ਕੋਈ ਤਾਂ ਸੁਣ ਲਓ ਲੈ ਬੁੱਲਾਂ ਤੇ ਪੁਕਾਰ ਫਿਰਾਂ ਮੈਂ , ਟੁੱਟਿਆ-ਹਾਰਿਆ ਬਦਨਸੀਬ ਲਾਚਾਰ ਫਿਰਾਂ ਮੈਂ , ਸਮਝ ਨਾ ਆਵੇ ਦੇਵਾਂ ਗਲੀਆਂ ਵਿੱਚ ਹੌਕੇ , ਜਾਂ ਫਿਰ ਲੈ ਕੇ ਵਿੱਚ ਬਾਜ਼ਾਰ ਫਿਰਾਂ ਮੈਂ , ਨਾ ਇਹਦਾ ਕੋਈ ਮੁੱਲ ਮੈਂ ਲਾਵਾਂ , ਨਾ ਹੀ ਮੈਂ ਕੁੱਝ ਮੰਗਾਂ ਵਟਾਵਾਂ , ਆਸਾਂ ਦੀ ਕੁੱਖ ਚੋਂ ਐਸੀ ਖੋਟੀ ਸਦਰਾਂ ਦੀ ਲੀਹ ਜੰਮੀ ਏ , ਕੋਈ ਤਾਂ ਲੈ ਲਓ ਮਿੰਨਤ ਕਰਾਂ ਮੈਂ ਸਾਡੇ ਘਰ ਇੱਕ ਧੀ ਜੰਮੀ ਏ । ਪਿੱਛਲੇ ਵਰ੍ਹੇ ਵੀ ਇੱਕ ਕੁਲੈਣੀ ਜੰਮੀ ਸੀ , ਹੱਡਾਂ ਦੇ ਵਿੱਚ ਬਹਿਣੀ ਜੰਮੀ ਸੀ , ਲਾਏ ਸੀ ਜਿਨ੍ਹੇ ਚਾਹਵਾਂ ਨੂੰ ਫਾਹੇ , ਐਸੀ ਹੀ ਟੁੱਟ-ਪੈਣੀ ਜੰਮੀ ਸੀ , ਪਰ ਇਸ ਵਾਰ ਉਮੀਦ ਬੜੀ ਸੀ , ਗਲ਼ ਪਾਈ ਸਾਧ ਦੀ ਤਵੀਤ ਮੜੀ ਸੀ , ਜਿਹਦਾ ਡਰ ਸੀ ਨਾ ਜੰਮੇ ਦੁਬਾਰਾ ਇਸ ਵਾਰ ਵੀ ਚੰਦਰੀ ਓਹੀ ਜੰਮੀ ਏ , ਕੋਈ ਤਾਂ ਲੈ ਲਓ ਮਿੰਨਤ ਕਰਾਂ ਮੈਂ ਸਾਡੇ ਘਰ ਇੱਕ ਧੀ ਜੰਮੀ ਏ । ਪਰ ਹਾਂ ਜੇ ਪੁੱਤ ਜੰਮਦਾ ਤਾਂ ਵਾਂਗ ਰਾਜੇ ਦੇ ਰੱਖਦੇ , ਚੰਨ ਮੁੱਖੜੇ ਤੇ ਕਾਲੇ ਟਿੱਕੇ ਲਾ ਕੇ ਰੱਖਦੇ , ਚੁੱਕਣੇ ਪੈਂਦੇ ਭਾਂਵੇ ਵਿਆਜੂ - ਉਧਾਰੇ , ਪਰ ਹਰ ਮੂੰਹੋਂ ਕੱਢੀ ਓਹਦੀ ਪੁਘਾ ਕੇ ਰੱਖਦੇ , ਸ਼ੌਂਕ ਪੂਰੇ ਓਹਦੇ ਕਰਦੇ ਸਾਰੇ , ਓਹਦੇ ਨਾਂ ਤੇ ਬਣਾਉਂਦੇ ਮਹਿਲ-ਮੁਨਾਰੇ , ਪਰ ਵਾਂਗ ਇੱਟਾਂ ਦੇ ਢਹਿ ਗਏ ਸੁਪਨੇ ਕਰਮਾਂ ਦੀ ਬੈਠੀ ਨੀਂਹ ਜੰਮੀ ਏ , ਕੋਈ ਤਾਂ ਲੈ ਲਓ ਮਿੰਨਤ ਕਰਾਂ ਮੈਂ ਸਾਡੇ ਘਰ ਇੱਕ ਧੀ ਜੰਮੀ ਏ । ਚਲੋ ਛੱਡੋ ਮੇਰੀ ਧੀ ਦੀ ਗੱਲ ਮੁਕਾਓ , ਆਪੇ ਪਾਲ
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem