Skip to main content

BHAGAT SINGH KAUN HAI ???

ਕੌਣ ਹੈ ਭਗਤ ਸਿੰਘ ??? ਕਦੇ ਪੜਨਾ ਨਾ ਚਾਹਿਆ।
ਜੋ ਵੀ ਫਿਲਮਾਂ ਚ ਦੇਖਿਆ ਤੇ ਗਾਣਿਆਂ ਚ ਸੁਣਿਆ,
ਓਹੀ ਰੂਪ ਅਪਨਾਇਆ।
ਬੰਨ ਲੜ੍ਹ ਵਾਲੀ ਪੱਗ ਤੇ ਮੁੱਛਾਂ ਰੱਖ ਕੁੰਡੀਆਂ ,
ਖੁਦ ਉੱਤੇ ਮਾਣ ਬੜਾ ਆਇਆ ।
ਪਰ ਜੋ ਭਗਤ ਨੇ ਬੁਣਿਆ ਓਹ ਬਾਣਾ ਕਦੇ ਵੀ ਨਾ ਪਾਇਆ।

ਖਾਦੀ ਵਾਲਿਆਂ ਨੇ ਆਖ ਦਿੱਤਾ ਅੱਤਵਾਦੀ ,
ਲਿਖਣ ਵਾਲਿਆਂ ਬਣਾ ਦਿੱਤਾ ਮੌਤ ਦਾ ਸਾਥੀ ,
ਕੋਈ ਆਖੇ ਕੌਮੀ ਹੀਰੋ ਤੇ ਕਿਸੇ ਨੇ ਸ਼ਹੀਦ ਦੀ ਤਖਤੀ ਗੱਲ ਪਾਤੀ ,
ਪਰ ਯਾਦ ਨਾ ਰੱਖਿਆ ਕਿਉਂ ਓਹ ਚੜਿਆ ਸੀ ਫਾਂਸੀ।

ਕਦੇ ਪੜਿਓ ਤੇ ਸੋਚਿਓ ਕਿ ਕੀ ਸੀ ਓਹਦੀ ਸੋਚ ,
ਕੀ ਸੀ ਓਹ ਲਿਖਦਾ ਤੇ ਕੀ ਸੀ ਓਹਦੇ ਬੋਲ ,
ਕਲਮ ਵਾਲੇ ਹੱਥਾਂ ਚ ਕਿਵੇਂ ਆਈ ਪਿਸਤੌਲ ,
23 ਸਾਲ ਦੀ ਉਮਰ ਵਿੱਚ ਫਾਂਸੀ ,
ਸੁਣ ਪੈਂਦੇ ਦਿਲ ਵਿਚ ਹੌਲ।

ਸੋਚ ਕਰੋ ਭਗਤ ਵਰਗੀ , ਇਕੱਲਾ ਰੂਪ ਹੀ ਨਹੀਂ।
ਇਰਾਦੇ ਰੱਖੋ ਉੱਚੇ , ਸਿਰਫ ਅੱਖਾਂ ਤੇ ਮੁੱਛਾਂ ਹੀ ਨਹੀਂ।
ਕੱਢੋ ਦਿੱਲੋਂ ਪਾਪ ਬਾਹਰ , ਲੜ੍ਹ ਪੱਗ ਦੇ ਨਹੀਂ।
ਤਸਵੀਰ ਬਨਾਓ ਜ਼ੇਹਨ ਵਿੱਚ , ਕੰਧਾਂ ਤੇ ਨਹੀਂ।
ਦੇਸ਼ ਹੋ ਗਿਆ ਆਜ਼ਾਦ , ਪਰ ਅਸੀਂ ਆਜ਼ਾਦ ਨਹੀਂ।
ਪਿਆਰ ਵਧਾਓ , ਭ੍ਰਿਸ਼ਟਾਚਾਰ ਨਹੀਂ
ਆਵਾਜ਼ ਉਠਾਓ , ਤਲਵਾਰ ਨਹੀਂ।
ਕਰੋ ਗਰੀਬ ਦੀ ਮਦਦ , ਅਮੀਰ ਉੱਤੇ ਵਾਰ ਨਹੀਂ।
ਹਿੰਦੁਸਤਾਨੀ ਸੀ ਭਗਤ , ਹਿੰਦੂ  ਮੁਸਲਿਮ ਯਾ ਸਰਦਾਰ ਨਹੀਂ।
ਅੱਖਾਂ ਵਿਚ ਸੀ ਸੁਪਨੇ , ਕੋਈ ਅੰਗਾਰ ਨਹੀਂ।
ਆਜ਼ਾਦੀ ਦੀ ਮਿਸ਼ਾਲ ਸੀ ਹੱਥ ਵਿੱਚ , ਹਥਿਆਰ ਨਹੀਂ।
ਮਿੰਨੀ ਭਗਤ ਸਿੰਘ ਬਣਨਾ ਕੋਈ ਆਸਾਨ ਨਹੀਂ ,
ਓਹ ਸੋਚ ਹੈ ਦੇਸ਼ ਦੀ , ਇਕੱਲੀ ਸ਼ਾਨ ਹੀ ਨਹੀਂ।
br />
(Kaun hai Bhagat Singh ?? kade padhna na chahya ..
 Jo vi filman ch dekhia te gaanian ch sunnia
 Ohi roop apnaya ..
 Bann ladh vali pagg te muchchan rakh kundian ,
 Khud utte maan bda aaya ..
 Par jo Bhagat ne bunnya oh baana kade vi na paya ..

 Khadi vaalian ne aakh ditta atwaadi ,
 Likhan vaalian bna ditta maut da saathi ,
 Koi aakhe kaumi hero te kise ne shaheed di takhti gall  paati ,
 Par yaad na rakhya kyu oh chadya si faansi ..

 Kade padhyo te sochyo ke ki ohdi soch ,
 Ki si oh likhda te ki si ohde bol ,
 Kalam vaale hathan ch kiven ayi pistol ,
 23 saal di umar vich faansi ,
 Sun painde dil vich hol ..

 Soch kro Bhagat vargi , ikalla roop hi nahi ,
 Iraade kro uche , sirf akhan te muchhan hi nahi ,
 Kaddo dillon paap bahar , ladh pagg de nahi ,
 Tasveer banao zehan vich , kandhan te nahi ,
 Desh ho gya azaad , par asi azaad nahi ,
 Pyar vadhao , bhrishtachaar nahi ,
 Awaaz uthao , talvaar nahi ,
 Kro gareeb di madad , ameer utte vaar nahi ,
 Hindustani si Bhagat , Hindu Muslim ya Sardaar nahi ..
 Akhan vich si supne , koi angaar nahi ,
 Azaadi di mishaal si hath vich , hathyar nahi ,
 Mini Bhagat Singh ban`na asaan nahi ,
 Oh soch hai desh di , ikalli shaan hi nahi....)

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क