Skip to main content

FARAK

ਮੇਰੇ ਚਾਹੁਣ ਵਾਲਿਓ , ਮੈਨੂੰ ਆਪਣਾ ਕਹਿਣ ਵਾਲਿਓ
ਮੇਰੇ ਨੇੜੇ - ਤੇੜੇ ਰਹਿਣ ਵਾਲਿਓ
ਮੇਰੇ ਕੋਲ ਕੁਝ ਜ਼ਿਆਦਾ ਸ਼ਬਦ ਨਹੀਂ
ਤੁਹਾਨੂੰ ਕੁਝ ਕਹਿਣ ਨੂੰ
ਹਾਂ ਬਸ ਏਨਾ ਕਹਿ ਸਕਦਾ ਹਾਂ ਕਿ
ਮੈਂ ਤੁਹਾਡੇ ਵਰਗਾ ਨਹੀਂ
ਬਹੁਤ ਫ਼ਰਕ ਹੈ ਤੁਹਾਡੇ `ਚ ਤੇ ਮੇਰੇ `ਚ ,
ਮੇਰੇ ਇਰਦ - ਗਿਰਦ ਵੱਸਣ ਵਾਲਿਓ
ਗੱਲ - ਗੱਲ `ਤੇ ਐਂਵੇਂ ਹੱਸਣ ਵਾਲਿਓ
ਮੇਰੇ ਕੋਲ ਕੋਈ ਖਾਸ ਮੁੱਦਾ ਨਹੀਂ
ਤੁਹਾਡੀ ਮਹਿਫ਼ਿਲ `ਚ ਬਹਿਣ ਨੂੰ
ਮੈਂ ਆਉਂਦਾ ਹਾਂ , ਤੁਹਾਡੇ ਕੋਲ ਬਹਿੰਦਾ ਹਾਂ
ਰਸਮੀ ਹੁੰਗਾਰੇ ਭਰਦਾ ਹਾਂ
ਪਰ ਤੁਹਾਨੂੰ ਸੁਣਦਾ ਨਹੀਂ
ਤੁਸੀਂ ਅਕਸਰ ਮੈਨੂੰ ਪੁੱਛਦੇ ਹੋ ਕਿ
ਮੈਂ ਚੁੱਪ - ਚਾਪ ਕਿਉਂ ਰਹਿੰਦਾ ਹਾਂ
ਅਸਲ ਵਿਚ ਮੇਰੇ ਕੋਲ ਸ਼ਬਦ ਨਹੀਂ
ਤੁਹਾਨੂੰ ਕੁਝ ਕਹਿਣ ਨੂੰ
ਕਿਉਂਕਿ ਮੈਂ ਤੁਹਾਡੇ ਵਰਗਾ ਨਹੀਂ
ਬਹੁਤ ਫ਼ਰਕ ਹੈ ਤੁਹਾਡੇ `ਚ ਤੇ ਮੇਰੇ `ਚ

ਤੁਸੀਂ ਜ਼ਿੰਦਗੀ ਜਿਓੰਦੇ ਹੋ , ਜ਼ਿੰਦਗੀ ਹੰਢਾਉਂਦੇ ਹੋ
ਤੇ ਮੈਂ ਜ਼ਿੰਦਗੀ ਲਿਖਦਾ ਹਾਂ
ਤੁਸੀਂ ਕਵਿਤਾਵਾਂ ਸੁਣਦੇ ਹੋ , ਕਵਿਤਾਵਾਂ ਪੜ੍ਹਦੇ ਹੋ
ਤੇ ਮੈਂ ਕਵਿਤਾਵਾਂ ਜਿਓੰਦਾ ਹਾਂ
ਤੁਸੀਂ ਰਿਸ਼ਤੇ ਬਣਾਉਂਦੇ ਹੋ , ਰਿਸ਼ਤੇ ਨਿਭਾਉਂਦੇ ਹੋ
ਤੇ ਮੈਂ ਰਿਸ਼ਤਿਆਂ ਤੋਂ ਡਰਦਾ ਹਾਂ
ਤੁਸੀਂ ਇਸ਼ਕ ਤੋਂ ਡਰਦੇ ਹੋ , ਇਸ਼ਕ ਨਾਲ ਲੜਦੇ ਹੋ
ਤੇ ਮੈਂ ਇਸ਼ਕ `ਤੇ ਮਰਦਾ ਹਾਂ ,
ਤੁਹਾਡੇ ਜ਼ੇਹਨ ਚ ਨਿਊਟੋਨ ਦੇ ਲਾਅ ਨੇ
ਗਣਿਤ ਦੇ ਹੱਲ ਨੇ
ਤੇ ਮੇਰੇ ਜ਼ੇਹਨ ਚ ਕਈ ਅਣਸੁਲਝੇ ਸਵਾਲ
ਤੁਹਾਡੀ ਜ਼ੁਬਾਨ ਕੋਲ ਬੇ-ਖੌਫ਼ ਆਵਾਜ਼ ਹੈ
ਬੇ-ਬਾਕ ਲਫ਼ਜ਼ ਨੇ
ਤੇ ਮੇਰੀ ਜ਼ੁਬਾਨ ਕੋਲ ਕੁਝ ਕਾਲੇ ਗਹਿਰੇ ਰਾਜ਼
ਤੁਹਾਡੀ ਕਲਮ ਕੋਲ ਅਣਗਿਣਤ ਲਿਪੀਆਂ ਨੇ
ਹਜ਼ਾਰਾਂ ਸੰਵਾਦ ਨੇ
ਤੇ ਮੇਰੀ ਕਲਮ ਕੋਲ ਸਿਰਫ ਮੇਰੇ ਜਜ਼ਬਾਤ
ਤੁਹਾਡੇ ਸਾਥੀ ਤੁਹਾਡੇ ਯਾਰ ਨੇ ਤੁਹਾਡੇ ਦੋਸਤ ਨੇ
ਤੁਹਾਡੇ ਪਿਆਰ ਨੇ
ਤੇ ਮੇਰੇ ਹਮ-ਸਾਥੀ ਸਿਰਫ ਮੇਰੇ ਅਲਫਾਜ਼
ਤੇ ਕੁੱਲ ਮਿਲਾ ਕੇ
ਮੈਂ ਤੁਹਾਡੇ ਕੋਲ ਹੁੰਦਾ ਹੋਇਆ ਵੀ
ਤੁਹਾਡੇ ਨਾਲ ਨਹੀਂ ਹਾਂ
ਤੇ ਮੈਂ ਹਾਂ ਕੌਣ ਤੇ ਮੈਂ ਕਿਥੇ ਰਹਿਣਾ
ਏਹ ਮੈਂ ਤੁਹਾਨੂੰ ਕਦੇ ਦਸ ਵੀ ਨਹੀਂ ਸਕਦਾ
ਕਿਉਂਕਿ ਮੇਰੇ ਕੋਲ ਸ਼ਬਦ ਹੀ ਨਹੀਂ
ਤੁਹਾਨੂੰ ਕੁਝ ਦੱਸਣ ਨੂੰ ਤੁਹਾਨੂੰ ਕੁਝ ਕਹਿਣ ਨੂੰ
ਮੈਂ ਤੁਹਾਡੇ ਵਰਗਾ ਨਹੀਂ
ਬਹੁਤ ਫ਼ਰਕ ਹੈ ਤੁਹਾਡੇ `ਚ ਤੇ ਮੇਰੇ `ਚ ।
ਬਹੁਤ ਫ਼ਰਕ ਹੈ ਤੁਹਾਡੇ `ਚ ਤੇ ਮੇਰੇ `ਚ ।।

Forever Sale is On 
Only On 
www.under499.co.in
Over 21000 thousand products under Just Rs 499

Mere chahun valyo , Mainu apna kehan valyo
Mere nede - tede rehan valyo
Mere kol kuj jyada shabd nahi
Tuhanu kuj kehan nu
Haan bas ehna keh sakda haan ki
Main tuhade varga nahi
Bahut farak hai tuhade ch te mere ch ,
Mere irad-girad vassan valyo
Gal - Gal`te aiven hassan valyo
Mere kol koi khaas mudda nahi
Tuhadi mehfil ch behan nu
Main aunda haan , Tuhade kol behnda haan
Rasmi hungare bharda haan
Par tuhanu sunda nahi
Tusi aksar mainu puchde ho ki
Main chup - chap kyu rehnda haan
Asal vich mere kol shabd nahi
Tuhanu kuj kehan nu
Kyuki Main tuhade varga nahi
Bahut farak hai tuhade ch te mere ch

Tusi zindagi jionde ho, zindagi handaunde ho
Te main zindagi likhda haan
Tusi kavitavan sunde ho, kavitavan parhde ho
Te main kavitavan jionda haan
Tusi rishte banaunde ho, rishte nibhaunde ho
Te main rishtian to darda haan
Tusi ishq to darde ho, Ishq naal larhde ho
Te main ishq `te marda haan ,
Tuhade zehan ch newton de law ne
Ganit de hall ne
Te mere zehan ch kai unsuljhe sawaal
Tuhadi zuban kol be-khauf awaaz hai
Be-baak lafz ne
Te meri zuban kol kuj kaale gehre raaz
Tuhadi kalam kol un-ginat lippian ne
Hazaran sanwaad ne
Te meri kalam kol sirf mere jazbaat
Tuhade sathi tuhade yaar ne tuhade dost ne
Tuhade pyar ne
Te mere hum-sathi sirf mere alfaz
Te kul mila ke
Main tuhade kol hunda hoya vi
Tuhade kol nahi haan
Te main haan kaun te main kithe rehna
Eh main tuhanu kade das vi nahi sakda
Kyuki mere kol shabd hi nahi
tuhanu kuj dasn nu tuhanu kuj kehan nu
Main tuhade varga nahi
Bahut farak hai tuhade ch te mere ch
Bahut farak hai tuhade ch te mere ch

Forever Sale is On 
Only On 
www.under499.co.in
Over 21000 thousand products under Just Rs 499

Comments

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क