮੇਰਾ ਹਰ ਸ਼ੌਂਕ ਪੁਗਾਇਆ ਤੂੰ ਨਾਲ ਸ਼ੌਂਕ ਦੇ
ਪਰ ਭੁੱਲ ਗਿਆ
ਕਿ ਤੇਰੀਆਂ ਆਪਣੀਆਂ ਵੀ ਤਾਂ ਕੁਝ ਰੀਝਾਂ ਸੀ ,
ਮੈਨੂੰ ਤੇਰੀ ਝੋਲੀ `ਚ ਦੇਖੇ ਸੁਪਨੇ ਹਾਲੇ ਵੀ ਸੌਣ ਨਹੀਂ ਦਿੰਦੇ
ਖ਼ੁਦਗਰਜ਼ ਨੇ ਏਹ ਐਨੇ ਕਿਸੇ ਹੋਰ ਦਾ ਕਦੇ ਹੋਣ ਨਹੀਂ ਦਿੰਦੇ ,
ਪਰ ਤੂੰ ਕਿਵੇਂ ਆਪਣੇ ਸੁਪਨਿਆਂ `ਤੇ
ਅੱਖਾਂ ਮੀਚ ਕੇ ਪਾਉਂਦਾ ਪਰਦਾ ਰਿਹਾਂ ,
ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ ?
ਸੱਚ ਪੁੱਛੇਂ ਤਾਂ ਮੈਂ ਥੱਕ ਗਿਆਂ ।

ਮੈਨੂੰ ਯਾਦ ਹੈ
ਤੈਨੂੰ ਇਹ ਦੁਨੀਆ ਦੀ ਅੰਨ੍ਹੀ-ਦੌੜ ਤੋਂ ਬੜੀ ਨਫਰਤ ਸੀ
ਪਰ ਫੇਰ ਵੀ ਮੈਂ ਤੈਨੂੰ ਕਦੇ ਰੁਕਿਆ ਨਹੀਂ ਦੇਖਿਆ ,
ਮੇਰੇ ਸਕੂਲ-ਕਾਲਜ ਦੀਆਂ ਫੀਸਾਂ ਦਾ ਭਾਰੀ ਬੋਝ ਸੀ ਤੇਰੇ ਉੱਤੇ
ਪਰ ਫੇਰ ਵੀ ਮੈਂ ਤੈਨੂੰ ਕਦੇ ਝੁਕਿਆ ਨਹੀਂ ਦੇਖਿਆ ,
`ਤੇ ਇੱਕ ਮੈਂ ਹਾਂ
ਜੋ ਜ਼ਿੰਦਗੀ ਦੀ ਦੌੜ ਚ ਹਰ ਪਲ ਲੜਖੜਾ ਰਿਹਾਂ
ਮੋਢਿਆਂ `ਤੇ
ਕੋਈ ਭਾਰਾ ਬੋਝ ਵੀ ਹੈ ਨਹੀਂ ਤਾਂ ਵੀ ਡਗਮਗਾ ਰਿਹਾਂ ,
ਪਰ ਤੂੰ ਕਿਦਾਂ ਰੱਖ ਕੇ ਮਨ `ਚ ਹਲੀਮੀ
ਚੁੱਪ-ਚੁਪੀਤੇ ਸਬ ਕੁਝ ਜਰਦਾ ਰਿਹਾਂ ,
ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ ?
ਸੱਚ ਪੁੱਛੇਂ ਤਾਂ ਮੈਂ ਥੱਕ ਗਿਆਂ ।

ਸੱਚ ਪੁੱਛੇਂ ਤਾਂ ਕਈ ਵਾਰ ਦਿਲ ਕਰਦਾ
ਕਿ ਤੇਰੇ ਕੋਲ ਬੈਠਾਂ ਤੇ ਤੈਨੂੰ ਪੁੱਛਾਂ ਮੈਂ ਕੁਝ ਰਾਜ਼ ਤੇਰੇ
ਕੁਝ ਤੇਰੀਆਂ ਸੁਣਾਂ ਤੇ ਕੁਝ ਫੋਲਾਂ ਮੈਂ ਜਜ਼ਬਾਤ ਮੇਰੇ ,
ਸੱਚ ਦੱਸਾਂ ਤਾਂ ਕੁਝ ਕਵਿਤਾਵਾਂ ਖਾਸ ਤੇਰੇ ਕਰਕੇ ਲਿਖੀਆਂ ਨੇ
ਜਿਨ੍ਹਾਂ ਵਿੱਚ ਓਹ ਸਬ ਗੱਲਾਂ ਲਿਖੀਆਂ ਜੋ ਤੇਰੇ ਕੋਲੋਂ ਸਿੱਖੀਆਂ ਨੇ ,
ਪਰ ਨਾ ਤੂੰ ਪੁੱਛੀਆਂ ਤੇ ਨਾ ਮੈਂ ਦੱਸੀਆਂ
ਬਸ ਕਾਗ਼ਜ਼ਾਂ ਵਿੱਚ ਹੀ ਬੰਦ ਰਹਿ ਗਏ ਨੇ ਉਹ ਅਲਫ਼ਾਜ਼ ਮੇਰੇ ,
ਸੱਚ ਦੱਸਾਂ ਤਾਂ ਹਿੰਮਤ ਨਹੀਂ ਪੁੱਛਣ ਦੀ
ਪਰ ਤੇਰੇ ਮੂੰਹੋਂ ਸੁਣਨ ਨੂੰ ਦਿਲ ਕਰਦਾ
ਕਿ ਮੈਂ ਚੰਗਾ ਲਿਖਦਾ ਹਾਂ ਜਾਂ ਨਹੀਂ ,
ਤੇ ਤੂੰ ਵੀ ਕਦੇ ਮੂੰਹੋਂ ਬੋਲ ਦੱਸਿਆ ਹੀ ਨਹੀਂ
ਕਿ ਮੈਂ ਤੇਰੀ ਉਮੀਦ ਉੱਤੇ ਖੜਾ ਟਿਕਦਾ ਹਾਂ ਜਾਂ ਨਹੀਂ ,
ਸੱਚ ਦੱਸੀਂ ਜਦ ਤੂੰ ਮੇਰੀ ਉਮਰ ਦਾ ਸੀ
ਤਾਂ ਆਪਣੇ ਬਾਪ ਦੀ ਰਮਜ਼ ਕਿਦਾਂ ਪੜਦਾ ਰਿਹਾਂ ,
ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ ?
ਸੱਚ ਪੁੱਛੇਂ ਤਾਂ ਮੈਂ ਥੱਕ ਗਿਆਂ ।
ਸੱਚ ਪੁੱਛੇਂ ਤਾਂ ਮੈਂ ਥੱਕ ਗਿਆਂ  ।।







Bapu eh sab tu kidan karda reha ?
Bapu eh sab tu kidan karda reha
Kidan reha tu sanu paalda
Ghar- bahar sab sambhalda ,
Kidan reha rozi-roti , karobar chalaunda
Sare Rishte-naate khide mathe nibhaunda ,
Kidan sehnda reha eh matlab di dunia
`Te kiven apne aap naal tu lad`da reha ,
Bapu eh sab tu kidan karda reha ?
Sach puchein ta main thak gya ...

Mainu yaad hai
Mere pakde rakhan nu thaan nahi si hundi
`Te terian ohi do pent`an te kameezan si ,
Mera har shonk pughaya tu naal shonk de
Par bhul gya
Ki terian apnian vi ta kujh reejhan si ,
Mainu teri jholi ch dekhe supne haale vi saun nahi dinde
Khudgarz ne eh aine kise hor da kde hon nahi dinde ,
Par tu kiven apne supnian `te
Akhan meech ke paunda parda reha ,
Bapu eh sab tu kidan karda reha ?
Sach puchein ta main thak gya ...

Mainu yaad hai
Tenu eh dunia di anhi-daud to badi nafrat si
Par fer vi main tenu kade rukya nahi dekhya ,
Mere school-college dian fees`an da bhari bojh si tere utte
Par fer vi main tenu kade jhukya nahi dekhya ,
`Te ikk main haan
Jo zindagi di daud ch har pal lad-khda reha
Modyan `te
Koi bhara bojh vi hai nahi ta vi dag-mga reha ,
Par tu kidan rakh ke mann ch haleemi
Chup-chupeete sab kujh jarda reha ,
Bapu eh sab tu kidan karda reha ?
Sach puchein ta main thak gya ...

Sach puchein ta kai vaar dil karda
Ki tere kol baithan te tenu puchan main kujh raaz tere
Kujh terian suna te kujh fol`an main zazbaat mere ,
Sach dassan ta kujh kavitavan khas tere karke likhian ne
Jihna vich oh sab gallan likhian jo tere kolon sikhian ne ,
Par na tu puchian te na main dassian
Bas kagzan vich hi band reh gye ne oh alfaz mere ,
Sach dassan ta himmat nahi puchan di
Par tere muhon sun`an nu dil karda
Ki main changa likhda ha ya nahi ,
Te tu vi kade muhon bol dassya hi nahi
Ki main teri umeed utte khda tikda ha ya nahi ,
Sach dassin jad tu meri umar da si
Ta apne baap di ramaz kidan parhda reha ,
Bapu eh sab tu kidan karda reha ?
Sach puchein ta main thak gya ...
Sach puchein ta main thak gya ...

Comments

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क