Skip to main content

Chhoti Jehi Zindagi

ਇਸ ਛੋਟੀ ਜਿਹੀ ਜ਼ਿੰਦਗੀ ਚ ਕੀ ਕੁਝ ਨਹੀਂ ਦੇਖਿਆ ਮੈਂ ????
ਦਿਲਾਂ ਵਿੱਚ ਰੁੱਲਦੇ ਜ਼ਜਬਾਤ ਦੇਖੇ ਮੈਂ ,
ਅੱਖਾਂ ਸੁੱਕੀਆਂ ਤੇ ਰੌਂਦੇ ਅਲਫਾਜ਼ ਦੇਖੇ ਮੈਂ।
ਗੈਰਾਂ ਦੀਆਂ ਗੱਲਾਂ ਵਿੱਚ ਵੀ ਪਿਆਰ ਦੇਖੇ ਮੈਂ ,
ਤੇ ਯਾਰਾਂ ਦੀ ਬੁੱਕਲ ਵਿੱਚ ਹਥਿਆਰ ਦੇਖੇ ਮੈਂ।
ਇੱਕ ਹਾਰੇ ਹੋਏ ਸ਼ਖ਼ਸ ਦੇ ਜ਼ਜ੍ਬ-ਏ -ਜਨੂੰਨ ਦੇਖੇ ਮੈਂ ,
ਤੇ ਇੱਕ ਸਾਕਾਰ ਸੁਪਨੇ ਚ ਰੂਹ-ਏ-ਸਕੂੰਨ ਦੇਖੇ ਮੈਂ।
ਸਾਂਵਲ ਹੁੰਦਿਆਂ ਵੀ ਲੋਕ ਰੂਹਾਂ ਤੋਂ ਦੂਰ ਦੇਖੇ ਮੈਂ ,
ਤੇ ਬਿਨ ਦੇਖੇ ਵੀ ਕੁਝ ਅੱਖਾਂ ਦਾ ਨੂਰ ਦੇਖੇ ਮੈਂ।
ਮਨ ਨਾ ਭਾਵੇ ਪਰ ਜਿਸਮਾਂ ਦੇ ਮੀਤ ਦੇਖੇ ਮੈਂ ,
ਅਲ੍ਫ਼ਾਜ਼ਾਂ ਨੂੰ ਤਰਸਦੇ ਲੱਖਾਂ-ਹਜ਼ਾਰਾਂ ਗੀਤ ਦੇਖੇ ਮੈਂ।
ਪਿਆਸ ਦੇ ਮਾਰੇ ਹੰਝੂ ਵਹਾਉਂਦੇ ਕਈ ਕਿਨਾਰੇ ਦੇਖੇ ਮੈਂ ,
ਤੇ ਪੈੜਾਂ ਨੂੰ ਉਡੀਕਦੇ ਬੁੱਢ਼ੇ ਹੁੰਦੇ ਕਈ ਮਹਿਲ ਮੁਨਾਰੇ ਦੇਖੇ ਮੈਂ।
ਬਿਨ ਮੰਜ਼ਿਲ ਦੀਆਂ ਰਾਹਵਾਂ , ਬਿਨ ਖੁਸ਼ੀਆਂ ਦੇ ਚਾਹਵਾਂ ,
ਅਤੇ ਉਧਾਰ ਦੀਆਂ ਕੁਝ ਸਾਹਵਾਂ।
ਇਸ ਛੋਟੀ ਜਿਹੀ ਜ਼ਿੰਦਗੀ ਚ ਕੀ ਕੁਝ ਨਹੀਂ ਦੇਖਿਆ ਮੈਂ,
ਧਰਤੀ ਦੀ ਰਫਤਾਰ ਨਾਲ ਦਿਨ ਬਦਲਦੇ ਦੇਖੇ ਮੈਂ ,
ਤੇ ਘੜੀ ਦੀ ਰਫਤਾਰ ਨਾਲ ਲੋਕ ਬਦਲਦੇ ਦੇਖੇ ਮੈਂ।
ਇਸ ਛੋਟੀ ਜਿਹੀ ਜ਼ਿੰਦਗੀ ਚ ਕੀ ਕੁਝ ਨਹੀਂ ਦੇਖਿਆ ਮੈਂ ???

( Is chhoti jehi zindagi ch ki kuj nai dekhya main ???
  Dillan vich rulde zazbat dekhe main ,
  Akhkhan sukkian te ronde alfaz dekhe main.
  Gairan dian gallan vich v pyar dekhe main ,
  Te yaaran di bukkal vich hathyar dekhe main .
  Ik haare hoye shakhas de zazab-e-junoon dekhe main,
  Te ik sakaar supne ch rooh-e-sukoon dekhe main.
  Sanwal hundian v lok roohan to dur dekhe main,
  Te bin dekhe kuj akhkhan de noor dekhe main
  Mann na bhaave par jisman de meet dekhe main,
  Alfazan nu tarasde lakhan-hazaaran geet dekhe main .
  Pyaas de maare hanjhu vahaunde kai kinare dekhe main,
  Te pairhan nu udeekde budde hunde mehal munare dekhe main.
  Bin manzil dian raahvan, bin khushian de chaahvan,
  Ate udhaar dian kuj saahvan
  Is chhoti jehi zindagi ch ki kuj nai dekhya main....
  Dharti di raftaar nal din badalde dekhe main,
  Te ghadi di raftaar nal lok badalde dekhe main..
  Is chhoti jehi zindagi ch ki kuj nai dekhya main ????
  

Comments

  1. Kagaz ki kashti thi paani ka kinaara tha..khelni ki masti thi ye dil awaara tha...kaha agaye is samajhdari k dal dal mein..wo nadaan bachpan bhi kitna pyaara tha..

    ReplyDelete

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क