Skip to main content

AJJ FER MAIN

ਹਰ ਵਾਰ ਜਦੋਂ ਕਲਮ ਚੁੱਕਦਾ ਹਾਂ ਤਾਂ ਇੰਜ ਜਾਪਦਾ ਜਿਵੇਂ ਪਹਿਲੀ ਵਾਰ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੋਵਾਂ। ਅੱਜ ਬੜੇ ਦਿਨਾਂ ਬਾਅਦ ਕੁਝ ਲਿਖਿਆ ਓਹ ਸਾਂਝਾ ਕਰਨ ਜਾ ਰਿਹਾ ਤੇ ਇਸ ਵਾਰ ਦੀ ਕੋਸ਼ਿਸ਼ ਵੀ ਪਹਿਲਾਂ ਤਰ੍ਹਾਂ ਦੀ ਵਾਂਗ ਹੀ ਸਹੀ-ਗਲਤ ਦੀ ਤਕੜੀ ਤੋਂ ਕੋਸਾਂ ਦੂਰ ਹੈ।

ਅੱਜ ਫੇਰ ਮੈਂ ਇੱਕ ਅੱਖ ਸੁਪਨੇ ਢਾਹੁੰਦੀ ਦੇਖੀ ,
ਰਾਤ ਭਰ ਰੌਂਦੀ ਤੇ ਦਿਨੇ ਦੁਨੀਆ ਹਸਾਉਂਦੀ ਦੇਖੀ ,
ਖੁਦ ਅਸ਼ਕਾਂ ਦੇ ਝਰਨੇ ਵਹਾ ਕੇ ,
ਖੁਦ ਜਿਸਮ ਨਹਿਲਾਉਂਦੀ ਦੇਖੀ।
ਅੱਜ ਫੇਰ ਮੈਂ ਇੱਕ ਅੱਖ ਸੁਪਨੇ ਢਾਹੁੰਦੀ ਦੇਖੀ।

ਅੱਜ ਫੇਰ ਮੈਂ ਇੱਕ ਹੱਥ ਕਲਮ ਚਲਾਉਂਦੇ ਦੇਖਿਆ ,
ਸੂਹੇ ਰੰਗ ਵਿਚ ਇੱਕ ਤਸਵੀਰ ਬਣਾਉਂਦੇ ਦੇਖਿਆ ,
ਜ਼ਜਬਾਤਾਂ ਦੀ ਇੱਕ ਸੂਰਤ ਬਣਾ ਕੇ ,
ਖੁਦ ਆਪਣੇ ਹੱਥੀਂ ਮਿਟਾਉਂਦੇ ਦੇਖਿਆ।
ਅੱਜ ਫੇਰ ਮੈਂ ਇੱਕ ਹੱਥ ਕਲਮ ਚਲਾਉਂਦੇ ਦੇਖਿਆ।

ਅੱਜ ਫੇਰ ਮੈਂ ਦੋ ਨੰਗੇ ਪੈਰ ਡਗਮਗਾਉਂਦੇ ਦੇਖੇ ,
ਬਿਰਹੋਂ ਦੇ ਕੰਢਿਆਂ ਦੀ ਪੀੜ ਹੰਡਾਉਂਦੇ ਦੇਖੇ ,
ਵਾਟਾਂ ਭੁੱਲ ਕੇ ਆਪਣੀ ਮੰਜ਼ਿਲ ਦੀਆਂ ,
ਪਿੰਡ ਦੀ ਡੰਡੀ ਵੱਲ ਮੁੜ ਆਉਂਦੇ ਦੇਖੇ।
ਅੱਜ ਫੇਰ ਮੈਂ ਦੋ ਨੰਗੇ ਪੈਰ ਡਗਮਗਾਉਂਦੇ ਦੇਖੇ।

ਅੱਜ ਫੇਰ ਮੈਂ ਇੱਕ ਛਾਤੀ ਲਹੂ-ਲੁਹਾਨ ਦੇਖੀ ,
ਲੂਹ-ਕੰਢਿਆਂ ਤੋਂ ਸੁੰਨੀ , ਗਲਵਕੜੀ ਤੋਂ ਵੈਰਾਨ ਦੇਖੀ ,
ਵਾਂਗ ਗਰਜ਼ ਦੇ ਚਲਦੀ ਧੜਕਨ ,
ਫੇਰ ਵੀ ਮੋਈ ਦੇਹ ਦੇ ਸਾਮਾਨ ਦੇਖੀ।
ਅੱਜ ਫੇਰ ਮੈਂ ਇੱਕ ਛਾਤੀ ਲਹੂ-ਲੁਹਾਨ ਦੇਖੀ।

ਅੱਜ ਫੇਰ ਮੈਂ ਇੱਕ ਦਿਲ ਬੇਜਾਨ ਦੇਖਿਆ ,
ਸਦਰਾਂ ਦੀਆਂ ਕਬਰਾਂ ਨਾਲ ਸਜਿਆ ਸ਼ਮਸ਼ਾਨ ਦੇਖਿਆ ,
ਲੱਖਾਂ ਅਲ੍ਫਾਜ਼ਾਂ ਦੀ ਸਿਆਹੀ ਚ ਰੰਗੀ ਕਿਤਾਬ ਇਸਦੀ ,
ਫੇਰ ਵੀ ਜ਼ਜਬਾਤਾਂ ਤੋਂ ਅੰਜਾਨ ਦੇਖਿਆ।
ਅੱਜ ਫੇਰ ਮੈਂ ਇੱਕ ਦਿਲ ਬੇਜਾਨ ਦੇਖਿਆ।


(Ajj fer main ik akh supne dhahundi dekhi ,
 Raat bhar raundi te dine dunia hasaundi dekhi ,
 Khud ashkan de jharne vaha ke ,
 Khud jism nahaundi dekhi ..
 Ajj fer main ik akh supne dhahundi dekhi..

 Ajj fer main ik hath kalam chalaunde dekhia ,
 Soohe rung vich ik tasveer banaunde dekhia ,
 Zazbaatan di ik soorat bna ke ,
 Khud hathi mitaunde dekhia ..
 Ajj fer main ik hath kalam chalaunde dekhia ..

 Ajj fer main do nange paer dagmagaunde dekhe ,
 Birhon de kandian di peerh handaunde dekhe ,
 Vaatan bhul ke apni manzil dian ,
 Pind di dandi vall murh aunde dekhe ..
 Ajj fer main do nange paer dagmagaunde dekhe..

 Ajj fer main ik chhaati lahu-luhaan dekhi ,
 Luh-kandian to sunni , galvakdi to vairaan dekhi ,
 Vaang garaz de chaldi dhadkan ,
 Fer vi moi deh de samaan dekhi ..
 Ajj fer main ik chhaati lahu-luhaan dekhi ..

 Ajj fer main ik dil bejaan dekhia ,
 Sadran dian kabran naal sajia shamshan dekhia ,
 Lakhan alfazan di siahi ch rungi kitaab isdi ,
 Fer vi zazbatan to anjaan dekhia ..
 Ajj fer main ik dil bejaan dekhia .... )

Comments

  1. Wonderful lines.really its very touching.

    ReplyDelete
    Replies
    1. Thnku... Thnku very much... Keeep supporting.....

      Delete

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क