ਮੈਂ ਕੱਲ੍ਹ ਰੇਡੀਓ `ਤੇ ਸੁਣਿਆ
ਕਿ ਏਸ ਮੁਲਕ ਦੇ ਦਿਨ ਬਦਲ ਗਏ ਨੇ
ਏਸ ਮੁਲਕ ਦੀ ਆਵਾਮ ਬਦਲ ਗਈ ਏ
ਏਸ ਮੁਲਕ ਦੇ ਚੇਹਰੇ-ਚਿੰਨ੍ਹ ਬਦਲ ਗਏ ਨੇ
ਮੈਂ ਸੁਣਿਆ ਏਸ ਮੁਲਕ ਦੀ ਬੜੀ ਤਰੱਕੀ ਹੋ ਗਈ ਏ
ਏਸ ਮੁਲਕ `ਚ ਬੜੇ ਕਮਾਲ ਹੋ ਗਏ ਨੇ
ਕਹਿੰਦੇ ਕਿ ਪਿੰਡ ਕਸਬੇ ਤੇ ਕਸਬੇ ਸ਼ਹਿਰ ਹੋ ਗਏ ਨੇ
ਦੁਕਾਨਾਂ ਸ਼ੋਅਰੂਮ ਤੇ ਬਾਜ਼ਾਰ ਮਾੱਲ ਹੋ ਗਏ ਨੇ
ਕਹਿੰਦੇ ਕਿ ਹੱਟ ਵਾਲਾ ਲਾਲਾ ਹੁਣ ਵੱਡਾ ਬਿਜ਼ਨੈੱਸਮੈਨ ਹੋ ਗਿਆ ਏ
ਪਰ ਓਹ ਫ਼ੇਰੀ ਵਾਲੇ ਭਾਨੇ ਦਾ ਕੀ ?
ਜਿਹਦੀਆਂ ਲੱਤਾਂ ਪੱਥਰ ਹੋ ਗਈਆਂ ਫ਼ੇਰੀ ਲਾ ਲਾ ਕੇ
ਜਿਹਦੇ ਸੰਘ `ਚ ਹੀ ਬਹਿ ਗਈ ਓਹਦੀ ਖੜ੍ਹਵੀਂ ਆਵਾਜ਼
ਗਲੀਆਂ `ਚ ਹਾਕਾਂ ਲਾ ਲਾ ਕੇ
ਜਿਹਨੇ ਵਧਾ ਲਏ ਚਿੱਟੀ ਦਾੜ੍ਹੀ ਤੇ ਚਿੱਟੇ ਵਾਲ
ਖੋਹਰੇ ਕੁਝ ਪੈਸੇ ਬਚਾਉਣ ਲਈ
ਤੇ ਓਸ ਤੀਰਥ ਨਾਈ ਦਾ ਕੀ ?
ਜਿਹੜਾ ਅੱਜ ਵੀ ਉਸੇ ਖੋਖਿਆਂ ਵਾਲੇ ਚੌਂਕ `ਚ ਬੈਠਾ
ਉਸੇ ਧਰੇਕ ਦੇ ਥੱਲੇ
ਓਹੀ ਇੱਕ ਕੁਰਸੀ ਤੇ ਇੱਕ ਸ਼ੀਸ਼ਾ
ਦੋ ਕੈਂਚੀਆਂ ਦੋ ਕੰਘੇ ਅੱਜ ਵੀ ਓਹਦੇ ਓਹੀ ਔਜ਼ਾਰ ਨੇ
ਤੇ ਓਹੀ ਓਹਦੇ ਗ੍ਰਾਹਕ ਨੇ
ਓਹ ਸ਼ਿੰਦਾ ਰਿਕਸ਼ੇ ਵਾਲਾ
ਜਿਹਨੂੰ ਵੀਹ ਰੁਪਏ ਦੇਣੇ ਹਾਲੇ ਵੀ ਚੁੱਭਦੇ ਨੇ
ਸਕੂਲ ਵਾਲੀ ਭੈਣਜੀ ਤੇ ਬੈਂਕ ਵਾਲੀ ਕਲਰਕ ਮੈਡਮ ਨੂੰ
ਮੰਨਿਆ ਕਿ ਓਹਦੇ ਕੋਲ ਰਿਕਸ਼ੇ ਦੀ ਥਾਂ ਆ ਗਿਆ ਈ-ਰਿਕਸ਼ਾ
ਹੁਣ ਪੈਡਲ ਨਾ ਮਾਰਨ ਕਰਕੇ ਓਹਦੀ ਜੁੱਤੀ ਦਾ ਸਟੈਪ ਨਹੀਂ ਨਿਕਲਦਾ
ਪਰ ਜੁੱਤੀ ਦਾ ਤਲਾ ਤਾਂ ਅੱਜ ਵੀ ਘਸਿਆ ਪਿਆ
ਤੇ ਓਹ ਮੋਚੀ ਬਾਪੂ
ਜਿਹੜਾ ਅੱਜ ਵੀ ਬੋਰੀ ਵਿਛਾ ਕੇ ਪੂੰਜੇ ਬੈਠਾ
ਮੁੰਡਿਆਂ ਵਾਲੇ ਸਕੂਲ ਦੇ ਬਾਹਰ
ਮੰਨਿਆ ਕਿ ਹੁਣ ਮੋਚੀ ਸ਼ਬਦ ਦੀ ਇੱਜ਼ਤ ਵੱਧ ਗਈ ਏ
ਕਿਸੇ ਵੱਡੇ ਬ੍ਰਾਂਡ ਦਾ ਨਾਮ ਜੋ ਹੋ ਗਿਆ
ਪਰ ਇਸ ਮੋਚੀ ਬਾਪੂ ਦੀ ਇੱਜ਼ਤ ਦਾ ਕੀ ?
ਜੋ ਬੜੀ ਹੈਰਾਨ ਨਜ਼ਰ ਨਾਲ ਤੱਕਦਾ ਰਹਿੰਦਾ
ਆਉਂਦੇ ਜਾਂਦੇ ਲੋਕਾਂ ਦੇ ਪੈਰੀਂ ਫੈਂਸੀ ਹੀਲਾਂ ਤੇ ਰੰਗ-ਬਿਰੰਗੇ ਸਨਿੱਕਰ
ਸੱਚ ਨਜ਼ਰ ਤੋਂ ਯਾਦ ਆਇਆ
ਕਹਿੰਦੇ ਸ਼ਾਮ ਦਰਜ਼ੀ ਦੀ ਨਜ਼ਰ ਤਾਂ ਜਮਾਂ ਈ ਰਹਿ ਗਈ
ਹੁਣ ਓਹ ਸਿਲਾਈ ਮਾਰਨ ਤੋਂ ਪਹਿਲਾਂ ਲੱਭਦਾ ਜਵਾਕਾਂ ਨੂੰ
ਸੂਈ `ਚ ਧਾਗਾ ਪਾਉਣ ਲਈ
ਤੇ ਹੁਣ ਜਦ ਕਦੇ ਸੂਈ ਓਹਦੇ ਪੋਟਿਆਂ `ਚ ਚੁੱਭਦੀ ਆ
ਤਾਂ ਲਹੂ ਨਹੀਂ ਵਗਦਾ
ਜਿਵੇਂ ਉਮਰ ਨੇ ਕਰ ਦਿੱਤੀ ਹੋਵੇ ਓਹਦੀ ਲਹੂ ਰਗਾਂ ਦੀ ਤਰਪਾਈ
ਪਰ ਲਹੂ ਤਾਂ ਵਗਿਆ
ਲਹੂ ਵਗਿਆ ਕੱਦੂ ਕਰਦੇ ਜੱਟ ਦੇ ਪੈਰ `ਚੋਂ
ਜਿਹਦੇ ਖੁੱਭ ਗਿਆ ਖਾਲੀ ਮੈਕਡੋਵੈੱਲ ਦੀ ਬੋਤਲ ਦਾ ਟੋਟਾ
ਜੋ ਭੰਨ ਕੇ ਸੁੱਟ ਗਏ ਰਾਤੀਂ
ਪਿੰਡ ਚਿੱਲ ਕਰਨ ਆਏ ਸ਼ਹਿਰੀ ਅਮੀਰਯਾਦੇ
ਜਾਂ ਲਹੂ ਵਗਿਆ ਕੈਮੀਕਲ ਦੇ ਕਾਰਖ਼ਾਨੇ `ਚ
ਕੰਮ ਕਰਦੇ ਮਜ਼ਦੂਰ ਦੀ ਪਿਸ਼ਾਬ ਰਗ `ਚੋਂ
ਜਾਂ ਹੱਥ-ਰੇਹੜੇ ਵਾਲੇ ਦੇ ਨੱਕ `ਚੋਂ
ਜੋ ਸਿਖ਼ਰ ਦੁਪਹਿਰੇ ਖਿੱਚਦਾ ਸੀ ਭਾਰ ਕੱਚੇ ਲੋਹੇ ਦਾ
ਹਾਂ ਲਹੂ ਤਾਂ ਵਗਿਆ
ਕਿਸੇ ਦੇ ਹੱਥ `ਚੋਂ ਕਿਸੇ ਦੇ ਸਿਰ `ਚੋ
ਕਿਸੇ ਦੀ ਬਾਂਹ `ਚੋਂ ਕਿਸੇ ਦੀ ਲੱਤ `ਚੋਂ
ਹਰ ਜਵਾਨ ਹੋਈ ਕੁੜੀ ਵਾਂਗ ਇੱਥੇ ਲਹੂ ਵਗਿਆ
ਹਰ ਕਿਰਤ ਕਰਨ ਵਾਲੇ ਦਾ
ਹਰ ਮਿਹਨਤ ਕਰਨ ਵਾਲੇ ਦਾ
ਹਰ ਹੱਕ-ਹਲਾਲੀ ਕਰਨ ਵਾਲੇ ਦਾ
ਤੇ ਜੇ ਏਸ ਮੁਲਕ `ਚ ਲਹੂ ਨਹੀਂ ਵਗਿਆ ਕਿਸੇ ਦਾ
ਤਾਂ ਓਹ ਲਹੂ ਵਗਾਉਣ ਵਾਲਿਆਂ ਦਾ
ਧਰਮ ਦੇ ਨਾਮ `ਤੇ ਭੜਕਾਉਣ ਵਾਲਿਆਂ ਦਾ
ਵੰਡੀਆਂ ਪਾਉਣ ਵਾਲਿਆਂ ਦਾ
ਕਿਸਾਨਾਂ ਦੀਆਂ ਵੱਟਾਂ ਖਾਉਣ ਵਾਲਿਆਂ ਦਾ
ਕੁੱਲੀਆਂ ਢਾਉਣ ਵਾਲਿਆਂ ਦਾ
ਤੇ ਆਪਣੀਆਂ ਕੁਰਸੀਆਂ ਬਚਾਉਣ ਵਾਲਿਆਂ ਦਾ
ਪਰ ਹੁਣ ਸੱਚ ਦੱਸਾਂ
ਤਾਂ ਏਸ ਮੁਲਕ `ਚ ਕੁਝ ਨਹੀਂ ਬਦਲਿਆ
ਇੱਥੇ ਸਿਰਫ ਸਦੀਆਂ ਸਾਲ ਜਾਂ ਦਿਨ ਰਾਤ ਬਦਲੇ ਨੇ
ਸਿਰਫ ਸ਼ਹਿਰਾਂ ਦੇ ਨਾਮ ਜਾਂ ਮੀਡੀਆ ਦੇ ਸਵਾਲਾਤ ਬਦਲੇ ਨੇ
ਪਰ ਇੱਥੇ ਨਾ ਤਾਂ ਹਾਕਮ ਦੀ ਔਕਾਤ ਬਦਲੀ ਏ
ਤੇ ਨਾ ਹੀ ਹਜ਼ੂਮ ਦੇ ਹਾਲਾਤ ਬਦਲੇ ਨੇ
ਏਸ ਮੁਲਕ `ਚ ਕੁਝ ਨਹੀਂ ਬਦਲਿਆ
ਏਸ ਮੁਲਕ `ਚ ਕੁਝ ਵੀ ਨਹੀਂ ਬਦਲਿਆ ।।
ਕਾਸ਼ ਧਰਮ ਦੇ ਠੇਕਦਾਰਾਂ ਨੂੰ ਵੀ ਕਿਤੇ ਅਕਲ ਆਵੇ
ReplyDeleteVery Nice.... And True
ReplyDeleteTrue with facts. Every single word reveals truth of our society. Good work
ReplyDelete"""""""I just want to say that your article is just as great. The clarity of your message is simple
ReplyDeleteexcellent and I can assume that you are an expert on this matter.""""""
easy video maker crack
easy video maker platinum key
easy video maker online free
easy video maker crack download"
If you do fall right into a winning interval, you have have} a wonderful alternative to maximise this to its full potential using this strategy. The layout is fabric-covered in green and the roulette desk can be coated with premium felts in three completely different colors, pink, black, and white. The letters are all in white, whereas the pink and black areas symbolise the numbers on the roulette wheel. Green gambling roulette desk with numbers play cards cash and 바카라사이트 chips.
ReplyDelete