GALIAN DA SHAYAR

ਵਪਾਰੀ ਬੜੇ ਨੇ ਵਪਾਰ ਬੜੇ ਨੇ , ਵਿਕਣੇ ਦੇ ਆਸਾਰ ਬੜੇ ਨੇ ,
ਸ਼ੋਹਰਤ ਦੀ ਮੰਡੀ ਚ ਘੁੰਮਦੇ ਅਲ੍ਫਾਜ਼ਾਂ ਦੇ ਠੇਕੇਦਾਰ ਬੜੇ ਨੇ ,
ਪਰ ਮੈਂ ਲੱਕੜ ਤੋਂ ਘੜ ਕੇ ਬਣੀ ਇੱਕ ਕਲਮ ਹਾਂ ,
ਨਾ ਸੌਦਾਗਰਾਂ ਦੇ ਬਾਜ਼ਾਰ ਚ ਵਿਕਾਂਗਾ ,
ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ।
ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ।

ਮੈਂ ਨਾ ਕੋਈ ਸੁਪਨਿਆਂ ਦੀ ਉੜਾਨ, ਨਾ ਕੋਈ ਮਨ-ਘੜਤ ਕਹਾਣੀ ਲਿਖਾਂਗਾ ,
ਮੈਂ ਨਾ ਕੋਈ ਗੱਭਰੂ ਜਵਾਨ, ਨਾ ਕੋਈ ਮਦਹੋਸ਼ ਜਵਾਨੀ ਲਿਖਾਂਗਾ ,
ਮੈਂ ਕੇਬੇ ਦੇ ਰਿਕ੍ਸ਼ੇ ਦੀ ਟੁੱਟੀ ਚੈਨ ,ਤੇ ਲੋਕਾਂ ਦੇ ਭਾਂਡੇ ਮਾਂਜ-ਮਾਂਜ ਘਸੀਆਂ
ਪ੍ਰੀਤੋ ਦੀਆਂ ਤਲੀਆਂ ਬਾਰੇ ਲਿਖਾਂਗਾ ,
ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ।

ਮੈਂ ਕਿਸੇ ਸੋਹਣੀ ਦੇ ਅੰਗਾਂ ਦੀ, ਕਿਸੇ ਸੋਹਣੀ ਦੀਆਂ ਵੰਗਾਂ ਦੀ ਗੱਲ ਨਹੀਂ ਕਰਨੀ ,
ਮੈਂ ਕਿਸੇ ਹੀਰ ਦੀ ਸ਼ੋਖੀ ਤੇ ਕਿਸੇ ਲੈਲਾ ਦੇ ਰੰਗਾਂ ਦੀ ਗੱਲ ਨਹੀਂ ਕਰਨੀ ,
ਮੈਂ ਖਿੜਿਆਂ ਫੁੱਲਾਂ ਦੇ ਬਾਗ ਨਹੀਂ ਮਹਿਕਾਉਣੇ , ਮੈਂ ਖਿੜਨ ਤੋਂ ਪਹਿਲਾਂ ਝੜੀਆਂ
ਓਹਨਾਂ ਮਾਸੂਮ ਕਲੀਆਂ ਬਾਰੇ ਲਿਖਾਂਗਾ ,
ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ।

ਮੈਂ ਕੋਈ ਰਾਜ ਕੋਈ ਪ੍ਰਜਾ ਕੋਈ ਮਹਿਲ ਮੁਨਾਰੇ ਨਹੀਂ ਲਿਖਣੇ ,
ਮੈਂ ਕੋਈ ਛੋਟਾ ਜਿਹਾ ਘਰ ਸਮੁੰਦਰ ਕਿਨਾਰੇ ਨਹੀਂ ਲਿਖਣੇ ,
ਮੈਂ ਮਜਬੂਰੀ ਦੀ ਤਾਲ ਚ ਨੱਚਦੇ ਚੁਬਾਰੇ ,
ਤੇ ਜ਼ਮੀਰਾਂ ਦੇ ਕਾਤਲਾਂ ਦੀਆਂ ਰੰਗਰਲੀਆਂ ਬਾਰੇ ਲਿਖਾਂਗਾ ,
ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ।

ਮੈਂ ਵਿਦੇਸ਼ਾਂ ਦੇ ਦੌਰੇ ਤੇ ਕਿਸੇ ਸਰਕਾਰ ਬਾਰੇ ਨਹੀਂ ਲਿਖਣਾ ,
ਮੈਂ ਕਿਸੇ ਮੰਦਿਰ - ਗੁਰੁਦਵਾਰੇ ਕਿਸੇ ਮਜ਼ਾਰ ਬਾਰੇ ਲਿਖਣਾ ,
ਮੈਂ ਦਿੱਲੀ ਗੁਜਰਾਤ ਤੇ ਪੰਜਾਬ ਚ ਸ਼ਰੇਆਮ ਲੁੱਟੀ ਆਬਰੂ ,
ਤੇ ਜਿਓੰਦੇ-ਜੀਅ ਦੇਹਾਂ ਜਲੀਆਂ ਬਾਰੇ ਲਿਖਾਂਗਾ ,
ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ।

ਮੈਂ ਕਿਸੇ ਰਾਜ਼ ਕਿਸੇ ਆਵਾਜ਼ ਕਿਸੇ ਰਿਵਾਜ਼ ਕਿਸੇ ਸਮਾਜ ਬਾਰੇ ਨਹੀਂ ਲਿਖਾਂਗਾ ,
ਮੈਂ ਕਿਸੇ ਵੇਦ-ਗ੍ਰੰਥ ਦੇ ਸਨਮਾਨ , ਕਿਸੇ ਪੰਥ ਦੀ ਲਾਜ਼ ਬਾਰੇ ਨਹੀਂ ਲਿਖਾਂਗਾ ,
ਮੈਂ ਕਿਸੇ ਆਸਤਿਕ ਦੀ ਆਸਥਾ ਨਹੀਂ , ਨਾਸਤਿਕ ਇਸ ਮਿੰਨੀ ਦੇ ਦਿਲ ਚ
ਮੱਚੀਆਂ ਤੜਫਲੀਆਂ ਬਾਰੇ ਲਿਖਾਂਗਾ ,
ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ।
ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ।

( Vapari bde ne vapar bde ne , vikne de asaar bde ne ,
  Shohrat di mandi ch ghumde alfazan de thekedaar bde ne ,
  Par main lakkad to ghad ke bni ik kalam haan ,
  Na saudagran de bazar ch vikaanga ,
  Main galian da shayar haan galian bare likhaanga .
  Main galian da shayar haan galian bare likhaanga ..

  Main na koi supnian di udaan, na koi man-ghadat kahani likhaanga ,
  Main na koi gabru jawan na koi madhosh jawani likhaanga ,
  Main Kebe de riskshew di tutti chain, te lokan de bhaande maanj-maanj ghasian
  Preeton dian talian bare likhanga ,
  Main galian da shayar haan galian bare likhaanga ..

  Main kise sohni de angan di, kise sohni dian vangan di gal nai karni ,
  Main kise heer di shokhi te kise laila de rangan di gal nai karni ,
  Main khidyan fullan de baag nahi mehkaune, main khidn to pehla jhadian
  Ohna masum kalian bare likhaanga ,
  Main galian da shayar haan galian bare likhaanga ..

  Main koi raaj koi praja koi mahal munaare nai likhne ,
  Main koi chhota jeha ghar samundar kinaare nai likhne ,
  Main majburi di taal ch nachde chubaare ,
  Te zameeran de kaatlan dian rangralian bare likhaanga ,
  Main galian da shayar haan galian bare likhaanga ..

  Main videshan de daure te kise sarkar bare nai likhna ,
  Main kise mandir-gurudware kise mazaar bare nai likhna ,
  Main Delhi Gujrat te Punjab ch shareaam lutti aabru ,
  Te jionde-jee deh`an jalian bare likhaanga ,
  Main galian da shayar haan galian bare likhaanga ..

  Main kise raaz kise awaaz kise riwaaz kise samaaj bare nai likhaanga,
  Main kise ved-granth de sanmaan, kise panth di laaj bare nai likhaanga ,
  Main kise aastik di aastha nai, naastik is MINI de dil ch
  Machchian tadfalian bare likhaanga ,
  Main galian da shayar haan galian bare likhaanga ..
  Main galian da shayar haan galian bare likhaanga ... )

No comments:

Post a Comment

Thanks for your valuable time and support. (Arun Badgal)