Skip to main content

Odharpuna

ਮੈਂ ਆਪਣੇ ਆਪ ਤੋਂ ਓਧਰ ਗਿਆ ਹਾਂ ,
ਜਿਵੇਂ ਕਿੰਨੇ ਚਿਰ ਤੋਂ ਖੁਦ ਨਾਲ ਮੁਲਾਕਾਤ ਹੀ ਨਾ ਹੋਈ ਹੋਵੇ ,
ਜਿਵੇਂ ਕਿੰਨੇ ਚਿਰ ਤੋਂ ਖੁਦ ਨੂੰ ਕਹੀਆਂ-ਸੁਣੀਆਂ ਹੀ ਨਾ ਹੋਣ ,
ਜਿਵੇਂ ਖੁਦ ਮੈਂ ਖੁਦ ਤੋਂ ਦੂਰ ਵਸ ਰਿਹਾ ਹੋਵਾਂ  .
ਬਹੁਤ ਕੋਸ਼ਿਸ਼ ਕਰਦਾਂ ਹਾਂ ਕਿ ਨੇੜੇ ਜਾ ਕੇ ਖੁਦ ਨੂੰ ਮਿਲਾਂ ,
ਖੁਦ ਦਾ ਚੇਹਰਾ ਵੇਖਾਂ , ਖੁਦ ਨੂੰ  ਸੀਨੇ ਲਾਵਾਂ ਤੇ ਜੀ ਭਰ ਕੇ ਰੋ ਲਵਾਂ ,
ਪਰ ਇਹ ਸਬ ਜੀ ਦੀਆਂ ਹੀ ਗੱਲਾਂ ਰਹਿ ਜਾਂਦੀਆਂ ਨੇ ,
ਕਿਓਂਕਿ ਸੱਚ ਤਾਂ ਇਹ ਹੈ ਕਿ ਮੈਂ ਖੁਦ ਤੋ ਬਹੁਤ ਦੂਰ ਚਲਾ ਜਾ ਚੁੱਕਾ ,
ਮੈਂ ਏਸ ਕਦਰ ਜ਼ਿੰਦਗੀ ਦੇ ਮੋਹ ਚ ਧੱਸ ਚੁੱਕਾ ਹਾਂ ,
ਕਿ ਹੁਣ ਏਸ ਦਲਦਲ ਚੋਂ ਖੁਦ ਨੂੰ ਕੱਢ ਕੇ ਖੁਦ ਨਾਲ ਮਿਲਣਾ ਬਹੁਤ ਔਖਾ ਹੋ ਗਿਆ ਹੈ।
ਹੁਣ ਤਾਂ ਲੱਗਦਾ ਇਸੇ ਓਧਰ੍ਪੁਣੇ ਚ ਹੀ ਮੇਰੀਆਂ ਦੁਪਹਿਰਾਂ ਢਲ ਕੇ ਸ਼ਾਮਾਂ ਹੋ ਜਾਣੀਆਂ ਨੇ ,
ਤੇ ਸ਼ਾਮਾਂ ਦੀ ਚੁੱਪ ਚ ਹੀ ਕਿਸੇ ਦਿਨ ਮੇਰੀ ਰਾਤ ਹੋ ਜਾਣੀ ਹੈ ,
ਤੇ ਰਾਤ ਵੀ ਐਸੀ ਜਿਸਦਾ ਕਦੇ ਸਵੇਰਾ ਹੀ ਨਹੀਂ ਹੋਣਾ।
ਸੱਚੀ ਮੈਂ ਆਪਣੇ ਆਪ ਤੋ ਓਧਰ ਗਿਆਂ ਹਾਂ।


( Main aapne aap to odhar gya haan,
jiven kine chir to khud nal mulakat hi na hoyi hove,
jiven kine chir to khud nu kahian-sunnian hi na hon,
jiven khud main khud to dur vass reha hovan,
bahut koshish karda haan ke nerhe jaa ke khud nu mila,
khud da chehra vekhan, khud nu seene laavan te jee bhar ke ro lavaa,
par eh sab jee dian hi gallan reh jaandian ne,
kyuki sach ta eh hai ke main khud ton bahut dur jaa chukan,
main es kadar zindagi de moh ch dhass chukan haan ,
ke hun es daldal chon khud nu kadd ke khud naal milauna bahut aukha ho gya hai.
Hun ta lagda es odharpune ch hi merian dupehran dhal ke shaaman ho jaanian ne,
te shaaman di chup ch hi kise din meri raat ho jaani hai,
te raat vi aisi jisda kade savera hi nahi hona...
sachi main aapne aap to odhar gya haan...)

Comments

  1. Har shaam k baad ej subha honi ah..tere ghum ka bhi anth hona haan..har taraf ghum andhera hai tho kya hua..tu aagey badh hausla degi wo dua jo tere saath rahegi hamesha.....

    ReplyDelete

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क