Skip to main content

SURAJ

ਕਾਫ਼ੀ ਸਾਲ ਪੁਰਾਣੀਆਂ ਲਿੱਖੀਆਂ ਕੁਝ ਸਤਰਾਂ ਅੱਜ ਇਕੱਲੇ ਬੈਠ ਕੇ ਧੁੱਪ ਸੇਕਦੇ ਦੇ ਜ਼ਹਿਨ ਚ ਮੁੜ ਫੇਰਾ ਪਾ ਗਈਆਂ ਤੇ ਮੈਂ ਮੁੜ ਓਹਨਾਂ ਹਾਲਾਤਾਂ ਚ ਚਲਾ ਗਿਆਂ ਜੇਹੜੇ ਵੇਲਿਆਂ ਤੇ ਜੇਹੜੇ ਹਾਲਾਤਾਂ ਚ ਇਹ ਸਤਰਾਂ ਲਿੱਖੀਆਂ ਗਈਆਂ ਸਨ।  ਉਮੀਦ ਹੈ ਇਹਨਾਂ ਸਤਰਾਂ ਦੇ ਜ਼ਰੀਏ ਓਹ ਹਾਲਾਤ ਵੀ ਜ਼ਾਹਿਰ ਹੋ ਜਾਣਗੇ।


ਅੱਜ ਫੇਰ ਇਹ ਸੂਰਜ ਚੜਿਆ ਤੇ ਆ ਕੇ ਜੋਬਨ ਤੇ ਢਲ ਜਾਣਾ , 
ਤੜਕੇ-ਤੜਕੇ ਸੱਦ ਪੰਛੀਆਂ ਨੂੰ ਸ਼ਾਮ ਨੂੰ ਵਾਪਿਸ ਘੱਲ ਜਾਣਾ ,
 ਅੱਜ ਫੇਰ ਇਹ ਸੂਰਜ ਚੜਿਆ ਤੇ ਆ ਕੇ ਜੋਬਨ ਤੇ ਢਲ ਜਾਣਾ।

ਕਈਆਂ ਘਰਾਂ ਚ ਬੂਹੇ ਖੁਸ਼ੀਆਂ ਦੇ ਖੁਲਣੇ , ਤੇ ਕਈਆਂ ਚ ਦਸਤਕ ਦੇਣੀ ਸੋਗ ਨੇ ,
ਕਈਆਂ ਦੇ ਸਬ ਦੁਖੜੇ ਟੁੱਟਣੇ ,ਤੇ ਕਈਆਂ ਦੇ ਗਲ ਲੱਗ ਮਿਲਣਾ ਰੋਗ ਨੇ , 
ਕੁਝ ਵੇਹੜਿਆਂ ਚ ਨਵੇਂ ਫੁੱਲ ਖਿੜਨੇ ,ਤੇ ਕੁਝ ਦਾ ਚੌੜਾ ਸੀਨਾ ਵੀ ਛੱਲ ਜਾਣਾ। 
 ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ।

ਅੱਜ ਫੇਰ ਕਿਸੇ ਅਮੀਰ ਨੇ ਆਪਣਾ ਇੱਕ ਹੋਰ ਸੁਪਨਾ ਪੂਰਾ ਕਰ ਜਾਣਾ ,
ਤੇ ਅੱਜ ਫੇਰ ਕਿਸੇ ਗਰੀਬ ਨੇ ਇੱਕ ਹੋਰ ਦਿਨ ਦੀ ਫਾਂਸੀ ਚੜ ਜਾਣਾ ,
ਕਿਸੇ ਲੋਹ ਵਰਗੇ ਪੁੱਤ ਨੇ ਅੱਖੀਂ ਸੁਪਨੇ ਲੈ ਕੇ ਜਹਾਜ਼ੇ ਚੜ ਜਾਣਾ , 
ਤੇ ਕਿਸੇ ਧੁੱਪ ਵਰਗੀ ਧੀ ਨੂੰ ਬਾਬੁਲ ਨੇ ਕਿਸੇ ਹੋਰ ਦੇ ਨਾਵੇਂ ਕਰ ਜਾਣਾ ,
ਸੁਪਨੇ ਲੈ ਕੇ ਨਿਕਲਣਾ ਪੂਰਬ ਤੋਂ ਤੇ ਤਜ਼ਰਬੇ ਦੇ ਕੇ ਪੱਛਮ ਚ ਰਲ ਜਾਣਾ ,
ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ।

ਅੱਜ ਫੇਰ ਕਿਸੇ ਜੋਗੀ ਨੇ ਕਿਸੇ ਦੇ ਪਿਆਰ ਚ ਕੰਨ ਪੜਵਾਉਣੇ ,
ਫੇਰ ਕਿਸੇ ਦਰਬਾਰ ਚ ਰਾਗੀਆਂ ਉੱਚੀ-ਉੱਚੀ ਰਾਗ ਨੇ ਗਾਉਣੇ ,
ਕਿਸੇ ਕਰਾਮਾਤੀ ਨੇ ਆਪਣੀ ਕੋਈ ਕਰਾਮਾਤ ਦਿਖਾਉਣੀ ,
ਤੇ ਸ਼ਾਮ ਢਲੇ ਕਿਸੇ ਫਕ਼ੀਰ ਨੇ ਰੱਬ ਨੂੰ ਦਿਲ ਦੀ ਬਾਤ ਸੁਨਾਉਣੀ ,
ਕਿਸੇ ਨੂੰ ਫਸਾ ਜਾਣਾ ਮੋਹ-ਮਾਇਆ ਚ, ਤੇ ਕਿਸੇ ਦੇ ਪਿੰਡੇ ਸਵਾਹ ਇਹਨੇ ਮੱਲ ਜਾਣਾ ,
ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ।
ਤੜਕੇ-ਤੜਕੇ ਸੱਦ ਪੰਛੀਆਂ ਨੂੰ ਸ਼ਾਮ ਨੂੰ ਵਾਪਿਸ ਘੱਲ ਜਾਣਾ ,
 ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ।


Ajj fer eh Suraj chadya te aa ke joban te dhal jaana ,
Tadke-tadke sadd panchian nu shaam nu vapis ghal jana,
Ajj fer eh Suraj chadya te aa ke joban te dhal jaana ..

Kayian gharan ch buhe khushian de khulne te kise ch dastak deni sog ne ,
Kayian de sab dukhde tutne te kayian de gal lag milna rog ne ,
Kujh vehdian ch nave phul khidne te kise da chauda seena v chhall jaana,
Ajj fer eh Suraj chadya te aa ke joban te dhal jaana ..

Ajj fer kise amir ne apna ik hor supna pura kar jaana ,
Te ajj fer kise garib ne ik hor din di fansi chad jaana ,
Kise loh varge putt ne supne le ke jahaaze chad jaana,
Te kise dhup vargi dhee nu babul ne kise hor de naave kar jaana ,
Supne le k nikalna purab cho te tazarbe de k pachham ch ral jaana ,
Ajj fer eh Suraj chadya te aa ke joban te dhal jaana ..

Ajj fer kise jogi ne kise de pyar ch kann padvaune ,
Fer kise darbar ch raagian uchi-uchi raag ne gaune ,
Kise karamati ne apni koi karamat dikhani ,
Te shaam dhale kise faqeer ne rab nu dil di baat sunauni ,
Kise nu fsa jaana moh-maya ch te kise de pinde swaah ine mal jaana ,
Ajj fer eh Suraj chadya te aa ke joban te dhal jaana ..
Tadke-tadke sadd panchian nu shaam nu vapis ghal jana,
Ajj fer eh Suraj chadya te aa ke joban te dhal jaana ...

Comments

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क