Skip to main content

CHITTA (HEROIN)

ਕਈ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਨਸ਼ੇ ਕਰਕੇ ਹੋ ਰਹੀ ਨੌਜਵਾਨਾਂ ਦੀ ਮੌਤ ਬਾਰੇ ਪੜ੍ਹ ਕੇ ਅਤੇ ਸੁਣ ਕੇ ਦਿਲ ਉਦਾਸ ਜਿਹਾ ਸੀ।  ਅਤੇ ਇਸ ਉਦਾਸੀ ਦਾ ਸਬਤੋਂ ਵੱਡਾ ਕਾਰਨ ਸਰਕਾਰਾਂ ਦੀ ਚੁੱਪੀ ਹੈ।  ਖ਼ੈਰ ਇਸ ਸਬ ਦਾ ਇੱਕੋ ਇੱਕ ਹੀ ਹੱਲ ਹੈ ਆਪਣੀ ਸੋਚ ਸਮਝ ਨਾਲ ਨਸ਼ਿਆਂ ਤੋਂ ਪ੍ਰਹੇਜ਼ ਕਰਨਾ ।  ਇਸ ਸਬ ਦੇ ਚਲਦੇ ਅੱਜ ਕੁਝ ਇਹ ਲਾਈਨਾਂ ਜ਼ਹਿਨ ਚ ਆਈਆਂ ਜੋ ਕਿ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ। 


ਮਾਏ ਨੀ ਮਾਏ .....
ਗੋਰੀ ਲੰਕਾ ਦੇ ਰਾਵਣ ਘਰ-ਘਰ ਆ ਗਏ ,
ਕਾਲੇ ਘੋੜੇ `ਤੇ ਚੜ੍ਹ-ਚੜ੍ਹ ਆ ਗਏ ,
ਮੌਤ ਦੇ ਟੀਕੇ ਭਰ-ਭਰ ਆ ਗਏ ,
ਦੂਰੌਂ ਵੇਖ ਕੇ ਮੋਹ ਸੀ ਆਉਂਦਾ ,
ਹੁਣ ਚਿੱਤ-ਕਾਲਜਾ ਵੱਢ-ਵੱਢ ਜਾਂਦਾ ,
ਹੱਡਾਂ ਦੇ ਵਿੱਚ ਰੱਚ-ਰੱਚ ਜਾਂਦਾ ,
ਬਸ ਹੁਣ ਮੇਰੀ ਇੱਕ ਅਰਜ਼ ਪੁਘਾ ਲੈ ਮਾਏ ,
ਰੂਹ ਲੱਗੀ ਅੱਗ ਬੁਝਾ ਲੈ ਮਾਏ ,
ਆਪਣੀ ਬੁੱਕਲ ਵਿੱਚ ਲੁਕਾ ਲੈ ਮਾਏ ,
ਮੈਨੂੰ ਚਿੱਟੇ ਤੋਂ ਬਚਾ ਲੈ ਮਾਏ ,
ਮੈਨੂੰ ਚਿੱਟੇ ਤੋਂ ਬਚਾ ਲੈ ਮਾਏ ।   

ਜਿਵੇਂ ਛੋਟੇ ਹੁੰਦੇ ਨੂੰ ਬਚਾਉਂਦੀ ਰਹੀ ਏਂ ,
ਠੰਡ ਦੀ ਠਾਰ ਤੋਂ , ਧੁੱਪ ਦੀ ਸਾੜ ਤੋਂ ,
ਹਰ ਚੰਗੇ-ਮਾੜੇ ਮੌਸਮ ਦੀ ਮਾਰ ਤੋਂ ,
ਪਰ ਮਾਏ ਹੁਣ ਤਾਂ ਮੌਸਮ ਮੰਦ-ਭਾਗੇ ਆਏ ,
ਸਿਖਰ ਦੁਪਹਿਰਾਂ ਹੋ ਗਏ ਸਾਏ ,
ਚਿੱਟੇ ਦੇ ਕਾਲੇ ਘੌਰ ਨੇ ਬੱਦਲ ਛਾਏ ,
ਜੋ ਵਾਂਗ ਤੇਜ਼ਾਬੀ ਵਰਖ਼ਾ ਵਰ੍ਹ-ਵਰ੍ਹ ਜਾਂਦੇ ,
ਜਿਸ ਤਨ ਪੈਂਦੇ ਉਹ ਝੜ-ਝੜ ਜਾਂਦੇ ,
ਪੁੱਤ ਮਾਂਵਾਂ ਦੇ ਹੜ੍ਹ-ਹੜ੍ਹ ਜਾਂਦੇ ,
ਬਸ ਹੁਣ ਮੇਰੀ ਇੱਕ ਅਰਜ਼ ਪੁਘਾ ਲੈ ਮਾਏ ,
ਮੈਨੂੰ ਮੜ੍ਹਿਓਂ ਮੋੜ ਬੁਲਾ ਲੈ ਮਾਏ ,
ਮੁੜ ਤੋਂ ਆਪਣੀ ਕੁੱਖ ਜੰਮਾ ਲੈ ਮਾਏ ,
ਮੈਨੂੰ 'ਦੁੱਧ ਨਸ਼ੇ' `ਤੇ ਲਾ ਲੈ ਮਾਏ ,
ਮੈਨੂੰ ਚਿੱਟੇ ਤੋਂ ਬਚਾ ਲੈ ਮਾਏ ,
ਮੈਨੂੰ ਚਿੱਟੇ ਤੋਂ ਬਚਾ ਲੈ ਮਾਏ ।। 

(Maye ni maye ....
 Gori lanka de raavan ghar-ghar aa gye ,
 Kaale ghode te chad-chad aa gye ,
 Maut de teeke bhar-bhar aa gye ,
 Duron vekh ke moh si aunda ,
 Hun chit-kaalja vadd-vadd jaanda ,
 Haddan de vich rach-rach jaanda ,
 Bas hun meri ik arz pugha le maye ,
 Rooh di agg bujha le maye ,
 Apni bukkal vich luka le maye ,
 Meinu Chitte to bacha le maye , 
 Meinu Chitte to bacha le maye .....

 Jivein chote hunde nu bachaundi rhi e ,
 Thand di thaar ton , Dhup di saarh ton ,
 Har change-maarhe mausam di maar ton ,
 Par maye hun ta mausam mand-bhaage aaye ,
 Sikhar Dupaharan ho gye saaye ,
 Chitte de kaal ghaur ne baddal chhaye ,
 Jo vaang tezabi varkha var-var jaande ,
 Jis tann painde oh jharh-jharh jaande ,
 Put maavan de harh-harh jaande ,
 Bas hun meri ik arz pugha le maye ,
 Meinu marhion morh bula le maye ,
 Murh to apni kukh jamma le maye ,
 Meinu dudh nashe te laa le maye ,
 Meinu Chitte to bacha le maye , 
 Meinu Chitte to bacha le maye ..... )



Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क