Skip to main content

Posts

Showing posts from November, 2017

HAWA KE SAYE

कोई पूछे तो क्या बताएँ , समझाना चाहें भी तो क्या समझाएँ , अगर फिर भी ज़िद है तो इतना समझ लो कि , खुद को बंद कमरे में कैद करके घर से निकल आये , ग़मों की धुंद में ढूंढ़ने हम उड़ती हवा के साये। यह हवा अब जब भी चलती है तो ख़ाक उड़ा देती है , किसी किसान के खेत में बची राख उड़ा देती है , जो चुबती है आँखों में और निग़ाह ग़हरी कर देती है , जो चंद पलों में खुले गाँव की हवा शहरी कर देती है , जो पेड़ों को लहराती नहीं है , परिंदो को फड़फड़ाती नहीं है , जो सुन्न सी हो जाती है शमशान की तरह , छोटे बच्चों के संग मिल गाती नहीं है , अब कौन लोरी सुनाये , कौन चैन की नींद सुलाये , कौन ढूंढ के दिखाए इन नादान रूहों को , ग़मों की धुंद में उड़ती हवा के साये। पर यह हवा पहले कुछ ऐसी तो ना थी , मान लेती थी हर बात मेरी , यूँ मन-मर्ज़ी से बहती तो ना थी , पर फिर न-जाने कब यह शोर चला , एक न-शुक्रा सा दौर चला , मुँह मोड़ चला , मैं जितना इसकी और चला यह उतना पीछे छोड़ चला , एक गूँगी-बहरी सी सड़क थी एक काली-आंधी दौड़ चला , जो राह में आये वो दिखे ना , जो संग चले थे उनको राहों में ही छोड़ चला , अब कौन रास्ते जोड़ के

MITTI

ਇੱਕ ਮਾਂ ਦੀ ਮਿੱਟੀ ਨੇ ਜਾਇਆ ਮੈਨੂੰ , ਦੂਜੀ ਮਾਂ ਦੀ ਮਿੱਟੀ ਨੇ ਖਿਡਾਇਆ ਮੈਨੂੰ , ਮਿੱਟੀ ਨੇ ਪਾਲ਼ਿਆ ਵੱਡਿਆਂ ਕੀਤਾ , ਮਿੱਟੀ ਨੇ ਹੀ ਚਲਣਾ ਸਿਖਾਇਆ ਮੈਨੂੰ , ਇੱਕ ਮਿੱਟੀ ਪਿਓ ਦੀ ਮੇਰੇ ਸਿਰ `ਤੇ ਐਸੀ , ਖੁਦ ਮਿੱਟੀ ਨਾਲ ਮਿੱਟੀ ਹੋ ਕੇ ਕੱਢ ਮਿੱਟੀਓਂ ਤਖ਼ਤ ਬਿਠਾਇਆ ਮੈਨੂੰ , ਕੁੱਝ ਸੁਪਨੇ ਵੀ ਵੱਡੇ ਸੀ ਇਸ ਮਿੱਟੀ ਮਗਜ਼ ਦੇ , ਝਾੜ ਕੇ ਮਿੱਟੀ ਪੈਰਾਂ ਤੋਂ ਅੰਬਰਾਂ ਵਿਚ ਉਡਾਇਆ ਮੈਨੂੰ , ਕੁੱਝ ਹੱਥ ਹੋਏ ਭਾਰੇ ਤੇ ਸਿਰ ਬਹੁਤਾ ਹੀ ਉੱਚਾ , ਫੇਰ ਮਾਂ ਪਿਓ ਵੀ ਨਜ਼ਰੀਂ ਨਾ ਆਇਆ ਮੈਨੂੰ , ਰੱਜ ਕੇ ਓਹਨਾ ਦੀ ਮਿੱਟੀ , ਮਿੱਟੀ ਵਿੱਚ ਰੋਲੀ , ਪਰ ਧੰਨ ਉਹ ਮਿੱਟੀ ਜਿਹਨਾਂ ਭੌਰਾ ਨਾ ਜਤਾਇਆ ਮੈਨੂੰ , ਫੇਰ ਵੀ ਇਸ ਤਨ ਮਿੱਟੀ ਦੇ ਲਾਲਚ ਦੇਖੋ , ਚੰਦ ਹਿੱਸੇ ਮਿੱਟੀ ਪਿੱਛੇ ਭਾਈਆਂ ਨਾਲ ਲੜਾਇਆ ਮੈਨੂੰ , ਸਬਰ ਨਾ ਦਿੱਤਾ ਕਿਸੇ ਜੂਹ ਇੱਕ ਦਾ , ਦਰ-ਦਰ ਤੇ ਬੰਨੇ-ਬੰਨੇ ਭਟਕਾਇਆ  ਮੈਨੂੰ , ਇਸ ਮਨ ਮਿੱਟੀ ਦੀ ਉਸ ਮਿੱਟੀ ਦੇ ਲਈ ਲਾਲਸਾ ਦੇਖੋ , ਸਾਰੀ ਉਮਰ ਮਿੱਟੀ ਪਿੱਛੇ ਮਿੱਟੀ ਉੱਤੇ ਭਜਾਇਆ ਮੈਨੂੰ , ਅੰਤ ਚਲੀ ਜਦ ਵਾਅ ਕੋਈ ਨਾ , ਫੇਰ ਉਸੇ ਮਿੱਟੀ ਵਿੱਚ ਜਾਣ ਮਿਲਾਇਆ ਮੈਨੂੰ । ਮਿੰਨੀ ਵੇਖ ਉਸ ਖੁਦਾ ਦੀ ਖੇਡ ਨਿਰਾਲੀ , ਮਿੱਟੀ ਤੋਂ ਬਣਾ ਕੇ ਅਖੀਰ ਮਿੱਟੀ ਚ ਹੀ ਰੁਲਾਇਆ ਤੈਨੂੰ ।। Ik maa di mitti ne jaaya meinu , Duji maa di mitti ne khidaaya meinu , Mitti ne paalya vaddyan kitta , Mitti