ZALALAT

ਸੋਚਦਾਂ ਸਾਂ ਹਰ ਜਿੱਤ ਮੇਰੀ ਹੈ, ਹਰ ਮੰਜ਼ਿਲ ਮੇਰੀ ਹੈ ,
ਮੈਂ ਕਦੇ ਕਿਸੇ ਤੋਂ ਹਾਰ ਨਹੀਂ ਸਕਦਾ ,
ਅੱਜ ਅੰਤ ਚ ਬੈਠਾਂ ਸਬ ਕੁਝ ਹਾਰ ਕੇ ,
ਕਿਉਂਕਿ ਇਸ ਕਦਰ ਜ਼ਮੀਰ ਨੂੰ ਮੈਂ ਮਾਰ ਨਹੀਂ ਸਕਦਾ। 

ਸੁਪਨਿਆਂ ਦੀਆਂ ਗੁੱਡੀਆਂ ਕਟਾ ਕੇ ,
ਆਸਾਂ ਦੀਆਂ ਡੋਰਾਂ ਲਪੇਟ ਰਿਹਾਂ ਹਾਂ,ਸਮੇਟ ਰਿਹਾਂ ਹਾਂ ,
ਕਿਉਂਕਿ ਨਾ ਚਾਹੁੰਦਿਆਂ ਸਬਰਾਂ ਨੂੰ ਢਿੱਲਾਂ ਦੇ ਦੇ ਕੇ ,
ਜ਼ਲਾਲਤ ਦੇ ਪੇਚੇ ਹੋਰ ਮੈਂ ਚਾੜ ਨਹੀਂ ਸਕਦਾ। 
  
ਕੁਝ ਖਾਸ ਬਣਨ ਦੀਆਂ ਸਦਰਾਂ ਛੱਡ ਕੇ ,
ਆਮ ਜਿਹਿਆਂ ਚ ਰੁੱਲਿਆਂ ਫਿਰਦਾ ਹਾਂ ,
ਕਿਉਂਕਿ ਖੁਦ ਮਹੱਲ ਅਸਮਾਨੀ ਬਹਿ ਕੇ,
ਲੱਖਾਂ ਮਿੱਟੀ ਚ ਰੁੱਲਦਿਆਂ ਨੂੰ ਮੈਂ ਤਾੜ ਨਹੀਂ ਸਕਦਾ। 

ਜੋ ਮੇਰਾ ਕਦੇ ਹੋਇਆ ਹੀ  ਨਹੀਂ ,
ਓਹਨੂੰ ਖੋਣ ਦੇ ਗ਼ਮ ਵਿਚ ਬੈਠਾ ਰੋੰਦਾਂ ਹਾਂ ,
ਕਿਉਂਕਿ ਦਿਲ ਦੇ ਵਰਕੇ ਉੱਤੇ ਲਿਖੀ ,
ਜ਼ਜਬਾਤਾਂ ਦੀ ਕਹਾਣੀ ਨੂੰ ਆਪਣੇ ਹੱਥੀਂ ਮੈਂ ਸਾੜ ਨਹੀਂ ਸਕਦਾ। 

( Sochda saan har jitt meri hai , har manzil meri hai ,
  Main kade kise to haar nahi sakda ,
  Ajj ant ch baithan sab kujh haar ke ,
  Kyuki is kadar zameer nu main maar nahi sakda ..

  Supnian dian guddian kata ke ,
  Aasan dian doran lapet rha haan , samet rha haan ,
  Kyuki na chahundia sabran nu dhillan de de ke ,
  Zalalat de peche hor main chaarh nahi sakda .. 

  Kujh khaas banann dian sadran chhad ke ,
  Aam jehian ch rulia firda haan ,
  Kyuki khud mahal asmaani beh ke ,
  Lakhan mitti ch ruldian nu main taarh nahi sakda ..
  
  Jo mera kade hoyia hi nahi ,
  Ohnu khon de gham ch baitha ronda haan ,
  Kyuki dil de varke te likhi 
  zazbaatan di kahani nu apne hathin main saarh nahi sakda .. )



No comments:

Post a Comment

Thanks for your valuable time and support. (Arun Badgal)