Skip to main content

KUTTA


ਸੋਚੋ ਖਾਂ ਭਲਾ ਕੀ ਹੁੰਦਾ
ਜੇ ਕੁੱਤਾ ਵੀ ਇੱਕ ਬੰਦਾ ਹੁੰਦਾ ?

ਐਵੇਂ ਲੂਰ-ਲੂਰ ਗਲੀਆਂ ਵਿੱਚ ਫਿਰਦਾ 
ਜਾਂ ਬੰਦਿਆਂ ਵਾਂਗੂ ਹੀ ਘਰੇ ਬੰਧਾ ਹੁੰਦਾ 
ਜੇ ਕੁੱਤਾ ਵੀ ਇੱਕ ਬੰਦਾ ਹੁੰਦਾ 


ਆਜ਼ਾਦ ਤਾਂ ਹੁੰਦਾ ਪਟੇ-ਸੰਗਲੀਆਂ ਤੋਂ 
ਪਰ ਗਲ ਵਿੱਚ ਮਜਬੂਰੀਆਂ ਦਾ ਫੰਦਾ ਹੁੰਦਾ 

ਸੂਟ-ਬੂਟ ਤਾਂ ਪਾਉਂਦਾ ਬੰਦਿਆਂ ਵਾਂਗੂ 
ਪਰ ਕੁੱਤਿਆਂ ਵਾਂਗੂ ਕਰਦਾ ਕੋਈ ਧੰਦਾ ਹੁੰਦਾ 
ਜੇ ਕੁੱਤਾ ਵੀ ਇੱਕ ਬੰਦਾ ਹੁੰਦਾ


ਐਵੇਂ ਨਾ ਹੁੰਦਾ ਚਿੱਟਾ, ਕਾਲਾ ਜਾਂ ਡੱਬ-ਖੜੱਬਾ 
ਬੰਦਿਆਂ ਵਾਂਗੂ ਵੱਟ-ਵਟਾਵਾਂ ਰੰਗਾ ਹੁੰਦਾ 

ਖੁੱਲ੍ਹੀ ਹੁੰਦੀ ਜ਼ੁਬਾਨ ਕਈ ਭਾਸ਼ਾਵਾਂ ਸਿੱਖਦਾ 
ਪਰ ਮਨ ਆਈ ਭੌਂਕਣ `ਤੇ ਲੱਗਾ ਜੰਦਾ ਹੁੰਦਾ 
ਜੇ ਕੁੱਤਾ ਵੀ ਇੱਕ ਬੰਦਾ ਹੁੰਦਾ


ਨਹਾਉਂਦਾ-ਧੌਂਦਾ ਸਜ-ਸਵਰ ਕੇ ਰਹਿੰਦਾ 
ਪਰ ਨੀਅਤ ਦਾ ਧਰਮ ਨਾਲ ਗੰਦਾ ਹੁੰਦਾ 

ਇੱਕ ਪਰਿਵਾਰ ਬਣਾਉਂਦਾ ਤੇ ਸੌ ਸਾਕ ਨਿਭਾਉਂਦਾ 
ਪਰ ਵਫ਼ਾਦਾਰੀ ਵਿੱਚ ਹੁਣ ਨਾਲੋਂ ਕੁਝ ਮੰਦਾ ਹੁੰਦਾ 
ਜੇ ਕੁੱਤਾ ਵੀ ਇੱਕ ਬੰਦਾ ਹੁੰਦਾ


ਨਾ ਭੌਂਕਦਾ ਕਿਸੇ `ਤੇ, ਨਾ ਵੱਢਦਾ ਕਿਸੇ ਨੂੰ 
ਤੇ ਨਾ ਹੀ ਥਾਂ-ਥਾਂ ਭਿਓਂਦਾ ਕੰਧਾਂ ਹੁੰਦਾ 

ਬਸ ਦਿਲ ਦੁਖਾਉਂਦਾ ਤੇ ਹੰਝੂ ਰਵਾਉਂਦਾ 
ਧੋਖੇ-ਲਾਲਚ ਦਾ ਚੰਡਿਆ ਰੰਭਾ ਹੁੰਦਾ 
ਜੇ ਕੁੱਤਾ ਵੀ ਇੱਕ ਬੰਦਾ ਹੁੰਦਾ


ਸੱਚ ਪੁੱਛੋ ਤਾਂ ਸੱਚ ਦੱਸਾਂ ਕੀ 
ਬੰਦਿਆਂ ਨਾਲੋਂ ਤਾਂ ਵੀ ਕਿਤੇ ਚੰਗਾ ਹੁੰਦਾ 
ਜੇ ਕੁੱਤਾ ਵੀ ਇੱਕ ਬੰਦਾ ਹੁੰਦਾ
ਜੇ ਕੁੱਤਾ ਵੀ ਇੱਕ ਬੰਦਾ ਹੁੰਦਾ ।। 


Install our Android App


(Socho Khaa`n bhala ki hunda 
 Je kutta vi ikk banda hunda ?

 Aiven loor-loor galian ch firda
 Ya bandyan vaangu hi ghare bandha hunda 
 Je kutta vi ikk banda hunda


 Azaad taan hunda patte-sanglian to`n 
 Par gall vich majboorian da fanda hunda 

 Suit-boot taan paunda bandyan vaangu
 Par kuttyan vaangu karda koi dhanda hunda
 Je kutta vi ikk banda hunda


 Aiven na hunda chitta, kaala ya dabb-khrabba
 Bandyan vaangu vatt-vtaavan ranga hunda

 Khuli hundi zuban kayi bhashavan sikhda
 Par mann aayi bhaunkan te lagga janda hunda
 Je kutta vi ikk banda hunda


 Nahaunda-dhonda sajj-savar ke rehnda
 Par niyat da dharam naal ganda hunda

 Ikk pariwar bnaunda te sau saak nibhaunda
 Par wafadari vich hun naalo kujh manda hunda 
 Je kutta vi ikk banda hunda


 Na bhaunkda kise te, na hi vadd`da kise nu
 Te na hi thaan-thaan bhionda kandha`n hunda

 Bas dil dukhaunda te hanjhu ravaunda
 Dhokhe-laalach da chandya rambha hunda
 Je kutta vi ikk banda hunda


 Sach pucho taan sach dassan ki
 Bandyan naalo`n taan vi kite changa hunda
 Je kutta vi ikk banda hunda
 Je kutta vi ikk banda hunda...)


Comments

  1. Wonderful Was waiting for this creation, it is wonderful as poster

    ReplyDelete

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क