ਉਹ ਕਹਿੰਦਾ... ਚੱਲ !
ਚੰਨ ਤੇ ਤਾਰਿਆਂ ਪਾਰ ਚੱਲੀਏ
ਮੈਂ ਕਹਿਣਾਂ... ਛੱਡ !
ਪਿੰਡ ਦੇ ਢਾਰਿਆਂ ਪਾਰ ਚੱਲੀਏ
ਉਹ ਕਹਿੰਦਾ... ਚੱਲ !
ਤੱਕੀਏ ਅੰਬਰਾਂ ਤੋਂ ਪਾਰ ਦੇ ਨਜ਼ਾਰੇ
ਮੈਂ ਕਹਿਣਾਂ... ਛੱਡ !
ਏਹਨਾਂ ਸਭ ਨਜ਼ਾਰਿਆਂ ਪਾਰ ਚੱਲੀਏ
ਉਹ ਕਹਿੰਦਾ... ਚੱਲ !
ਦੁਨੀਆ ਜਿੱਤ ਕੇ ਦਿਖਾ ਦੇਈਏ ਦੁਨੀਆ ਨੂੰ
ਮੈਂ ਕਹਿਣਾਂ... ਛੱਡ !
ਖ਼ੁਦ ਖ਼ੁਦੀ ਤੋਂ ਹਾਰਿਆਂ ਪਾਰ ਚੱਲੀਏ
ਉਹ ਕਹਿੰਦਾ... ਚੱਲ !
ਦੁਨੀਆ `ਤੇ ਲਿਖ ਦੇਈਏ ਨਵੇਂ ਇਸ਼ਕ ਦੀ ਕਹਾਣੀ
ਮੈਂ ਕਹਿਣਾਂ... ਛੱਡ !
ਇਸ ਝੂਠੀ ਮੁਹੱਬਤ ਦੇ ਝੂਠੇ ਲਾਰਿਆਂ ਪਾਰ ਚੱਲੀਏ
ਉਹ ਕਹਿੰਦਾ... ਚੱਲ !
ਦੇਖੀਏ ਕਿਦਾਂ ਸੂਰਜ ਦੁਆਲੇ ਨੇ ਘੁੰਮਦੇ ਗ੍ਰਹਿ
ਮੈਂ ਕਹਿਣਾਂ... ਛੱਡ !
ਮੰਡੀਆਂ `ਚ ਘੁੰਮਦੇ ਜੱਟ ਮਾੜਿਆਂ ਪਾਰ ਚੱਲੀਏ
ਉਹ ਕਹਿੰਦਾ... ਚੱਲ !
ਮਾਣੀਏ ਠੰਡੀ ਰਾਤ `ਚ ਅਕਾਸ਼ਗੰਗਾ ਦਾ ਦ੍ਰਿਸ਼
ਮੈਂ ਕਹਿਣਾਂ... ਛੱਡ !
ਧੁੱਪੇ ਵਾਢੀ ਕਰਦੇ ਕਿਰਤੀ ਵਿਚਾਰਿਆਂ ਪਾਰ ਚੱਲੀਏ
ਉਹ ਕਹਿੰਦਾ... ਛੱਡ !
ਉੱਡ ਚੱਲੀਏ ਏਹਨਾਂ ਵਹਿਮਾਂ, ਧਰਮਾਂ, ਜ਼ਾਤਾਂ ਤੋਂ ਪਾਰ
ਮੈਂ ਕਹਿਣਾਂ... ਚੱਲ !
ਪਿੱਛਲੇ ਦੰਗਿਆਂ `ਚ ਘਰ ਉਜਾੜਿਆਂ ਪਾਰ ਚੱਲੀਏ
ਉਹ ਕਹਿੰਦਾ... ਛੱਡ !
ਚੱਲੀਏ ਇਸ ਨਿਆਂ-ਅਨਿਆਂ ਦੇ ਚੱਕਰਾਂ ਤੋਂ ਪਾਰ
ਮੈਂ ਕਹਿਣਾਂ... ਚੱਲ !
ਜੇਲ੍ਹਾਂ `ਚ ਬੰਦ ਭੁੱਲਰ-ਹਵਾਰਿਆਂ ਪਾਰ ਚੱਲੀਏ
ਉਹ ਕਹਿੰਦਾ... ਛੱਡ !
ਚੱਲ ਚੱਲੀਏ ਕਿ ਹੁਣ ਦੁਨੀਆ `ਤੇ ਕੱਖ ਵੀ ਨਹੀਂ ਰਿਹਾ
ਮੈਂ ਕਹਿਣਾਂ... ਚੱਲ !
ਪਹਿਲਾਂ ਏਹਨਾਂ ਕੱਖਾਂ ਵਲੋਂ ਕੱਖ ਖਿਲਾਰਿਆਂ ਪਾਰ ਚੱਲੀਏ
ਉਹ ਕਹਿੰਦਾ... ਛੱਡ !
ਇਸ ਮਿੱਟੀ `ਚ ਮਿੱਟੀ ਹੋ ਚੱਲੀਏ ਇਸ ਮਿੱਟੀ ਤੋਂ ਪਾਰ
ਮੈਂ ਕਹਿਣਾਂ... ਚੱਲ !
ਇਸ ਤਨ ਮਿੱਟੀ ਦੇ ਮਨ ਮਿੱਟੀ ਢੇਮਾਂ ਗਾਰਿਆਂ ਪਾਰ ਚੱਲੀਏ
ਉਹ ਕਹਿੰਦਾ... ਚੱਲ !
ਚੰਨ ਤੇ ਤਾਰਿਆਂ ਪਾਰ ਚੱਲੀਏ
ਮੈਂ ਕਹਿਣਾਂ... ਛੱਡ !
ਪਿੰਡ ਦੇ ਢਾਰਿਆਂ ਪਾਰ ਚੱਲੀਏ
(Oh kehnda... Chal
Chann te taare`an paar challiye
Main Kehna`n... Chhad
Pind se Dhaare`an paar challiye
Oh kehnda... Chal
Takkiye ambran to paar de nazare
Main Kehna`n... Chhad
Ehna sab nazare`an paar challiye
Oh kehnda... Chal
Dunia jitt ke dikha daiye dunia nu
Main Kehna`n... Chhad
Khud khudi ton haare`an paar challiye
Oh kehnda... chal
Dunia te likh daiye nave ishq di kahani
Main Kehna`n... Chhad
Is jhoothi mohabbat de jhoothe laare`an paar challiye
Oh kehnda... Chal
Dekhiye kid`an suraj dwaale ghumde ne greh
Main Kehna`n... Chhad
Mandian ch ghumde jatt marhe`an paar challiye
Oh kehnda... Chal
Maaniye thandi raat ch akashganga da drish
Main Kehna`n... Chhad
Dhuppe vaadi karde kirti vichare`an paar challiye
Oh kehnda... Chhad
Udd challiye ehna veham`an dharm`an zaat`an to paar
Main Kehna`n... Chal
Pichle dange`an ch ghar ujaade`an paar challiye
Oh kehnda... Chhad
Challiye is niya-aniya de chakar`an to paar
Main Kehna`n... Chal
Jailan ch band Bhullar-Haware`an paar challiye
Oh kehnda... Chhad
Chal challiye ke hun kakh v nahi reha dunia te
Main Kehna`n... Chal
Pehlan ehna kakh`an valon kakh khilare`an paar challiye
Oh kehnda... Chhad
Is mitti ch mitti ho challiye is mitti to paar
Main Kehna`n... Chal
Is tann mitti de mann mitti dhem`an gaare`an paar challiye
Oh kehnda... Chal
Chann te taare`an paar challiye
Main Kehna`n... Chhad
Pind se Dhaare`an paar challiye)
Comments
Post a Comment
Thanks for your valuable time and support. (Arun Badgal)