Skip to main content

Posts

Showing posts from April, 2019

TIK TIK TIK

ਕੀ ਹੋਇਆ ਜੇ ਅੱਜ ਫੇਰ ਜ਼ਿੰਦਗੀ ਦੀ ਭੱਜ-ਦੌੜ ਚ ਨਿਕਲ ਗਿਆ ਮੇਰੀ ਦੋਸਤ ਕੱਲ੍ਹ ਤਾਂ ਆਵੇਗਾ , ਕੀ ਹੋਇਆ ਜੇ ਅੱਜ ਫੇਰ ਵੇਲਾ ਸਾਡੇ ਹੱਥੋਂ ਨਿਕਲ ਗਿਆ ਮੇਰੀ ਦੋਸਤ ਕੱਲ੍ਹ ਤਾਂ ਆਵੇਗਾ , ਕੀ ਹੋਇਆ ਜੇ ਅੱਜ ਫੇਰ ਸਾਡੇ ਜਜ਼ਬਾਤਾਂ ਨੂੰ ਅਲਫਾਜ਼ ਨਾ ਮਿਲੇ ਮੇਰੀ ਦੋਸਤ ਕੱਲ੍ਹ ਤਾਂ ਆਵੇਗਾ , ਕੀ ਹੋਇਆ ਜੇ ਅੱਜ ਫੇਰ ਸਾਡੀ ਸੋਚ ਨੂੰ ਆਗ਼ਾਜ਼ ਨਾ ਮਿਲੇ ਮੇਰੀ ਦੋਸਤ ਕੱਲ੍ਹ ਤਾਂ ਆਵੇਗਾ , `ਤੇ ਕੱਲ੍ਹ ਅਸੀਂ ਜੀਵਾਂਗੇ ਸਿਰਫ ਆਪਣੇ ਆਪ ਨੂੰ `ਤੇ ਘੜੀ ਦੀ ਰਫਤਾਰ ਨਾਲ ਧੜਕਣਗੇ ਸਾਡੇ ਦਿਲ ਟਿਕ - ਟਿਕ - ਟਿਕ .... `ਤੇ ਕੱਲ੍ਹ ਅਸੀਂ ਜੀਵਾਂਗੇ ਸਿਰਫ ਪਿਆਰ ਨੂੰ `ਤੇ ਘੜੀ ਦੀ ਰਫਤਾਰ ਨਾਲ ਧੜਕਣਗੇ ਸਾਡੇ ਦਿਲ ਟਿਕ - ਟਿਕ - ਟਿਕ .... `ਤੇ ਓਹ ਕੱਲ੍ਹ ਅੱਜ ਵਾਂਗ ਬਿਲਕੁਲ ਨਹੀਂ ਹੋਵੇਗਾ ਮੇਰੀ ਦੋਸਤ ਓਸ ਕੱਲ੍ਹ `ਚ ਅੱਜ ਵਾਂਗ ਦੂਰੀਆਂ ਨਹੀਂ ਹੋਣਗੀਆਂ ਮਜਬੂਰੀਆਂ ਨਹੀਂ ਹੋਣਗੀਆਂ ਓਸ ਕੱਲ੍ਹ `ਚ ਕੋਈ ਵੀ ਪਿਆਰ ਯਾਰ ਤੋਂ ਦੂਰ ਨਹੀਂ ਹੋਵੇਗਾ `ਤੇ ਕੋਈ ਵੀ ਦਿਲ ਏਹਨਾਂ ਮਜਬੂਰ ਨਹੀਂ ਹੋਵੇਗਾ ਓਹ ਕੱਲ੍ਹ ਅੱਜ ਵਾਂਗ ਬਿਲਕੁਲ ਨਹੀਂ ਹੋਵੇਗਾ ਮੇਰੀ ਦੋਸਤ ਓਸ ਕੱਲ੍ਹ `ਚ ਮਹਿਕਦੀਆਂ ਗੁਣ-ਗੁਣਾਉਂਦੀਆਂ ਹਵਾਵਾਂ ਹੋਣਗੀਆਂ , ਤੇਜ਼ ਰਫਤਾਰ ਸ਼ੂਕਦੇ ਝੱਖੜ-ਤੂਫ਼ਾਨ  ਨਹੀਂ ਹੋਣਗੇ , ਓਸ ਕੱਲ੍ਹ `ਚ ਸੱਜੀਆਂ ਚਾਰੇ ਪਾਸੇ ਮਹਿਫ਼ਿਲਾਂ ਹੋਣਗੀਆਂ ਪਿੱਟਦੇ ਵੈਣ ਪਾਉਂਦੇ ਸ਼ਮਸ਼ਾਨ ਨਹੀਂ ਹੋਣਗੇ , ਓਹ ਕੱਲ੍ਹ ਖੁਸ਼ੀਆਂ ਨਾਲ ਭਰਿਆ ਇੱਕ ਵੇਹੜਾ ਹੋਵੇਗਾ ਮੇਰੀ ਦੋਸਤ