Skip to main content

KARAM

ਜਿਉਂਦੇ ਜੀ ਮਰ ਗਿਆ ਹਾਂ ਮੈਂ ,
ਹੁਣ ਜਲਾ ਦੇਣਾ ਜਾਂ ਦਫ਼ਨਾ ਦੇਣਾ ਜਾਂ ਸੂਲੀ 'ਤੇ ਚੜਾ ਦੇਣਾ ,
ਜੇ ਨਹੀਂ ਮਿਲਣੀ ਇੰਨੀ ਆਸਾਨ ਸਜ਼ਾ ,
ਤਾਂ ਮੈਨੂੰ ਸੁਪਨਿਆਂ ਵਾਲੇ ਚਰਖ਼ੇ ਤੇ ਚੜਾ ਦੇਣਾ ,
ਮੈਂ ਕੀਤੇ ਨੇ ਗੁਨਾਹ , ਮੈਂ ਗੁਨਾਹਗਾਰ ਹੋ ਗਿਆਂ ,
ਮੂੰਹੋਂ ਜਦੋਂ ਦੀ ਮੰਗੀ ਆਜ਼ਾਦੀ , ਮੈਂ ਹੱਦੋਂ ਬਾਹਰ ਹੋ ਗਿਆਂ ,
ਖ਼ੂਨ ਮੇਰੇ ਆਪਣਿਆਂ ਦਾ ਹੀ ਮੇਰੇ ਮੱਥੇ ਲਾ ਦਿੱਤਾ ,
ਮੇਰੇ ਕਮਜ਼ੋਰ ਹੱਥਾਂ ਨੂੰ ਬਾਜੂ-ਏ-ਕਾਤਿਲ ਬਣਾ ਦਿੱਤਾ ,
ਰੂਹ ਨੂੰ ਮੜੀ ਜਲਾ ਦਿੱਤਾ , ਸਰੀਰ ਮਿੱਟੀ ਹੋ ਜਾਣਾ ,
ਨਫਰਤ ਦਾ ਦਰਿਆ ਮੈਥੋਂ ਸੁਪਨਿਆਂ 'ਚ ਵੀ ਤਰਿਆ ਨਹੀਂ  ਜਾਣਾ ,
ਜੀਣਾ ਤਾ ਮੇਰੇ ਵੱਸ 'ਚ ਹੈ ਨਹੀਂ , ਪਰ ਇਹ ਮੌਤ ਵੀ ਮੈਥੋਂ ਮਰਿਆ ਨਹੀਂ ਜਾਣਾ ,
ਬਸ ਜਦੋਂ ਇਹ ਸਜ਼ਾ ਹੋ ਜਾਏ ਮੇਰੀ ਪੂਰੀ , ਇੰਨਾ ਕਰਮ ਫਰਮਾ ਦੇਣਾ ,
ਮੇਰੀ ਦੇਹ ਦੀ ਧੂੜ ਨੂੰ ਮੇਰੀ ਮਾਂ ਦੇ ਪੈਰੀਂ ਲਾ ਦੇਣਾ ,
ਜਦੋਂ ਮੈਂ ਲਵਾਂ ਨਵਾਂ ਜਨਮ ਮੈਨੂੰ ਇਹੋ ਕੋਖ ਦਿਵਾ ਦੇਣਾ ,
ਤੇ ਓਸ ਜਨਮ ਦੀ ਵੀ ਮੇਰੀ ਬਚੀ ਜ਼ਿੰਦਗੀ ਮੇਰੀ ਮਾਂ ਦੇ ਲੇਖੇ ਲਾ ਦੇਣਾ ,
ਬਸ ਇਹ ਇਕ ਕਰਮ ਫਰਮਾ ਕੇ ਮਿੰਨੀ ਦਾ ਨਾਮ ਭੁਲਾ ਦੇਣਾ।

(Jionde ji mar gya haan mein ,
 Hun jala dena ya dafna dena ya suli te chada dena ,
 Je nai milni ehni asaan sazaa ,
 Ta meinu supnian vale charkhe te chada dena ,
 Mein kite ne gunaah , mein gunahgaar ho gya,
 Muhon jado di mangi azaadi , mein hadon bahar ho gya ,
 Khoon mere apnian da hi mere mathe laa dita ,
 Mere kamzor hathan nu baju-e--qatil bna dita ,
 Rooh nu marhi jala dita , sareer mitti ho jana ,
 Nafrat da dariya methon supnian ch vi tarya nai jana ,
 Jeena ta mere vass ch hai nai, par eh maut vi methon marya nai jana ,
 Bas jado eh sazaa ho jaye meri puri , inna karam farma dena ,
 Meri deh di dhood nu meri Maa de pairi laa dena ,
 Jado mein lva nawaan janam meinu eho kokh dva dena ,
 Te os janam di vi meri bachi jindagi meri Maa de lekhe laa dena ,
 Bas eh ik karam farma ke Mini da naam bhula dena ..)

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क