ਕਾਫ਼ੀ ਸਾਲ ਪੁਰਾਣੀਆਂ ਲਿੱਖੀਆਂ ਕੁਝ ਸਤਰਾਂ ਅੱਜ ਇਕੱਲੇ ਬੈਠ ਕੇ ਧੁੱਪ ਸੇਕਦੇ ਦੇ ਜ਼ਹਿਨ ਚ ਮੁੜ ਫੇਰਾ ਪਾ ਗਈਆਂ ਤੇ ਮੈਂ ਮੁੜ ਓਹਨਾਂ ਹਾਲਾਤਾਂ ਚ ਚਲਾ ਗਿਆਂ ਜੇਹੜੇ ਵੇਲਿਆਂ ਤੇ ਜੇਹੜੇ ਹਾਲਾਤਾਂ ਚ ਇਹ ਸਤਰਾਂ ਲਿੱਖੀਆਂ ਗਈਆਂ ਸਨ। ਉਮੀਦ ਹੈ ਇਹਨਾਂ ਸਤਰਾਂ ਦੇ ਜ਼ਰੀਏ ਓਹ ਹਾਲਾਤ ਵੀ ਜ਼ਾਹਿਰ ਹੋ ਜਾਣਗੇ।
ਅੱਜ ਫੇਰ ਇਹ ਸੂਰਜ ਚੜਿਆ ਤੇ ਆ ਕੇ ਜੋਬਨ ਤੇ ਢਲ ਜਾਣਾ ,
ਤੜਕੇ-ਤੜਕੇ ਸੱਦ ਪੰਛੀਆਂ ਨੂੰ ਸ਼ਾਮ ਨੂੰ ਵਾਪਿਸ ਘੱਲ ਜਾਣਾ ,
ਅੱਜ ਫੇਰ ਇਹ ਸੂਰਜ ਚੜਿਆ ਤੇ ਆ ਕੇ ਜੋਬਨ ਤੇ ਢਲ ਜਾਣਾ।
ਕਈਆਂ ਘਰਾਂ ਚ ਬੂਹੇ ਖੁਸ਼ੀਆਂ ਦੇ ਖੁਲਣੇ , ਤੇ ਕਈਆਂ ਚ ਦਸਤਕ ਦੇਣੀ ਸੋਗ ਨੇ ,
ਕਈਆਂ ਦੇ ਸਬ ਦੁਖੜੇ ਟੁੱਟਣੇ ,ਤੇ ਕਈਆਂ ਦੇ ਗਲ ਲੱਗ ਮਿਲਣਾ ਰੋਗ ਨੇ ,
ਕੁਝ ਵੇਹੜਿਆਂ ਚ ਨਵੇਂ ਫੁੱਲ ਖਿੜਨੇ ,ਤੇ ਕੁਝ ਦਾ ਚੌੜਾ ਸੀਨਾ ਵੀ ਛੱਲ ਜਾਣਾ।
ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ।
ਅੱਜ ਫੇਰ ਕਿਸੇ ਅਮੀਰ ਨੇ ਆਪਣਾ ਇੱਕ ਹੋਰ ਸੁਪਨਾ ਪੂਰਾ ਕਰ ਜਾਣਾ ,
ਤੇ ਅੱਜ ਫੇਰ ਕਿਸੇ ਗਰੀਬ ਨੇ ਇੱਕ ਹੋਰ ਦਿਨ ਦੀ ਫਾਂਸੀ ਚੜ ਜਾਣਾ ,
ਕਿਸੇ ਲੋਹ ਵਰਗੇ ਪੁੱਤ ਨੇ ਅੱਖੀਂ ਸੁਪਨੇ ਲੈ ਕੇ ਜਹਾਜ਼ੇ ਚੜ ਜਾਣਾ ,
ਤੇ ਕਿਸੇ ਧੁੱਪ ਵਰਗੀ ਧੀ ਨੂੰ ਬਾਬੁਲ ਨੇ ਕਿਸੇ ਹੋਰ ਦੇ ਨਾਵੇਂ ਕਰ ਜਾਣਾ ,
ਸੁਪਨੇ ਲੈ ਕੇ ਨਿਕਲਣਾ ਪੂਰਬ ਤੋਂ ਤੇ ਤਜ਼ਰਬੇ ਦੇ ਕੇ ਪੱਛਮ ਚ ਰਲ ਜਾਣਾ ,
ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ।
ਅੱਜ ਫੇਰ ਕਿਸੇ ਜੋਗੀ ਨੇ ਕਿਸੇ ਦੇ ਪਿਆਰ ਚ ਕੰਨ ਪੜਵਾਉਣੇ ,
ਫੇਰ ਕਿਸੇ ਦਰਬਾਰ ਚ ਰਾਗੀਆਂ ਉੱਚੀ-ਉੱਚੀ ਰਾਗ ਨੇ ਗਾਉਣੇ ,
ਕਿਸੇ ਕਰਾਮਾਤੀ ਨੇ ਆਪਣੀ ਕੋਈ ਕਰਾਮਾਤ ਦਿਖਾਉਣੀ ,
ਤੇ ਸ਼ਾਮ ਢਲੇ ਕਿਸੇ ਫਕ਼ੀਰ ਨੇ ਰੱਬ ਨੂੰ ਦਿਲ ਦੀ ਬਾਤ ਸੁਨਾਉਣੀ ,
ਕਿਸੇ ਨੂੰ ਫਸਾ ਜਾਣਾ ਮੋਹ-ਮਾਇਆ ਚ, ਤੇ ਕਿਸੇ ਦੇ ਪਿੰਡੇ ਸਵਾਹ ਇਹਨੇ ਮੱਲ ਜਾਣਾ ,
ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ।
ਤੜਕੇ-ਤੜਕੇ ਸੱਦ ਪੰਛੀਆਂ ਨੂੰ ਸ਼ਾਮ ਨੂੰ ਵਾਪਿਸ ਘੱਲ ਜਾਣਾ ,
ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ।
Ajj fer eh Suraj chadya te aa ke joban te dhal jaana ,
Tadke-tadke sadd panchian nu shaam nu vapis ghal jana,
Ajj fer eh Suraj chadya te aa ke joban te dhal jaana ..
Kayian gharan ch buhe khushian de khulne te kise ch dastak deni sog ne ,
Kayian de sab dukhde tutne te kayian de gal lag milna rog ne ,
Kujh vehdian ch nave phul khidne te kise da chauda seena v chhall jaana,
Ajj fer eh Suraj chadya te aa ke joban te dhal jaana ..
Ajj fer kise amir ne apna ik hor supna pura kar jaana ,
Te ajj fer kise garib ne ik hor din di fansi chad jaana ,
Kise loh varge putt ne supne le ke jahaaze chad jaana,
Te kise dhup vargi dhee nu babul ne kise hor de naave kar jaana ,
Supne le k nikalna purab cho te tazarbe de k pachham ch ral jaana ,
Ajj fer eh Suraj chadya te aa ke joban te dhal jaana ..
Ajj fer kise jogi ne kise de pyar ch kann padvaune ,
Fer kise darbar ch raagian uchi-uchi raag ne gaune ,
Kise karamati ne apni koi karamat dikhani ,
Te shaam dhale kise faqeer ne rab nu dil di baat sunauni ,
Kise nu fsa jaana moh-maya ch te kise de pinde swaah ine mal jaana ,
Ajj fer eh Suraj chadya te aa ke joban te dhal jaana ..
Tadke-tadke sadd panchian nu shaam nu vapis ghal jana,
Ajj fer eh Suraj chadya te aa ke joban te dhal jaana ...
Nice keep it up
ReplyDeletethnku dear.. thnx very much
ReplyDelete