GEET

ਅੱਜ ਬਹੁਤ ਦਿਨਾਂ ਬਾਅਦ ਕੁਝ ਸਾਂਝਾ ਕਰਨ ਜਾ ਰਿਹਾਂ ।  ਉਮੀਦ ਹੈ ਕਿ ਸਬ ਨੂੰ ਪਸੰਦ ਆਵੇਗਾ।


ਹਾਰਾਂ ਜਿੱਤੀਆਂ `ਤੇ ਜਿੱਤਾਂ ਹਾਰੀਆਂ ਮੈਂ ,
ਸਦਰਾਂ ਦਿਲ ਦੀਆਂ ਦਿਲ ਵਿੱਚੇ ਮਾਰੀਆਂ ਮੈਂ ,
ਚਾਅ ਘੁੱਟ ਗਲੇ ਹੱਥੀਂ ਦਫ਼ਨਾਏ ਆਪੇ ,
`ਤੇ ਪੀੜਾਂ ਵਾਂਗ ਦੁਲਹਨ ਸ਼ਿੰਗਾਰੀਆਂ ਮੈਂ।
ਹਾਰਾਂ ਜਿੱਤੀਆਂ `ਤੇ ਜਿੱਤਾਂ ਹਾਰੀਆਂ ਮੈਂ।

ਦਿਲ ਅੰਬਰੀਂ ਉੱਡਿਆ ਮੈਂ ਬਾਜ਼ ਬਣ ਕੇ ,
ਖ਼ੁਦ ਖ਼ੁਦੀ ਚ ਉਲਝਿਆਂ ਮੈਂ ਰਾਜ਼ ਬਣ ਕੇ ,
ਬੋਟ ਚੁੰਝਾਂ ਨਾਲ ਨੋਚ ਮੈਂ ਆਪ ਖਾਦੇ ,
`ਤੇ ਖ਼ੁਦ ਖ਼ੁਦੀ ਤੇ ਡਿੱਗਿਆ ਮੈਂ ਗਾਜ਼ ਬਣ ਕੇ।
ਦਿਲ ਅੰਬਰੀਂ ਉੱਡਿਆ ਮੈਂ ਬਾਜ਼ ਬਣ ਕੇ।

ਛੱਜ ਕਰਮਾਂ ਦੇ ਵਿੱਚ ਪਾ ਦਾਣੇ ,
ਜ਼ਜਬਾਤਾਂ ਚੋਂ ਅਲਫਾਜ਼ ਛਾਣੇ ,
ਗੀਤ ਰੌਂਦੇ ਨੇ ਕਿੰਨੇ ਮਿੰਨੀ ਦੀ ਹਿੱਕ ਅੰਦਰ ,
ਪੀਹਣ ਛੱਟੇ ਜੇ ਕੋਈ ਫੇਰ ਤਾਂ ਜਾਣੇ।
ਛੱਜ ਕਰਮਾਂ ਦੇ ਵਿੱਚ ਪਾ ਦਾਣੇ।


( Haaran jittian te jittan haarian main ,
  Sadran dil dian dil viche maarian main ,
  Chaa ghut gale hathi dafnaye aape ,
  Te peerhan vaang dulhan shingaarian main .
  Haaran jittian te jittan haarian main ...

  Dil ambari uddya main baaz banke ,
  Khud Khudi ch uljhya main raaz banke,
  Bot chunjan naal noch main aap khaade ,
  Te Khud Khudi te diggya main gaaz banke .
   Dil ambari uddya main baaz banke ....

  Chhajj karma de vich paa daane ,
.  Zazbaatan cho alfaz chhane ,
  Geet raunde ne kinne Mini di hikk ander ,
  Peehn chhatte je koi fer taan jaane .
  Chhajj karma de vich paa daane ... )

No comments:

Post a Comment

Thanks for your valuable time and support. (Arun Badgal)