Skip to main content

BECHAINI

ਕੀ ਦੱਸਾਂ ਕੀ ਹਾਲ ਹੈ ਮੇਰਾ ????? ਅੱਜ ਜਦ ਖੁਦ ਨੂੰ ਮੈਂ ਆਪਣਾ ਹਾਲ ਪੁੱਛਿਆ ਤਾਂ ਇਹ ਜਵਾਬ ਮਿਲਿਆ। ਇਸ ਜਵਾਬ ਪਿੱਛੇ ਲੁੱਕੀ ਬੇਚੈਨੀ ਦਾ ਕਾਰਨ ਲੱਭਣ ਦੀ ਕੋਸ਼ਿਸ਼ ਵਿਚ ਜੋ ਵਲ-ਵਲੇ ਨਿਕਲ ਕੇ ਸਾਹਮਣੇ ਆਏ ਓਹ ਕੁਝ ਇਸ ਤਰਾਂ ਨੇ। .......

ਬੜੇ ਦਿਨਾਂ ਤੋਂ ਇੱਕ ਬੇਚੈਨੀ ਜਿਹੀ ਹੈ , ਖੁਦ ਨੂੰ ਖੁਦੀ ਤੋਂ ਹੈਰਾਨੀ ਜਿਹੀ ਹੈ ,
ਕਿ ਮੈਂ, ਮੈਂ ਕਿਉਂ ਨਹੀਂ ਹਾਂ , ਤੇ ਜੇ ਮੈਂ, ਮੈਂ ਨਹੀਂ ਹਾਂ , ਤੇ ਫੇਰ ਮੈਂ ਕਿੱਥੇ ਹੈ ਤੇ ਮੈਂ ਕੌਣ ਹਾਂ ??
ਤੇ ਕੀ ਕਾਰਨ ਹੈ ਮੇਰੀ ਇਸ ਬੇਖੁਦੀ ਦਾ , ਮੇਰੀ ਬੇਚੈਨੀ ਤੇ ਮੇਰੀ ਬੇਬਸੀ ਦਾ ??
ਖੋਹਰੇ ਕਈ ਦਿਨਾਂ ਤੋਂ ਖਿੜ-ਖਿੜਾ ਕੇ ਹੱਸਿਆ ਨਹੀਂ , ਯਾਂ ਭੁੱਬਾਂ ਮਾਰ ਮਾਰ ਕੇ ਰੋਇਆ ਨਹੀਂ ,
ਯਾਂ ਏਸ ਨੀਂਦ ਚੋਂ ਉੱਠਿਆ ਨਹੀਂ , ਯਾਂ ਫੇਰ ਓਹ ਗੂੜੀ ਨੀਂਦ ਸੋਇਆ ਹੀ ਨਹੀਂ ,
ਯਾਂ ਸ਼ਾਇਦ ਕਿੰਨੇ ਦਿਨਾਂ ਤੋਂ ਦਿਲ ਨੂੰ ਮਨ ਦੀ ਗੱਲ ਨਹੀਂ ਦੱਸੀ ,
ਯਾਂ ਖਾਲੀ ਦਿਲ ਦੇ ਵਰਕੇ ਭਰਨ ਲਈ ਕਲਮ ਨਹੀਂ ਚੱਕੀ ,
ਯਾਂ ਫੇਰ ਕਿੰਨੇ ਵੀਰ-ਸੋਮ ਵਾਰ ਨਿਕਲ ਗਏ , ਪੀੜਾਂ ਦੀ ਦਰਗਾਹ ਤੇ ਮੱਥਾ ਨਹੀਂ ਟੇਕਿਆ ,
ਯਾਂ ਫੇਰ ਕਿੰਨੀਆਂ ਰਾਤਾਂ ਠਰ-ਠਰਾ ਕੇ ਲੰਘਾਤੀਆਂ , ਕਿਸੇ ਦੀ ਬੁੱਕਲ ਦਾ ਨਿੱਘ ਨਹੀਂ ਸੇਕਿਆ ,
ਏਹੋ ਸਬ ਸੋਚ-ਸੋਚ ਕੇ ਸੋਚੀਂ ਪਿਆ ਹਾਂ ਕਿ ਕਿਉਂ ਕੁਝ ਦਿਨਾਂ ਤੋਂ ਬੇਚੈਨ ਹਾਂ ਮੈਂ ??
ਪਰ ਸੱਚ ਦੱਸਾਂ ਤਾਂ ਇਹ ਸਬ ਮੇਰੇ ਦਿਲ ਦੇ ਆਪਣੇ ਹੀ ਵਲ-ਵਲੇ ਨੇ ,
ਇਹ ਸਬ ਮੇਰੇ ਆਪਣੇ ਮਨ ਦੇ ਹੀ ਛਲਾਵੇ ਨੇ।
ਸੱਚ ਤਾਂ ਇਹ ਹੈ ਕਿ ਮੇਰੇ ਸੀਨੇ ਅੰਦਰ ਇੱਕ ਸ਼ਖਸ ਰੋਜ਼ ਇੱਕ-ਇੱਕ ਸਾਹ ਕਰਕੇ ਮਰ ਰਿਹਾ ਹੈ ,
ਤੇ ਮੈਂ ਲਾਚਾਰ ਰੋਜ਼ ਓਸਦੀ ਮੌਤ ਦਾ ਗਵਾਹ ਬਣ ਰਿਹਾ ਹਾਂ ,
ਪਰ ਲਾਚਾਰੀ ਇਸ ਕਦਰ ਹੈ ਮੇਰੀ ਕਿ ਮੈਂ ਕਰ ਕੁਝ ਨਹੀਂ ਸਕਦਾ ,
ਓਹਨੂੰ ਬਚਾਉਣਾ ਤਾਂ ਦੂਰ ਓਹਦੀ ਮੌਤ ਖੁਦ ਮਰ ਵੀ ਨਹੀਂ ਸਕਦਾ।
ਤੇ ਇਸੇ ਤਰ੍ਹਾਂ ਆਪਣੇ ਅੰਦਰ ਪਲਦੀਆਂ ਸਾਰੀਆਂ ਸ਼ਖ਼ਸੀਅਤਾਂ ਦੀ ਮੜ੍ਹੀ ਚ ,
ਇੱਕ ਦਿਨ ਮੈਂ ਖੁਦ ਵੀ ਸੜ ਜਾਣਾ ਹੈ,
 ਤੇ ਇੰਨੀਆਂ ਮੌਤਾਂ ਦਾ ਵਿਰਾਗ ਭੋਗਦੇ , ਮੈਂ ਖੁਦ ਵੀ ਮਰ ਜਾਣਾ ਹੈ।
ਤੇ ਇਹੀ ਕਾਰਨ ਹੈ ਮੇਰੀ ਬੇਬਸੀ ਤੇ ਮੇਰੀ ਬੇਚੈਨੀ ਦਾ ,
ਕਿਉਂਕਿ ਆਪਣੇ ਹੱਥੀਂ ਰੋਜ਼ ਆਪਣੀ ਮੜ੍ਹੀ ਚ ਬਾਲਣ ਪਾ-ਪਾ ਕੇ,
ਮਿੰਨੀ ਖੁਦ ਆਪ ਵੀ ਮਰ ਚੁੱਕਾ ਹੈ।

( Bade dina ton ik bechaini jehi hai , khud nu khudi ton hairani jehi hai ..
  Ki Main, Main kyu nahi haan ,te je Main, Main nahi haan ,
  Te fer Main kithe hai te Main kaun haan....
  Te ki kaaran hai meri is bekhudi da, meri bechaini te meri bebasi da ??
  Khohre kai dina ton khid-khida ke hasya nahi , ya bhubban maar-maar ke roya nahi..
  Ya es neend cho uthya nahi , ya fer oh gurhi neend soya hi nahi ..
  Ya shayad kinne dina to dil nu man di gal nahi dassi ,
  Ya khali dil de varke bharan lai kalam nahi chakki ,
  Ya fer kinne veer-som vaar nikal gye , peerhan di dargah te matha nahi tekya ,
  Ya fer kinnia raatan thar-thara k langhatia, kise di bukkal da nigh nahi sekya ,
  Eho sab soch-soch ke sochi pya haan ki kyu kujh dina ton bechain haan main ??
  Par sach dassa ta eh sab mere dil de apne hi val-vale ne ,
  Eh sab mere apne man de hi chhalave ne ...
  Sach ta eh hai ki mere seene andar ik shakhas roz ik-ik saah karke mar reha hai ,
  Te main lachar roz osdi maut da gawah ban reha haan ,
  Par lachari is kadar hai meri ki main kar kujh nahi sakda ,
  Ohnu bachauna ta dur ohdi maut khud mar vi nahi sakda,
  Te ise tarhan apne andar paldian sarian shakhasitan di marhi ch ,
  Ik din main khud vi sarh jaana hai ....
  Te innian mautan da viraag bhogde , main khud vi mar jaana hai ..
  Te ehi kaaran hai meri bebasi te meri bechaini da ,,
  Kyuki apne hathi roz apni marhi ch baalan pa-pa ke,
  Mini khud aap vi mar chuka hai ... )


Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क