Skip to main content

TIK TIK TIK

ਕੀ ਹੋਇਆ ਜੇ ਅੱਜ ਫੇਰ
ਜ਼ਿੰਦਗੀ ਦੀ ਭੱਜ-ਦੌੜ ਚ ਨਿਕਲ ਗਿਆ ਮੇਰੀ ਦੋਸਤ
ਕੱਲ੍ਹ ਤਾਂ ਆਵੇਗਾ ,
ਕੀ ਹੋਇਆ ਜੇ ਅੱਜ ਫੇਰ
ਵੇਲਾ ਸਾਡੇ ਹੱਥੋਂ ਨਿਕਲ ਗਿਆ ਮੇਰੀ ਦੋਸਤ
ਕੱਲ੍ਹ ਤਾਂ ਆਵੇਗਾ ,
ਕੀ ਹੋਇਆ ਜੇ ਅੱਜ ਫੇਰ
ਸਾਡੇ ਜਜ਼ਬਾਤਾਂ ਨੂੰ ਅਲਫਾਜ਼ ਨਾ ਮਿਲੇ ਮੇਰੀ ਦੋਸਤ
ਕੱਲ੍ਹ ਤਾਂ ਆਵੇਗਾ ,
ਕੀ ਹੋਇਆ ਜੇ ਅੱਜ ਫੇਰ
ਸਾਡੀ ਸੋਚ ਨੂੰ ਆਗ਼ਾਜ਼ ਨਾ ਮਿਲੇ ਮੇਰੀ ਦੋਸਤ
ਕੱਲ੍ਹ ਤਾਂ ਆਵੇਗਾ ,
`ਤੇ ਕੱਲ੍ਹ ਅਸੀਂ ਜੀਵਾਂਗੇ ਸਿਰਫ ਆਪਣੇ ਆਪ ਨੂੰ
`ਤੇ ਘੜੀ ਦੀ ਰਫਤਾਰ ਨਾਲ ਧੜਕਣਗੇ ਸਾਡੇ ਦਿਲ
ਟਿਕ - ਟਿਕ - ਟਿਕ ....
`ਤੇ ਕੱਲ੍ਹ ਅਸੀਂ ਜੀਵਾਂਗੇ ਸਿਰਫ ਪਿਆਰ ਨੂੰ
`ਤੇ ਘੜੀ ਦੀ ਰਫਤਾਰ ਨਾਲ ਧੜਕਣਗੇ ਸਾਡੇ ਦਿਲ
ਟਿਕ - ਟਿਕ - ਟਿਕ ....

`ਤੇ ਓਹ ਕੱਲ੍ਹ ਅੱਜ ਵਾਂਗ ਬਿਲਕੁਲ ਨਹੀਂ ਹੋਵੇਗਾ ਮੇਰੀ ਦੋਸਤ
ਓਸ ਕੱਲ੍ਹ `ਚ ਅੱਜ ਵਾਂਗ ਦੂਰੀਆਂ ਨਹੀਂ ਹੋਣਗੀਆਂ
ਮਜਬੂਰੀਆਂ ਨਹੀਂ ਹੋਣਗੀਆਂ
ਓਸ ਕੱਲ੍ਹ `ਚ ਕੋਈ ਵੀ ਪਿਆਰ ਯਾਰ ਤੋਂ ਦੂਰ ਨਹੀਂ ਹੋਵੇਗਾ
`ਤੇ ਕੋਈ ਵੀ ਦਿਲ ਏਹਨਾਂ ਮਜਬੂਰ ਨਹੀਂ ਹੋਵੇਗਾ
ਓਹ ਕੱਲ੍ਹ ਅੱਜ ਵਾਂਗ ਬਿਲਕੁਲ ਨਹੀਂ ਹੋਵੇਗਾ ਮੇਰੀ ਦੋਸਤ
ਓਸ ਕੱਲ੍ਹ `ਚ ਮਹਿਕਦੀਆਂ ਗੁਣ-ਗੁਣਾਉਂਦੀਆਂ ਹਵਾਵਾਂ ਹੋਣਗੀਆਂ ,
ਤੇਜ਼ ਰਫਤਾਰ ਸ਼ੂਕਦੇ ਝੱਖੜ-ਤੂਫ਼ਾਨ  ਨਹੀਂ ਹੋਣਗੇ ,
ਓਸ ਕੱਲ੍ਹ `ਚ ਸੱਜੀਆਂ ਚਾਰੇ ਪਾਸੇ ਮਹਿਫ਼ਿਲਾਂ ਹੋਣਗੀਆਂ
ਪਿੱਟਦੇ ਵੈਣ ਪਾਉਂਦੇ ਸ਼ਮਸ਼ਾਨ ਨਹੀਂ ਹੋਣਗੇ ,
ਓਹ ਕੱਲ੍ਹ ਖੁਸ਼ੀਆਂ ਨਾਲ ਭਰਿਆ ਇੱਕ ਵੇਹੜਾ ਹੋਵੇਗਾ ਮੇਰੀ ਦੋਸਤ
`ਤੇ ਗੀਤਾਂ ਦੀ ਤਾਲ ਨਾਲ ਧੜਕਣਗੇ ਸਾਡੇ ਦਿਲ
ਟਿਕ - ਟਿਕ - ਟਿਕ ....
ਓਹ ਕੱਲ੍ਹ ਤੇਰਾ ਤੇ ਮੇਰਾ ਹੋਵੇਗਾ ਮੇਰੀ ਦੋਸਤ
`ਤੇ ਸਾਹਵਾਂ ਦੀ ਤਾਲ ਨਾਲ ਧੜਕਣਗੇ ਸਾਡੇ ਦਿਲ
ਟਿਕ - ਟਿਕ - ਟਿਕ ....


Ki hoya je Ajj fer
Zindagi di bhajj-daud ch nikal gya meri dost
Kal ta aavega,
Ki hoya je Ajj fer
Vela saade hathon nikal gya meri dost
Kal ta aavega ,
Ki hoya je Ajj fer
Sade zazbaatan nu alfaz na mile meri dost
Kal ta aavega ,
Ki hoya je Ajj fer
Sadi soch nu aagaz na mile meri dost
Kal ta aavega ,
`Te kal asi jeevage sirf aapne aap nu
`Te ghadi di raftaar naal dhadkange sade dil
Tik - Tik - Tik ....
`Te kal asi jeevage sirf pyar nu
`Te ghadi di raftaar naal dhadkange sade dil
Tik - Tik - Tik ....

`Te oh kal Ajj vaang bilkul nahi hovega meri dost
Os kal ch Ajj vaang doorian  nahi hongian
Majboorian nahi hongian
Os kal ch koi vi pyar yaar to door nahi hovega
`Te koi vi dil ehna majboor nahi hovega
Oh kal Ajj vaang bilkul nahi hovega meri dost
Os kal ch mehakdian gun-gunaundian hawavan hongian
Tez raftaar shookde jhakhar-toofan nahi honge
Os kal ch sajjian chaare paase mehfilan hongian
Pitde vaen paunde shamshaan nahi honge
Oh kal khushian naal bharya vehra hovega meri dost
`Te geetan di taal naal dhadkange saade dil
Tik - Tik - Tik ...
Oh kal tera te mera hovega meri dost
`Te saahvan di taal naal dhadkange saade dil
Tik - Tik - Tik ...

Comments

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क