RUSWAI

ਅੱਖੀਆਂ ਤੋਂ ਨੀਂਦ ਰੁੱਸੀ ਤੇ ਨੀਂਦਾਂ ਤੋਂ ਖ਼ਵਾਬ ਰੁੱਸੇ ,
ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ।

ਸ਼ਰਾਬ ਤੇ ਆਬ ਦਾ ਮੇਲ ਮੇਰੀ ਜ਼ਿੰਦਗੀ ਹੈ ,
ਵਿੱਚੋਂ ਉੱਡਿਆ ਸੁਰੂਰ ਸਾਥੋਂ ਜਦੋਂ ਦੇ ਸ਼ਬਾਬ ਰੁੱਸੇ ,
ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ।

ਨਿੱਤ ਕਈ ਜੰਮਦੇ ਨੇ, ਕਈ ਮਰਦੇ ਨੇ ਜ਼ਹਿਨ ਦੀ ਕੋਖ਼ ਵਿਚ ,
ਐਸੇ ਲੱਖਾਂ ਹੀ ਸਵਾਲ ਜਿਨਾਂ ਤੋਂ ਓਨ੍ਹਾਂ ਦੇ ਜਵਾਬ ਰੁੱਸੇ ,
ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ।

ਮਾਰੇ-ਮਾਰੇ ਉੱਡੇ ਫਿਰਦੇ ਨੇ ਉਜਾੜਾਂ ਉੱਤੇ ,
ਅੱਕ ਪੀਣ ਨੂੰ ਭੌਰੇ ਜਦੋਂ ਦੇ ਹੁਸਨ ਗ਼ੁਲਾਬ ਰੁੱਸੇ ,
ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ।

ਰੁੱਸਣ ਨੂੰ ਤਾਂ ਰੁੱਸੇ ਪਏ ਨੇ ਸਦੀਆਂ ਤੋਂ ਹਾਸੇ ਮੇਰੇ ,
ਪਰ ਸ਼ਬ-ਏ-ਵਫ਼ਾਤ ਤਾਂ ਕੱਲ੍ਹ ਸੀ ,
ਜਦੋਂ ਮਿੰਨੀ ਤੋਂ ਓਹਦੇ ਆਪਣੇ ਅਜ਼ਾਬ ਰੁੱਸੇ ,
ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ।
ਅੱਖੀਆਂ ਤੋਂ ਨੀਂਦ ਰੁੱਸੀ ਤੇ ਨੀਂਦਾਂ ਤੋਂ ਖ਼ਵਾਬ ਰੁੱਸੇ ,
ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ।

(Akhian to neend russi te neendan to khawaab russe ,
 Gairan ne ki russna , Asi khudi kolo aap russe.

 Sharaab te aab da mel meri zindagi hai,
 Vichon uddya suroor satho jado de shabaab russe,
 Gairan ne ki russna , Asi khudi kolo aap russe..

 Nit kai jamde ne, kai marde ne zehan di kokh vich,
 Aise lakhan hi sawaal jihna to ohna de jawaab russe,
 Gairan ne ki russna , Asi khudi kolo aap russe..

Maare-maare udde firde ne ujaadan utte,
 Akk peen nu bhore jadon de husan gulaab russe,
 Gairan ne ki russna , Asi khudi kolo aap russe..

 Russan nu ta russe paye ne sadian to haase mere,
 Par shab-e-wafaat taan kal si ,
 Jado Mini ton ohde aapne azaab russe,
 Gairan ne ki russna , Asi khudi kolo aap russe..
 Akhian to neend russi te neendan to khawaab russe ,
 Gairan ne ki russna , Asi khudi kolo aap russe.... )

7 comments:

Thanks for your valuable time and support. (Arun Badgal)