Skip to main content

BUKKAL DA NIGH

ਇਹ ਕੁਝ ਸਤਰਾਂ ਪਤਾ ਨਹੀਂ ਕਿਸ ਸੋਚ ਚ ਤੇ ਕਿਸਦੇ ਲਈ ਲਿੱਖੀਆਂ ਹਨ।  ਪਰ ਸਿਰਫ ਇੰਨਾ ਜਾਣਦਾਂ ਹਾਂ ਕਿ ਹਰ ਵਾਰ ਜਦ ਵੀ ਇਹ ਸਤਰਾਂ ਗੁਨਗੁਨਾਉਂਦਾ ਹਾਂ ਤਾਂ ਇੱਕ ਤਸਵੀਰ ਅੱਖਾਂ ਮੁਰ੍ਹੇ ਖੁਦ-ਬ-ਖੁਦ ਬਣ ਜਾਂਦੀ ਹੈ , ਜਿਸਨੂੰ ਬਿਆਨ ਕਰਨਾ ਮੇਰੇ ਅਲ੍ਫ਼ਾਜ਼ਾਂ ਦੀ ਪਹੁੰਚ ਤੋਂ ਪੈਂਡੇ ਦੂਰ ਹੈ।  ਇਹ ਸਤਰਾਂ ਉਸ ਇੱਕ ਅਧੂਰੀ ਤਸਵੀਰ ਦੇ ਨਾਮ।

ਮੰਨਿਆ ਕਿ ਹਾਰ ਚੁੱਕਿਆਂ ਮੈਂ  ,
 ਖੁਦ ਨੂੰ ਖੁਦੀ ਚੋਂ ਮਾਰ ਚੁੱਕਿਆਂ ਮੈਂ  ,
ਫੁੱਲ ਚੁੱਗ ਕੇ ਆਪਣੀਆਂ ਸਦਰਾਂ ਦੇ ,
ਨੈਣਾਂ ਦੀ ਗੰਗਾ ਚ ਨਿਤਾਰ ਚੁੱਕਿਆਂ ਮੈਂ ।
ਪਰ ਮੋਇਆ ਸਰੀਰ ਤੇ ਜ਼ਖਮੀ ਰੂਹ ਲੈ ਕੇ ਤੁਰਿਆਂ ,
ਇਕ ਨਾ ਇਕ ਦਿਨ ਪੁਜੂੰਗਾ ਤੇਰੇ ਦਰ ਤੇ ,
ਤੂੰ ਦੀਵਾ ਇਕ ਬਾਲ ਕੇ ਰੱਖੀਂ।
ਸਦੀਆਂ ਤੋਂ ਤਰਸਿਆਂ ਹਾਂ ਨੀਂਦ ਦਾ ਮੈਂ ,
ਤੂੰ ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।
ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।

ਐਸੀ ਅੱਖ ਤੇਰੇ ਨਾਲ ਲੱਗੀ ,
ਮੁੜ ਕਦੇ ਮੇਰੀ ਅੱਖ ਨਾ ਲੱਗੀ ,
ਕਿਰਾਏ ਦੀਆਂ ਬਾਹਵਾਂ ਚ ਥੱਕ-ਹਾਰ ਕੇ ਡਿੱਗਿਆਂ ਮੈਂ ,
ਲੱਗੇ ਦਾਹ ਜਿਸਮ ਦੇ ਪਰ ਕਿਸੇ ਵੀ ਭਾਅ ਤੇ ਅੱਖ ਨਾ ਲੱਗੀ।
ਥੱਕ ਗਿਆਂ ਇਸ ਮੰਡੀ ਚ ਸੌਦੇ ਕਰਦਾ ,
ਤੂੰ ਵੀ ਆਪਣੇ ਸਬ ਨਫ਼ੇ-ਨੁਕਸਾਨ ਨਿਪਟਾ ਕੇ ਰੱਖੀਂ।
ਸਦੀਆਂ ਤੋਂ ਤਰਸਿਆਂ ਹਾਂ ਨੀਂਦ ਦਾ ਮੈਂ ,
ਤੂੰ ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।
ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।

ਜਾਣਦਾਂ ਹਾਂ ਕਿ ਹੁਣ ਬੁੱਕਲ ਤੇਰੀ ਦਾ ਪਹਿਰੇਦਾਰ ਕੋਈ ਹੈ,
ਨਿੱਘ ਤੇਰੇ ਦਾ ਹੱਕਦਾਰ ਕੋਈ ਹੈ ,
ਆਪਨੇ ਹੱਥੀਂ ਜਿਹੜੇ ਆਪ ਘੜੇ ਮੈਂ ,
ਓਹਨਾਂ ਅੰਗਾਂ ਦਾ ਹੁਣ ਦਾਵੇਦਰ ਕੋਈ ਹੈ।
ਨਿਭਾ ਓਹਦੇ ਨਾਲ ਤੂੰ ਸਾਰੀਆਂ ਸਾਂਝਾਂ ,
ਬਸ ਮਿੰਨੀ ਲਈ ਰੂਹ ਸ਼ਿੰਗਾਰ ਕੇ ਰੱਖੀਂ।
ਸਦੀਆਂ ਤੋਂ ਤਰਸਿਆਂ ਹਾਂ ਨੀਂਦ ਦਾ ਮੈਂ ,
ਤੂੰ ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।
ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।

ਮੈਂ ਵੀ ਸਾਂਭ ਕੇ ਰੱਖੂੰਗਾ ਕੁਝ ਰਾਜ਼ ਮੇਰੇ ,
ਕੁਝ ਊਨੇ-ਹਾਰੇ ਜ਼ਜਬਾਤ ਮੇਰੇ ,
ਅਵਾਜ਼ ਲਈ ਵਿਲਕਦੇ ਠੇਡੇ ਖਾਂਦੇ ,
ਕੁਝ ਮੰਦ-ਭਾਗੇ ਅਲਫਾਜ਼ ਮੇਰੇ।
ਟੁੱਟੀ ਕਲਮ ਨਾਲ ਦਿਲ ਦੇ ਵਰਕੇ ਤੇ
ਆਖਰੀ ਇੱਕ ਗੀਤ ਲਿਖਾਂਗਾ ,
ਬਸ ਤੂੰ ਸੀਨੇ ਤੇ ਮਹਫ਼ਿਲ ਸਜਾ ਕੇ ਰੱਖੀਂ।
ਸਦੀਆਂ ਤੋਂ ਤਰਸਿਆਂ ਹਾਂ ਨੀਂਦ ਦਾ ਮੈਂ ,
ਤੂੰ ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।
ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ।


(Mannian ke haar chukian main,
 Khud nu khudi cho maar chukian main ,
 Phull chugg ke apnian sadran de,
 Nainan di Ganga ch nitaar chukian main.
 Par moya sareer te zakhmi rooh le k turian ,
 Ik na ik din pujjunga tere darr te ,
 Tu deeva ik baal ke rakhin ,
 Sadian ton tarsian haan neend da main,
 Tu bukkal ch nigh sambhaal ke rakhin..
 Bukkal ch nigh sambhaal ke rakhin ...

 Aisi akh tere naal laggi ,
 Murh kde meri akh na laggi ,
 Kiraye dian baahvan ch thakk-haar ke diggian main ,
 Lagge daah jism de par kise vi bhaa te akh na laggi.
 Thakk gian is mandi ch saude karda,
 Tu vi apne sab nafe-nuksan nipta ke rakhin
 Sadian ton tarsian haan neend da main,
 Tu bukkal ch nigh sambhaal ke rakhin..
 Bukkal ch nigh sambhaal ke rakhin ...

 Jaanda haan ki hun bukkal teri da pehredar koi hai ,
 Nigh tere da haqdar koi hai ,
 Aapne hathin jehde aap ghade main,
 Ohna angan da hun daavedar koi hai .
 Nibhaa ohde naal tu sarian saanjhan,
 Bas MINI lai rooh shingaar ke rakhin .
 Sadian ton tarsian haan neend da main,
 Tu bukkal ch nigh sambhaal ke rakhin..
 Bukkal ch nigh sambhaal ke rakhin ...

 Main vi saambh ke rakhunga kuj raaz mere,
 Kuj oone-haare zazbaat mere,
 Awaz lai vilakde thede khaunde,
 Kuj mand-bhaage alfaz mere.
 Tutti kalam nal dil de varke te
 Akhri ik geet likhanga ,
 Bas tu seene te mehfil sajaa ke rakhin .
 Sadian ton tarsian haan neend da main,
 Tu bukkal ch nigh sambhaal ke rakhin..
 Bukkal ch nigh sambhaal ke rakhin ... )

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क