Skip to main content

Posts

Showing posts from February, 2021

MULK - Hindi Translated

  Read MULK (Punjabi Poetry) here मैंने कल रेडियो पर सुना  कि इस मुल्क के दिन बदल गए हैं  इस मुल्क की आवाम बदल गई है  इस मुल्क के चेहरे-चिन्ह बदल गए हैं  मैंने सुना इस मुल्क की बड़ी तरक्की हो गई है  इस मुल्क में बड़े कमाल हो गए हैं  कहते हैं कि गाँव क़स्बे और क़स्बे शहर हो गए हैं  दुकानें शौरूम और बाज़ार मॉल हो गए हैं  कहते हैं कि हाट वाला लाला अब बड़ा बिज़नेसमैन हो गया है  लेकिन वो फेरी लगाने वाले करमू का क्या ? जिसकी टाँगें पत्थर हो गयीं फेरी लगा लगा कर  जिसके गले में ही बैठ गई उसकी ऊँचीं कड़क आवाज़  गलियों में आवाज़ें लगा लगा कर  जिसने बढ़ा लिए अपने सफ़ेद दाढ़ी और सफ़ेद बाल  शायद कुछ पैसे बचाने के लिए  और उस तीरथ नाई का क्या ? जो आज भी बैठा है वहीं उसी चौंक में  उसी पेड़ के नीचे  वही एक कुर्सी और एक शीशा  दो कैंची दो कंघी आज भी उसके वही औज़ार हैं  और वही उसके ग्राहक हैं  वह राजू रिक्शे वाला  जिसे बीस रुपये देना आज भी ज़्यादा लगता है  स्कूल वाली टीचर और बैंक वाली क्लर्क मैडम को  माना कि अब उसके पास रिक्शे की जगह आ गया ई-रिक्शा  अब पैडल ना मारने की वजह से उसकी चप्पल का स्ट्रैप नहीं निकलता  लेकिन चप्पल

MULK

ਮੈਂ ਕੱਲ੍ਹ ਰੇਡੀਓ `ਤੇ ਸੁਣਿਆ  ਕਿ ਏਸ ਮੁਲਕ ਦੇ ਦਿਨ ਬਦਲ ਗਏ ਨੇ  ਏਸ ਮੁਲਕ ਦੀ ਆਵਾਮ ਬਦਲ ਗਈ ਏ  ਏਸ ਮੁਲਕ ਦੇ ਚੇਹਰੇ-ਚਿੰਨ੍ਹ ਬਦਲ ਗਏ ਨੇ  ਮੈਂ ਸੁਣਿਆ ਏਸ ਮੁਲਕ ਦੀ ਬੜੀ ਤਰੱਕੀ ਹੋ ਗਈ ਏ  ਏਸ ਮੁਲਕ `ਚ ਬੜੇ ਕਮਾਲ ਹੋ ਗਏ ਨੇ  ਕਹਿੰਦੇ ਕਿ ਪਿੰਡ ਕਸਬੇ ਤੇ ਕਸਬੇ ਸ਼ਹਿਰ ਹੋ ਗਏ ਨੇ  ਦੁਕਾਨਾਂ ਸ਼ੋਅਰੂਮ ਤੇ ਬਾਜ਼ਾਰ ਮਾੱਲ ਹੋ ਗਏ ਨੇ  ਕਹਿੰਦੇ ਕਿ ਹੱਟ ਵਾਲਾ ਲਾਲਾ ਹੁਣ ਵੱਡਾ ਬਿਜ਼ਨੈੱਸਮੈਨ ਹੋ ਗਿਆ ਏ  ਪਰ ਓਹ ਫ਼ੇਰੀ ਵਾਲੇ ਭਾਨੇ ਦਾ ਕੀ ? ਜਿਹਦੀਆਂ ਲੱਤਾਂ ਪੱਥਰ ਹੋ ਗਈਆਂ ਫ਼ੇਰੀ ਲਾ ਲਾ ਕੇ  ਜਿਹਦੇ ਸੰਘ `ਚ ਹੀ ਬਹਿ ਗਈ ਓਹਦੀ ਖੜ੍ਹਵੀਂ ਆਵਾਜ਼  ਗਲੀਆਂ `ਚ ਹਾਕਾਂ ਲਾ ਲਾ ਕੇ  ਜਿਹਨੇ ਵਧਾ ਲਏ ਚਿੱਟੀ ਦਾੜ੍ਹੀ ਤੇ ਚਿੱਟੇ ਵਾਲ  ਖੋਹਰੇ ਕੁਝ ਪੈਸੇ ਬਚਾਉਣ ਲਈ  ਤੇ ਓਸ ਤੀਰਥ ਨਾਈ ਦਾ ਕੀ ? ਜਿਹੜਾ ਅੱਜ ਵੀ ਉਸੇ ਖੋਖਿਆਂ ਵਾਲੇ ਚੌਂਕ `ਚ ਬੈਠਾ  ਉਸੇ ਧਰੇਕ ਦੇ ਥੱਲੇ  ਓਹੀ ਇੱਕ ਕੁਰਸੀ ਤੇ ਇੱਕ ਸ਼ੀਸ਼ਾ  ਦੋ ਕੈਂਚੀਆਂ ਦੋ ਕੰਘੇ ਅੱਜ ਵੀ ਓਹਦੇ ਓਹੀ ਔਜ਼ਾਰ ਨੇ  ਤੇ ਓਹੀ ਓਹਦੇ ਗ੍ਰਾਹਕ ਨੇ  ਓਹ ਸ਼ਿੰਦਾ ਰਿਕਸ਼ੇ ਵਾਲਾ  ਜਿਹਨੂੰ ਵੀਹ ਰੁਪਏ ਦੇਣੇ ਹਾਲੇ ਵੀ ਚੁੱਭਦੇ ਨੇ  ਸਕੂਲ ਵਾਲੀ ਭੈਣਜੀ ਤੇ ਬੈਂਕ ਵਾਲੀ ਕਲਰਕ ਮੈਡਮ ਨੂੰ  ਮੰਨਿਆ ਕਿ ਓਹਦੇ ਕੋਲ ਰਿਕਸ਼ੇ ਦੀ ਥਾਂ ਆ ਗਿਆ ਈ-ਰਿਕਸ਼ਾ  ਹੁਣ ਪੈਡਲ ਨਾ ਮਾਰਨ ਕਰਕੇ ਓਹਦੀ ਜੁੱਤੀ ਦਾ ਸਟੈਪ ਨਹੀਂ ਨਿਕਲਦਾ  ਪਰ ਜੁੱਤੀ ਦਾ ਤਲਾ ਤਾਂ ਅੱਜ ਵੀ ਘਸਿਆ ਪਿਆ  ਤੇ ਓਹ ਮੋਚੀ ਬਾਪੂ  ਜਿਹੜਾ ਅੱਜ ਵੀ ਬੋਰੀ ਵਿਛਾ ਕੇ ਪੂੰਜੇ ਬੈਠਾ