ਕੱਲ ਦੀ ਰਾਤ ਬਹੁਤ ਹੀ ਸੋਚਾਂ ਤੇ ਖਿਆਲਾਂ ਵਾਲੀ ਨਿਕਲੀ ਤੇ ਓਹਨਾਂ ਖਿਆਲਾਂ ਚੋਂ ਹੀ ਇੱਕ ਖਿਆਲ ਨੂੰ ਟੇਢਾ-ਮੇਢਾ ਜਿਦਾਂ ਵੀ ਹੋ ਸਕਿਆ ਅਲ੍ਫਾਜ਼ਾਂ ਚ ਕੈਦ ਕਰਨ ਦਾ ਜਤਨ ਕੀਤਾ ਹੈ ਤੇ ਸਾਂਝਾ ਕਰ ਰਿਹਾ ਹਾਂ। ਕਿਦਾਂ ਆਜ਼ਾਦ ਹੋ ਫਿਰਾਂ ਮੈਂ , ਕਿਦਾਂ ਆਬਾਦ ਹੋ ਫਿਰਾਂ ਮੈਂ , ਖੁਦ ਮੈਂ ਖੁਦੀ ਦਾ ਦੋਸ਼ੀ ਹਾਂ ਹੁਣ ਤੁਹਿਓਂ ਦੱਸ ਕਿਦਾਂ ਬੇਬਾਕ ਹੋ ਫਿਰਾਂ ਮੈਂ। ਮੇਰੇ ਮੋਢਿਆਂ ਉੱਤੇ ਇੱਕ ਫਰਜ਼ ਦਾ ਬੋਝ ਹੈ , ਤੇ ਮੇਰੇ ਸਿਰ ਉੱਤੇ ਇੱਕ ਕਰਜ਼ ਦਾ ਬੋਝ ਹੈ। ਕਰਜ਼ - ਜਿਹੜਾ ਮੈਂ ਚੁੱਕਿਆ ਸੀ ਆਪਣੇ ਹੀ ਕਿਸੇ ਅਜ਼ੀਜ਼ ਤੋਂ , ਕਿ ਤੂੰ ਮੈਨੂੰ ਦੁੱਖ ਦੇ ਤੇ ਮੈਂ ਬਦਲੇ ਚ ਤੈਨੂੰ ਲਫਜ਼ ਦਵਾਗਾਂ। ਉਸ ਜਿਓਣ-ਜੋਗੇ ਨੇ ਮੇਰੇ ਸ਼ਬਦਾਂ ਦੀ ਲਾਜ਼ ਰੱਖ , ਮੈਨੂੰ ਹਰ ਸੰਭਵ ਦੁੱਖ ਦਿੱਤਾ ਤੇ ਮੈਂ ਬਦਲੇ ਚ ਕੁਝ ਲਫਜ਼ ਵੀ ਨਾ ਦੇ ਸਕਿਆਂ। ਤੇ ਜਦ ਕਦੇ ਵੀ ਮੈਂ ਕੋਸ਼ਿਸ਼ ਕਰਦਾ ਹਾਂ ਓਹ ਕਰਜ਼ ਚੁਕਾਉਣ ਦੀ , ਤਾਂ ਸੱਚ ਦੱਸਾਂ ਮੇਰੀ ਜ਼ੁਬਾਨ ਰੁੱਕ ਜਾਂਦੀ ਏ , ਤੇ ਹੱਥਾਂ ਨੂੰ ਜਿਵੇਂ ਅਧਰੰਗ ਹੋ ਜਾਂਦਾ ਏ , ਤੇ ਦਿਮਾਗ ਜਿਵੇਂ ਅਲ੍ਫਾਜ਼ਾਂ ਦੀ ਘੁੰਮਣ-ਘੇਰੀ ਚ ਫਸ ਜਾਂਦਾ ਏ , ਤੇ ਮੇਰੇ ਸਿਰ ਤੇ ਕਰਜ਼ ਇਨ-ਬ-ਦਿਨ ਵਧਦਾ ਹੀ ਜਾ ਰਿਹਾ ਏ। ਸੱਚ ਦੱਸਾਂ ਤਾਂ ਕਿਸੇ ਦਿਨ ਇਸੇ ਕਰਜ਼ ਦੇ ਬੋਝ ਥੱਲੇ ਆ ਕੇ , ਮੇਰੀ ਸੋਚ ਨੇ ਖੁਦਕੁਸ਼ੀ ਕਰ ਲੈਣੀ ਏ , ਤੇ ਮੇਰੀਆਂ ਆਉਣ ਵਾਲੀਆਂ ਨਸਲਾਂ ਤੋਂ ਵੀ ਇਹ ਕਰਜ਼ ਚੁਕਾ ਨਹੀਂ ਹੋਣਾ। ਤੇ ਹੁਣ ਤੁਸੀਂ ਦੱਸੋ ਏਸ ਪੁਸ਼ਤਾਂ ਦੇ ਕਰਜ਼ ਦਾ ਤਾਪ ਹੰਢਾ ਕੇ
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem