KAUN HAAN MAIN ?

ਅੱਜ ਬਹੁਤ ਚਿਰਾਂ ਪਿੱਛੋਂ ਇੱਕ ਪੁਰਾਣੀ ਡਾਇਰੀ ਦੇ ਇੱਕ ਫਟੇ ਹੋਏ ਵਰਕੇ ਉੱਤੇ ਕੁੱਝ ਲਾਈਨਾਂ ਲਿਖੀਆਂ ਮਿਲ ਗਈਆਂ , ਜੋ ਕਿ ਸ਼ਾਇਦ ਮੇਰੇ ਸਕੂਲ ਵੇਲੇ ਦੀਆਂ ਲਿਖੀਆਂ ਹੋਈਆਂ ਹਨ। ਉਸ ਸਬ ਦੇ ਵਿੱਚੋਂ ਕੁੱਝ ਹਿੱਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ। 
ਜੋ ਕਦੇ ਲੁੱਕ-ਲੁੱਕ ਕੇ ਲਿਖਦਾ ਸਾਂ ਅੱਜ ਸਬਦੇ ਨਾਲ ਸਾਂਝਾ ਕਰਨਾ ਵੀ ਇੱਕ ਅਜੀਬ ਜਿਹੀ ਖੁਸ਼ੀ ਹੈ। 

ਕਿੰਨੇ ਅਰਸੇ ਇਸ ਦੇਹ ਦੇ ਨਾਲ ਗੁਜ਼ਾਰੇ ,
ਕਿੰਨੇ ਲਏ ਰੱਬ ਤੋਂ ਸਾਹ ਉਧਾਰੇ ,
ਪਰ ਸਮਝ ਨਹੀਂ ਪਾਉਂਦਾਂ ਹਾਂ ਕਿ ਕੌਣ ਹਾਂ ਮੈਂ ?
ਹਰ ਸਾਹ ਦੇ ਨਾਲ ਮੈਂ ਕੁਝ ਹੋਰ ਹਾਂ ,
ਝੂਠ ਨਾਲ ਖੜ੍ਹਦਾ ਦਲੇਰ ਪਰ ਸੱਚ ਨੂੰ ਪੜ੍ਹਦਾ ਕਮਜ਼ੋਰ ਹਾਂ ,
ਰੋਜ਼ ਸਵੇਰੇ ਖੁਦ ਨੂੰ ਸਮਝਾਉਂਦਾਂ ਹਾਂ ,
ਪਰ ਸ਼ਾਮ ਢਲੇ ਮੁੜ ਭੁੱਲ ਜਾਂਦਾ ਹਾਂ ਕਿ ਕੌਣ ਹਾਂ ਮੈਂ ?

ਮੂਰਤੀ , ਪੱਥਰ , ਦੀਵਾਰਾਂ ਦੀ ਮੈਨੂੰ ਕਦਰ ਨਾ ਕੋਈ ,
ਵੇਦ , ਗ੍ਰੰਥ , ਮਣਕੇ ਹਜ਼ਾਰਾਂ ਦੀ ਮੈਨੂੰ ਨਜ਼ਰ ਨਾ ਕੋਈ ,
ਰੱਬ , ਪ੍ਰਭੂ , ਅੱਲ੍ਹਾ ਤੋਂ ਪਾਸਾ ਵੱਟ ਕੇ ,
ਉਸ ਯਾਰ ਦਾ ਸਜ਼ਦਾ ਕਰਦਾ ਹਾਂ ,
ਹਾਂ , ਮੈਂ ਇੱਕ ਕਾਫ਼ਿਰ ਹਾਂ । 

ਥੱਕ ਕੇ ਥੰਮ ਜਾਣਾ ਮੇਰੀ ਫ਼ਿਤਰਤ ਵਿੱਚ ਨਹੀਂ ,
ਤੇ ਮੰਜ਼ਿਲ ਨੂੰ ਪਾਉਣਾ ਮੇਰੀ ਕਿਸਮਤ ਵਿੱਚ ਨਹੀਂ ,
ਮੁਕੱਦਰਾਂ ਦੇ ਠੇਡੇ ਖਾਉਂਦਾ , ਖੋਟੀ ਕਿਸਮਤ ਨੂੰ ਅਜ਼ਮਾਉਂਦਾ ,
ਨਿੱਤ ਖ਼ਵਾਬਾਂ ਦੇ ਪੈਂਡੇ ਚੜ੍ਹਦਾ ਹਾਂ ,
ਹਾਂ , ਮੈਂ ਇੱਕ ਮੁਸਾਫ਼ਿਰ ਹਾਂ ।

ਬੈਠਾਂ ਹਾਂ ਦਿਲ ਵਿੱਚ ਕਈ ਅਰਮਾਨ ਲੁੱਕੋ ਕੇ ,
ਜਾਪਦਾ ਹਾਂ ਹਰ ਸਾਹ ਨਾਲ ਇੱਕ ਨਾਮ ਪਰੋ ਕੇ ,
ਉਂਝ ਗੱਲਾਂ-ਗੱਲਾਂ ਵਿੱਚ ਉੱਡਦੇ ਪੰਛੀ ਫੜ੍ਹਦਾਂ ਹਾਂ ,
ਪਰ ਗੱਲ ਦਿਲ ਦੀ ਮੂੰਹੋਂ ਕਹਿ ਨਾ ਪਾਉਂਦਾਂ ਹਾਂ ,
ਹਾਂ , ਮੈਂ ਇੱਕ ਕਾਇਰ ਹਾਂ । .

ਪਰ ਜੋ ਕਹਿ ਨਾ ਪਾਵਾਂ ਆਪਣੀ ਜ਼ੁਬਾਨੀ ,
ਉਹ ਸਬ ਕਹਿ ਜਾਂਦੀ ਲਫ਼ਜ਼ਾਂ ਦੀ ਕਹਾਣੀ ,
ਗੀਤਾਂ ਵਿਚ ਓਹਦੀ ਪਹਿਚਾਣ ਬਣਾ ਕੇ ,
ਕਲਮ ਨੂੰ ਆਪਣੀ ਜ਼ੁਬਾਨ ਬਣਾ ਕੇ ,
ਕਾਗਜ਼ਾਂ ਦੇ ਉੱਤੇ ਅਲਫਾਜ਼ , 
ਆਪਣੇ ਦਿਲ ਦੇ ਜ਼ਜ਼ਬਾਤ ਜਤਾਉਂਦਾਂ ਹਾਂ, 
ਹਾਂ , ਮੈਂ ਇੱਕ ਸ਼ਾਇਰ ਹਾਂ । 
ਹਾਂ , ਮੈਂ ਇੱਕ ਸ਼ਾਇਰ ਹਾਂ ।।   



Kinne arse is deh de naal guzaare ,
Kinne laye rabb to saah udhaare ,
Par samaz nahi paundan haan ke kaun haan main ?
Har saah de naal main kuj hor haan ,
Jhuth naal kharda daler par sach nu parhda kamzor haan ,
Roz savere khud nu samzaunda haan ,
Par shaam dhale murh bhul jaanda haan ke kaun haan main ?

Murti , pathar, deewaran di mainu kadar naa koi ,
Ved, granth, manke hazaaran di mainu nazar na koi ,
Rabb , Prabhu , Allah to paasa vatt ke ,
Us yaar da sazda karda haan ,
Haan , Main ikk kafir haan .

Thakk ke thamm jaana meri fitrat vich nai ,
Te manzil nu pauna meri kismat vich nai ,
Mukadran de thede khaunda , khoti kismat nu azmaunda ,
Nitt khwaaban de pende charda haan ,
Haan , Main ikk musafir haan .

Bethan haan dil vich kai armaan luko ke ,
Japda haan har saah naal ikk naam pro ke , 
Unjh gallan-gallan vich udd`de panchi farda haan ,
Par gal dil di muhon kehno darda haan ,
Haan , Main ikk kayar haan .

Par jo keh na paavan apni zubaani ,
Oh sab keh jandi lafzan di kahani ,
Geetan vich ohdi pehchaan bna ke ,
Kalam nu apni zubaan bna ke ,
Kaagzan de utte alfaz, 
Apne dil de zazbaat jataunda haan ,
Haan , Main ikk shayar haan .
Haan , Main ikk shayar haan ...

1 comment:

Thanks for your valuable time and support. (Arun Badgal)